'ਆਪ' ਸੰਕਟ 'ਤੇ ਤੜਫੇ ਭਗਵੰਤ ਮਾਨ
ਮਾਨ ਨੇ ਟਵੀਟ ਕੀਤਾ ਹੈ, "ਆਪਣੇ ਖ਼ੂਨ ਪਸੀਨੇ ਨਾਲ ਬਣਾਈ ਪਾਰਟੀ 'ਚ ਸੰਕਟ ਦੇਖਕੇ ਮਨ ਉਦਾਸ ਹੈ.. ਵਿਰੋਧੀ ਜ਼ਰੂਰ ਖੁਸ਼ ਹੁੰਦੇ ਹੋਣਗੇ। ਦੁੱਖ ਐ ਕਿ ਮੇਰੇ ਅਧਿਕਾਰ ਵਿੱਚ ਕੁਝ ਵੀ ਨਹੀਂ ਕਿਉਂਕਿ ਇਹ ਸਾਰਾ ਹੱਕ ਚੁਣੇ MLAs ਦਾ ਏ। ਖਹਿਰਾ ਸਾਹਬ ਮੇਰੇ ਵੱਡੇ ਭਰਾ ਨੇ ਤੇ ਬਹੁਤ ਬੇਖੌਫ ਤੇ ਬੇਬਾਕ ਨੇਤਾ ਨੇ ਮੈਨੂੰ ਉਮੀਦ ਐ ਕਿ ਓਹ ਸਾਰਿਆਂ ਨਾਲ ਮਿਲ ਕੇ ਸੰਕਟ ਦਾ ਹੱਲ ਕੱਢ ਲੈਣਗੇ।" ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਜਾਪਦਾ ਹੈ ਕਿ ਬੇਸ਼ੱਕ ਪਾਰਟੀ ਨੇ ਹਰਪਾਲ ਸਿੰਘ ਨੂੰ ਵਿਰੋਧੀ ਧਿਰ ਦਾ ਨਵਾਂ ਨੇਤਾ ਐਲਾਨ ਦਿੱਤਾ ਹੈ ਪਰ ਉਨ੍ਹਾਂ ਦੀ ਪਾਰਟੀ ਨੇ ਹੀ ਹਾਲੇ ਤਕ ਉਨ੍ਹਾਂ ਨੂੰ ਪ੍ਰਵਾਨ ਨਹੀਂ ਕੀਤਾ। ਖਹਿਰਾ ਨੂੰ ਹਟਾਏ ਜਾਣ ਤੋਂ ਬਾਅਦ ਪੰਜਾਬ 'ਆਪ' ਵਿੱਚ ਵੱਡਾ ਸੰਕਟ ਪੈਦਾ ਹੋ ਗਿਆ ਹੈ।ਆਪਣੇ ਖ਼ੂਨ ਪਸੀਨੇ ਨਾਲ ਬਣਾਈ ਪਾਰਟੀ ਚ ਸੰਕਟ ਦੇਖਕੇ ਮਨ ਉਦਾਸ ਹੈ..ਵਿਰੋਧੀ ਜ਼ਰੂਰ ਖੁਸ਼ ਹੁੰਦੇ ਹੋਣਗੇ .ਦੁੱਖ ਐ ਕਿ ਮੇਰੇ ਅਧਿਕਾਰ ਵਿੱਚ ਕੁੁਛ ਵੀ ਨਹੀਂ ਕਿਉਂਕਿ ਇਹ ਸਾਰਾ ਹੱਕ ਚੁਣੇ MLAs ਦਾ ਏ .ਖਹਿਰਾ ਸਾਹਬ ਮੇਰੇ ਵੱਡੇ ਭਰਾ ਨੇ ਤੇ ਬਹੁਤ ਬੇਖੌਫ ਤੇ ਬੇਬਾਕ ਨੇਤਾ ਨੇ ਮੈਨੂੰ ਉਮੀਦ ਐ ਕਿ ਓਹ ਸਾਰਿਆੰ ਨਾਲ ਮਿਲ ਕੇ ਸੰਕਟ ਦਾ ਹੱਲ ਕੱਢ ਲੈਣਗੇ
— Bhagwant Mann (@BhagwantMann) July 30, 2018
ਬੀਤੇ ਕੱਲ੍ਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਚੱਲ ਰਹੇ ਸੰਕਟ ਬਾਰੇ ਹੋਈ ਮੀਟਿੰਗ ਵੀ ਬੇਨਤੀਜਾ ਰਹੀ। ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨੇ ਮੀਟਿੰਗ ’ਚ ਹਾਜ਼ਰ ਸਾਰੇ ‘ਆਪ’ ਵਿਧਾਇਕਾਂ ਵੱਲੋਂ ਰੱਖੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਏ ਜਾਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ। ਸਿਸੋਦੀਆ ਨੇ ਕਿਹਾ ਕਿ ਪਾਰਟੀ ਵੱਲੋਂ ਲਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਮੀਟਿੰਗ ਕਰੀਬ 45 ਮਿੰਟਾਂ ਤਕ ਚੱਲੀ।मुझे बेहद दुख है कि हमारे ही कुछ साथी इसका विरोध कर रहे हैं। मैने आज उन्हें समझाया कि आम आदमी पार्टी गरीब और दलितों को हक़ और आवाज़ देने के लिए बनी है। दलितों और गरीबो का विरोध तो कांग्रेस, अकाली और भाजपा करती हैं। 2/2 https://t.co/qks9YutBQT
— Manish Sisodia (@msisodia) July 29, 2018
ਇਸ ਤੋਂ ਇਲਾਵਾ ਵਿਧਾਇਕਾਂ ਨੇ ਵੀ ਸਿਸੋਦੀਆ ਵੱਲੋਂ 2 ਅਗਸਤ ਨੂੰ ਬਠਿੰਡਾ ਵਿੱਚ ਹੋਣ ਵਾਲੀ ਕਾਨਫਰੰਸ ਮੁਲਤਵੀ ਕਰਨ ਦਾ ਸੁਝਾਅ ਰੱਦ ਕਰ ਦਿੱਤਾ। ਉੱਧਰ, ਡਾ. ਬਲਵੀਰ ਸਿੰਘ ਤੋਂ ਕੇਜਰੀਵਾਲ ਨੇ ਵੀ ਬੈਂਸ ਭਰਾਵਾਂ 'ਤੇ ਹੱਲਾ ਬੋਲਿਆ ਹੈ। ਉਨ੍ਹਾਂ ਬੈਂਸ ਭਰਾਵਾਂ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ। ਕੇਜਰੀਵਾਲ ਨੇ 'ਏਬੀਪੀ ਸਾਂਝਾ' ਦੇ ਉਸ ਟਵੀਟ ਨੂੰ ਰੀਟਵੀਟ ਕੀਤਾ ਜਿਸ ਵਿੱਚ ਬੈਂਸ ਨੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਪਾਰਟੀ ਦਾ 'ਪੱਪੂ' ਦੱਸਿਆ ਸੀ। ਪੰਜਾਬ 'ਆਪ' ਕਿੱਧਰ ਨੂੰ ਜਾਵੇਗੀ ਇਹ ਆਉਣ ਵਾਲੀ ਦੋ ਅਗਸਤ ਤੋਂ ਬਾਅਦ ਕੁਝ ਸਾਫ਼ ਹੋ ਸਕਦਾ ਹੈ।बैंस भाईयों की दलित समाज के प्रति ऐसी घटिया सोच है। बेहद शर्मनाक। बैंस पूरे दलित समाज से माफ़ी माँगें भाजपा, कोंग्रेस, अकाली दल और बैंस की पूरे दलित समाज के प्रति ऐसी ही गंदी सोच है। ये लोग दलित समाज पर हमेशा जुर्म करते आए। इसी सोच के ख़िलाफ़ “आप” ने दलित को LOP बनाया है https://t.co/30Qm5eyjGG
— Arvind Kejriwal (@ArvindKejriwal) July 30, 2018