(Source: ECI/ABP News)
AAP Punjab CM Face: ਆਮ ਆਦਮੀ ਪਾਰਟੀ ਨੂੰ ਮਿਲ ਗਿਆ ਪੰਜਾਬ ਲਈ ਮੁੱਖ ਮੰਤਰੀ ਦਾ ਉਮੀਦਵਾਰ! , ਛੇਤੀ ਹੋਏਗਾ ਐਲਾਨ
Punjab Election: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਵੱਲੋਂ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਦੀ ਸੰਭਾਵਨਾ ਹੈ।
![AAP Punjab CM Face: ਆਮ ਆਦਮੀ ਪਾਰਟੀ ਨੂੰ ਮਿਲ ਗਿਆ ਪੰਜਾਬ ਲਈ ਮੁੱਖ ਮੰਤਰੀ ਦਾ ਉਮੀਦਵਾਰ! , ਛੇਤੀ ਹੋਏਗਾ ਐਲਾਨ Bhagwant Mann likely to be AAP's CM candidate for Punjab elections AAP Punjab CM Face: ਆਮ ਆਦਮੀ ਪਾਰਟੀ ਨੂੰ ਮਿਲ ਗਿਆ ਪੰਜਾਬ ਲਈ ਮੁੱਖ ਮੰਤਰੀ ਦਾ ਉਮੀਦਵਾਰ! , ਛੇਤੀ ਹੋਏਗਾ ਐਲਾਨ](https://feeds.abplive.com/onecms/images/uploaded-images/2022/01/05/383e90d7cc4421b60543a4c6669aecfb_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ‘ਚ ਕਿਸ ਦੀ ਅਗਵਾਈ ‘ਚ ਚੋਣ ਲੜੇਗੀ ਤੇ ਕੌਣ ਪਾਰਟੀ ਦਾ ਸੀਐਮ ਚਿਹਰਾ ਹੋਵੇਗਾ? ਇਹ ਉਹ ਸਵਾਲ ਹੈ ਜਿਸ ਦਾ ਜਵਾਬ ਦੇਣ ਲਈ ਆਮ ਆਦਮੀ ਪਾਰਟੀ ਹੁਣ ਤੱਕ ਬਚ ਰਹੀ ਸੀ। 'ਏਬੀਪੀ ਨਿਊਜ਼' ਦੇ ਸਮਾਗਮ ‘ਘੋਸ਼ਣਾ ਪੱਤਰ’ ‘ਚ ਵੀ ਸਾਡੇ ਵੱਲੋਂ ਇਹ ਸਵਾਲ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਰੱਖਿਆ ਸੀ ਪਰ ਕੇਜਰੀਵਾਲ ਸੁਲਝੇ ਜਵਾਬ ਦੀ ਥਾਂ ਉੱਤਰ ਨੂੰ ਵੀ ਉਲਝਾ ਗਏ ਸਨ ਪਰ ਹੁਣ ਪੰਜਾਬ ‘ਚ ‘ਆਪ’ ਦੇ ਸੀਐਮ ਉਮੀਦਵਾਰ ਦੇ ਚਿਹਰੇ ਤੋਂ ਪਰਦਾ ਉੱਠਣ ਵਾਲਾ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ‘ਚ ਪਾਰਟੀ ਦਾ ਚਿਹਰਾ ਦੱਸਣ ਦਾ ਮਨ ਬਣਾ ਲਿਆ ਹੈ। ਕੁਝ ਦਿਨਾਂ ਬਾਅਦ ਇਸ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਸਾਂਸਦ ਹਨ। ਅੱਜ ਕੱਲ੍ਹ ਪੰਜਾਬ ‘ਚ ਹਰ ਚੋਣ ਮੰਚ ‘ਤੇ ਇਹ ਮੁੱਖ ਮੰਤਰੀ ਕੇਜਰੀਵਾਲ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੇ ਨਜ਼ਰ ਆਉਂਦੇ ਹਨ।
2014 ‘ਚ ਜੁਆਇਨ ਕੀਤੀ ਸੀ ‘ਆਪ’
ਹਾਸਰਸ ਕਲਾਕਾਰ ਤੋਂ ਸਿਆਸਤ ‘ਚ ਆਏ ਭਗਵੰਤ ਮਾਨ ਨੇ ਆਪਣੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ 2011 ‘ਚ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਕੀਤੀ ਸੀ। 2012 ‘ਚ ਉਨ੍ਹਾਂ ਨੇ ਲਹਿਰਾਗਾਗਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਪਰ ਹਾਰ ਗਏ। 2014 ‘ਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਸੰਗਰੂਰ ਲੋਕਸਭਾ ਸੀਟ ਤੋਂ ਸਾਂਸਦ ਬਣੇ।
ਬਤੌਰ ਸਾਂਸਦ ਮਾਨ ਦੂਜੀ ਵਾਰ ਸੰਗਰੂਰ ਤੋਂ ਚੁਣਕੇ ਆਏ ਸਨ ਪਰ ਆਪਣੀਆਂ ਬੁਰੀਆਂ ਆਦਤਾਂ ਕਾਰਨ ਕਈ ਵਾਰ ਪਾਰਟੀ ਲਈ ਮੁਸ਼ਕਲਾਂ ਵੀ ਪੈਦਾ ਕਰ ਚੁੱਕੇ ਹਨ। ਅਜਿਹੇ ‘ਚ ਪੰਜਾਬ ਚੋਣਾਂ ‘ਚ ਭਗਵੰਤ ਮਾਨ ਦੇ ਚਿਹਰੇ ‘ਤੇ ਦਾਅ ਲਗਾਉਣਾ, ‘ਆਪ’ ਲਈ ਕਿੰਨਾ ਫਾਇਦੇਮੰਦ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ: Sidhu Moose Wala ਦੇ USA ਤੇ Canada ਦੇ ਫੈਨਜ਼ ਦਾ ਇੰਤਜ਼ਾਰ ਖਤਮ, ਜਲਦ ਪਵੇਗੀ ਧਮਾਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)