ਭਗਵੰਤ ਮਾਨ ਸਰਕਾਰ ਨੇ ਵੀ ਖਿੱਚੀ 5G ਲਈ ਤਿਆਰੀ, ਟੈਲੀਕਾਮ ਇਨਫਰਾਸਟ੍ਰਕਚਰ ਗਾਈਡਲਾਈਨਜ਼ 2020 ’ਚ ਤੇ ਗਾਈਡਲਾਈਨਜ਼ ਰੈਗੂਲਰਾਈਜ਼ੇਸ਼ਨ ਟਾਵਰਜ਼ 2022 'ਚ ਸੋਧ ਪ੍ਰਵਾਨ
ਪੰਜਾਬ ਸਰਕਾਰ ਨੇ ਸੂਬੇ ਵਿੱਚ 5ਜੀ ਡਿਜੀਟਲ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ’ਚ ਤੇਜ਼ੀ ਲਿਆਉਣ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਨਾਲ ਸੰਚਾਰ ਸਾਧਨਾਂ ਵਿੱਚ ਸੁਧਾਰ ਹੋਵੇਗਾ ਤੇ ਰਾਜ ਦੇ ਲੋਕਾਂ ਨੂੰ ਇਸ ਤੋਂ ਫਾਇਦਾ ਮਿਲੇਗਾ।
5G in Punab: ਭਾਰਤ ਵਿੱਚ ਅਗਲੇ ਮਹੀਨੇ 5G ਨੈੱਟਵਰਕ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਪੰਜਾਬ ਨੇ ਵੀ ਤਿਆਰੀ ਖਿੱਚ ਲਈ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ 5ਜੀ ਡਿਜੀਟਲ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ’ਚ ਤੇਜ਼ੀ ਲਿਆਉਣ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਨਾਲ ਸੰਚਾਰ ਸਾਧਨਾਂ ਵਿੱਚ ਸੁਧਾਰ ਹੋਵੇਗਾ ਤੇ ਰਾਜ ਦੇ ਲੋਕਾਂ ਨੂੰ ਇਸ ਤੋਂ ਫਾਇਦਾ ਮਿਲੇਗਾ।
ਪੰਜਾਬ ਕੈਬਨਿਟ ਨੇ ਸੂਬੇ ਵਿੱਚ 5ਜੀ ਡਿਜੀਟਲ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ’ਚ ਤੇਜ਼ੀ ਲਿਆਉਣ ਤੇ ਨਵੀਂ ਪੀੜ੍ਹੀ ਦੇ ਸੈੱਲਾਂ ਦੀ ਸਥਾਪਨਾ ਲਈ ਸਟਰੀਟ ਫਰਨੀਚਰ ਦੀ ਵਰਤੋਂ ਲਈ ਇੰਡੀਅਨ ਟੈਲੀਗ੍ਰਾਫ ਰਾਈਟ ਆਫ ਵੇਅ ਰੂਲਜ਼ 2016 ਦੇ ਨਿਯਮ 2021 ਦੀ ਸੋਧ ਦੀ ਤਰਜ਼ ’ਤੇ ਟੈਲੀਕਾਮ ਇਨਫਰਾਸਟ੍ਰਕਚਰ ਗਾਈਡਲਾਈਨਜ਼ 2020 ’ਚ ਤੇ ਗਾਈਡਲਾਈਨਜ਼ ਰੈਗੂਲਰਾਈਜ਼ੇਸ਼ਨ ਟਾਵਰਜ਼ 2022 ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ ਹੈ।
5G ਕੀ ਹੈ ਤੇ ਇਹ 3G ਅਤੇ 4G ਸੇਵਾਵਾਂ ਤੋਂ ਕਿਵੇਂ ਹੈ ਵੱਖਰਾ?
5G ਪੰਜਵੀਂ ਪੀੜ੍ਹੀ ਦਾ ਮੋਬਾਈਲ ਨੈੱਟਵਰਕ ਹੈ ਜੋ ਬਹੁਤ ਜ਼ਿਆਦਾ ਸਪੀਡ 'ਤੇ ਡਾਟਾ ਦੇ ਵੱਡੇ ਸੈੱਟਾਂ ਨੂੰ ਪ੍ਰਸਾਰਿਤ ਕਰਦਾ ਹੈ। 3G ਅਤੇ 4G ਦੇ ਮੁਕਾਬਲੇ, 5G ਬਹੁਤ ਘੱਟ ਸਮਾਂ ਲੈਂਦਾ ਹੈ। 5G ਰੋਲਆਉਟ ਤੋਂ ਮਾਈਨਿੰਗ, ਵੇਅਰਹਾਊਸਿੰਗ, ਟੈਲੀਮੇਡੀਸਨ ਅਤੇ ਨਿਰਮਾਣ ਵਰਗੇ ਖੇਤਰਾਂ ਵਿੱਚ ਰਿਮੋਟ ਡਾਟਾ ਨਿਗਰਾਨੀ ਵਿੱਚ ਹੋਰ ਵਿਕਾਸ ਦੀ ਸੰਭਾਵਨਾ ਹੈ।
ਨਿਲਾਮੀ 'ਚ ਹਿੱਸਾ ਲੈਣ ਵਾਲੀਆਂ ਕੰਪਨੀਆਂ
ਸਪੈਕਟ੍ਰਮ ਨਿਲਾਮੀ ਵਿੱਚ ਚਾਰ ਪ੍ਰਮੁੱਖ ਭਾਗੀਦਾਰ ਰਿਲਾਇੰਸ ਜੀਓ, ਅਡਾਨੀ ਸਮੂਹ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਸਨ।
ਨਿਲਾਮੀ ਤੋਂ ਸਰਕਾਰ ਨੂੰ ਕਿੰਨਾ ਮਾਲੀਆ ਮਿਲਿਆ?
ਦੂਰਸੰਚਾਰ ਵਿਭਾਗ ਨੂੰ ਹਾਲ ਹੀ ਵਿੱਚ ਸਮਾਪਤ ਹੋਈ ਨਿਲਾਮੀ ਤੋਂ ਕੁੱਲ 1.50 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ। ਨਿਲਾਮੀ ਤੋਂ ਮਾਲੀਆ ਸ਼ੁਰੂ ਵਿੱਚ 80,000-90,000 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। 5ਜੀ ਸੇਵਾਵਾਂ 4ਜੀ ਨਾਲੋਂ ਲਗਭਗ 10 ਗੁਣਾ ਤੇਜ਼ ਹੋਣ ਦੀ ਉਮੀਦ ਹੈ।
ਦੇਸ਼ ਵਿੱਚ ਹੁਣ 5 ਜੀ ਯੁੱਗ ਦੀ ਸ਼ੁਰੂਆਤ
ਦੇਸ਼ ਵਿੱਚ ਹੁਣ 5 ਜੀ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਇੰਟਰਨੈੱਟ ਦੀ 5 ਜੀ ਸਪੀਡ ਵੱਡੀਆਂ ਤਬਦੀਲੀਆਂ ਲੈ ਕੇ ਆਏਗੀ ਜਿਸ ਬਾਰੇ ਮਨੁੱਖ ਨੇ ਅਜੇ ਸੋਚਿਆ ਵੀ ਨਹੀਂ ਹੋਏਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਦੂਰ ਸੰਚਾਰ ਖੇਤਰ ਦਾ ਕਾਇਆ ਕਲਪ ਹੋ ਜਾਏਗਾ।
ਇਸ ਬਾਰੇ ਦੂਰ ਸੰਚਾਰ ਖੇਤਰ ਦੀ ਪ੍ਰਮੁੱਖ ਕੰਪਨੀ ਐਰਿਕਸਨ ਨੇ ਜਾਰੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ 2026 ਤਕ 33 ਕਰੋੜ 5 ਜੀ ਖਪਤਕਾਰ ਹੋਣ ਦੀ ਉਮੀਦ ਹੈ। ਇਸ ਦੌਰਾਨ ਪ੍ਰਤੀ ਸਮਾਰਟਫੋਨ ਮਾਸਿਕ ਡੇਟਾ ਖਪਤ ਤਿੰਨ ਗੁਣਾ ਵਧ ਕੇ 40 ਗੀਗਾਬਾਈਟ (ਜੀਬੀ) ਹੋ ਸਕਦੀ ਹੈ। ਐਰਿਕਸਨ ਮੋਬਿਲਿਟੀ ਰਿਪੋਰਟ 2021 ਅਨੁਸਾਰ ਭਾਰਤ ਪ੍ਰਤੀ ਸਮਾਰਟਫੋਨ ਔਸਤ ਡੇਟਾ ਖਪਤ ਦੇ ਲਿਹਾਜ਼ ਨਾਲ 14.6 ਜੀਬੀ ਪ੍ਰਤੀ ਮਹੀਨਾ ਖਪਤ ਨਾਲ ਦੁਨੀਆਂ ਵਿੱਚ ਦੂਜੇ ਸਥਾਨ ’ਤੇ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 4 ਜੀ ਗਾਹਕਾਂ ਦੀ ਗਿਣਤੀ 2020 ਵਿੱਚ 58 ਕਰੋੜ ਤੋਂ ਵਧ ਕੇ 2026 ਵਿੱਚ 83 ਕਰੋੜ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ 2026 ਦੇ ਅੰਤ ਵਿੱਚ ਭਾਰਤ ਦੇ ਕੁਲ ਮੋਬਾਈਲ ਗਾਹਕਾਂ ਵਿੱਚ 5 ਜੀ ਹਿੱਸੇਦਾਰੀ 26 ਫੀਸਦੀ ਦੇ ਕਰੀਬ ਹੋਵੇਗੀ।
ਐਰਿਕਸਨ ਇੰਡੀਆ ਦੇ ਪ੍ਰਮੁੱਖ ਨਿਤਿਨ ਬਾਂਸਲ ਨੇ ਕਿਹਾ ਕਿ ਭਾਰਤ ਵਿੱਚ ਇਕ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ 42 ਫੀਸਦੀ ਖਪਤਕਾਰ, ਘਰੇਲੂ ਇੰਟਰਨੈਟ ਕੁਨੈਕਸਨ ਵਜੋਂ 4 ਜੀ ਦੀ ਵਰਤੋਂ ਕਰਦੇ ਹਨ, ਉਹ 5 ਜੀ ਫਿਕਸਡ ਵਾਇਰਲੈੱਸ ਕੁਨੈਕਸ਼ਨ ਦੀ ਵਰਤੋਂ ਕਰਨ ਵਿੱਚ ਦਿਲਚਸਪੀ ਰੱਖਦੇ ਹਨ।