ਭਗਵੰਤ ਮਾਨ ਦੀ ਕੈਬਨਿਟ ਕੱਲ੍ਹ ਚੁੱਕੇਗੀ ਸਹੁੰ, ਪਹਿਲੀ ਲਿਸਟ 'ਚ ਇਨ੍ਹਾਂ 10 ਨਾਵਾਂ ਦੀ ਚਰਚਾ
ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਮੰਤਰੀਆਂ ਵਜੋਂ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਦੇ ਅੰਤਿਮ ਨਾਂ ਲਗਪਗ ਤੈਅ ਹਨ, ਪਰ ਫਿਰ ਵੀ ਬਦਲਾਅ ਹੋ ਸਕਦੇ ਹਨ ਕਿਉਂਕਿ ਪਾਰਟੀ ਦੇ ਕੁਝ ਵਿਧਾਇਕਾਂ ਵੱਲੋਂ ਜ਼ੋਰਦਾਰ ਲਾਬਿੰਗ ਕੀਤੀ ਜਾ ਰਹੀ ਹੈ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ 'ਚ ਸ਼ਨਿੱਚਰਵਾਰ ਨੂੰ ਮੰਤਰੀ ਮੰਡਲ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ 'ਆਪ' ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਰਹੀ ਹੈ। ਮੰਤਰੀਆਂ ਨੂੰ ਸ਼ਾਮਲ ਸਹੁੰ ਚੁਕਾਉਣ ਦੀ ਰਸਮ ਸ਼ਨੀਵਾਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਰੱਖੀ ਗਈ ਹੈ।
ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਉਹ ਪੰਜਾਬ ਸਿਵਲ ਸਕੱਤਰੇਤ ਵਿੱਚ ਅਹੁਦਾ ਸੰਭਾਲਣਗੇ ਤੇ ਬਾਅਦ ਵਿੱਚ ਦੁਪਹਿਰ 12.30 ਵਜੇ ‘ਆਪ’ ਸਰਕਾਰ ਦੀ ਪਹਿਲੀ ਮੀਟਿੰਗ ਵਿੱਚ ਹਿੱਸਾ ਲੈਣਗੇ। ਅਕਾਉਂਟ ਬਜਟ 'ਤੇ ਵੋਟ ਲਿਆਉਣ ਤੇ ਨਵੀਂ ਆਬਕਾਰੀ ਨੀਤੀ ਬਾਰੇ ਮਹੱਤਵਪੂਰਨ ਫੈਸਲੇ ਵਿਚਾਰ-ਵਟਾਂਦਰੇ ਲਈ ਲਏ ਜਾਣ ਦੀ ਉਮੀਦ ਹੈ।
Punjab's Cabinet expansion ceremony to induct the ministers will be held tomorrow (March 19) at 11 am in Chandigarh.
— ANI (@ANI) March 18, 2022
The first meeting of the Cabinet will also be held tomorrow at 12.30 pm.
ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਮੰਤਰੀਆਂ ਵਜੋਂ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਦੇ ਅੰਤਿਮ ਨਾਂ ਲਗਪਗ ਤੈਅ ਹਨ, ਪਰ ਫਿਰ ਵੀ ਬਦਲਾਅ ਹੋ ਸਕਦੇ ਹਨ ਕਿਉਂਕਿ ਪਾਰਟੀ ਦੇ ਕੁਝ ਵਿਧਾਇਕਾਂ ਵੱਲੋਂ ਜ਼ੋਰਦਾਰ ਲਾਬਿੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਦੂਜੀ ਵਾਰ ਵਿਧਾਇਕ ਬਣੇ ਤੇ ਪਹਿਲੀ ਵਾਰ ਚੁਣੇ ਗਏ ਵਿਧਾਇਕ ਵੀ ਸ਼ਾਮਲ ਹਨ।
ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਛੋਟੀ ਕੈਬਨਿਟ ਬਣਾਉਣ ਦੇ ਚਾਹਵਾਨ ਮੰਨੇ ਜਾਂਦੇ ਹਨ। ਉੱਥੇ ਹੀ ਪਾਰਟੀ ਦੇ ਉੱਚ ਅਧਿਕਾਰੀ ਕੁਝ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਲਾਬਿੰਗ ਕਾਰਨ ਦਬਾਅ ਹੇਠ ਹਨ।
ਮੰਤਰੀ ਦੇ ਅਹੁਦਿਆਂ ਲਈ ਸੰਭਾਵੀ ਮਤਰੀਆਂ ਵਿੱਚ ਹਰਪਾਲ ਚੀਮਾ, ਅਮਨ ਅਰੋੜਾ, ਕੁਲਤਾਰ ਸੰਧਵਾਂ, ਹਰਜੋਤ ਬੈਂਸ, ਸਰਵਜੀਤ ਕੌਰ ਮਾਣੂੰਕੇ, ਬਲਜਿੰਦਰ ਕੌਰ, ਗੁਰਮੀਤ ਸਿੰਘ ਖੁੱਡੀਆਂ, ਨੀਨਾ ਮਿੱਤਲ ਤੇ ਕੁੰਵਰ ਵਿਜੇ ਪ੍ਰਤਾਪ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ 'ਚ ਮੁੱਖ ਮੰਤਰੀ ਸਮੇਤ 18 ਅਹੁਦੇਦਾਰ ਹਨ।






















