Punjab Politics: 'ਖਹਿਰਾ ਇੱਕ ਬਿਆਨ ਨਾਲ ਪਾਰਟੀ ਦੀ ਕਰ ਦਿੰਦਾ ਪੱਟੀ ਮੇਸ, ਪਹਿਲਾਂ ਬਠਿੰਡਾ ਤੇ ਹੁਣ ਸੰਗਰੂਰ ਆਲਿਆਂ ਨੇ.....'
ਭਗਵੰਤ ਮਾਨ ਨੇ ਕਿਹਾ ਕਿ, ਭੁਲੱਥ ਵਾਲਿਓ, ਤੁਸੀਂ ਬਿਲਕੁਲ ਫ਼ਿਕਰ ਨਾ ਕਰਿਓ ਕਿ ਤੁਹਾਡਾ ਐਮ.ਐਲ.ਏ. ਤੁਹਾਨੂੰ ਧੋਖਾ ਦੇ ਜਾਊਗਾ... ਪਹਿਲਾਂ ਬਠਿੰਡੇ ਵਾਲਿਆਂ ਨੇ ਖਹਿਰੇ ਨੂੰ ਪੁੱਠੇ ਪੈਰੀਂ ਮੋੜਿਆ, ਹੁਣ ਸੰਗਰੂਰ ਵਾਲੇ ਮੋੜਨਗੇ
Punjab Politics: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਲੋਕ ਸਭਾ ਹਲਕੇ ਤੋਂ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਤੇ ਰੈਲੀਆਂ ਕਰ ਰਹੇ ਹਨ। ਇਸ ਮੌਕੇ ਉਹ ਲੋਕਾਂ ਤੋਂ ਸਾਥ ਦੀ ਅਪੀਲ ਕਰਦੇ ਹਨ ਤੇ ਇਸ ਦੌਰਾਨ ਵਿਰੋਧੀ ਖਾਸ ਤੌਰ ਉੱਤੇ ਉਨ੍ਹਾਂ ਦੇ ਨਿਸ਼ਾਨੇ ਉੱਤੇ ਰਹਿੰਦੇ ਹਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਤੋਂ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਾਂਗਰਸ ਦੇ ਵਿਧਾਇਕ ਤੇ ਹਲਕਾ ਸੰਗਰੂਰ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਉੱਤੇ ਜਮ ਕੇ ਸਿਆਸੀ ਨਿਸ਼ਾਨੇ ਸਾਧੇ। ਭਗਵੰਤ ਮਾਨ ਨੇ ਭੁਲੱਥ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਤੁਹਾਡਾ ਵਿਧਾਇਕ ਤੁਹਾਨੂੰ ਛੱਡ ਜਾਊ ਕਿਉਂ ਛੱਡੂ ਤਾਂ ਦੇ ਉੱਥੋਂ ਜਿੱਤੂਗਾ, ਉਹ ਥੋਡੇ ਕੋਲ ਹੀ ਰਹੇਗਾ।
ਭੁਲੱਥ ਵਾਲਿਓ, ਤੁਸੀਂ ਬਿਲਕੁਲ ਫ਼ਿਕਰ ਨਾ ਕਰਿਓ ਕਿ ਤੁਹਾਡਾ ਐਮ.ਐਲ.ਏ. ਤੁਹਾਨੂੰ ਧੋਖਾ ਦੇ ਜਾਊਗਾ... ਪਹਿਲਾਂ ਬਠਿੰਡੇ ਵਾਲਿਆਂ ਨੇ ਖਹਿਰੇ ਨੂੰ ਪੁੱਠੇ ਪੈਰੀਂ ਮੋੜਿਆ, ਹੁਣ ਸੰਗਰੂਰ ਵਾਲੇ ਮੋੜਨਗੇ... pic.twitter.com/klAZbXOQi0
— Bhagwant Mann (@BhagwantMann) May 24, 2024
ਭਗਵੰਤ ਮਾਨ ਨੇ ਕਿਹਾ ਕਿ, ਭੁਲੱਥ ਵਾਲਿਓ, ਤੁਸੀਂ ਬਿਲਕੁਲ ਫ਼ਿਕਰ ਨਾ ਕਰਿਓ ਕਿ ਤੁਹਾਡਾ ਐਮ.ਐਲ.ਏ. ਤੁਹਾਨੂੰ ਧੋਖਾ ਦੇ ਜਾਊਗਾ... ਪਹਿਲਾਂ ਬਠਿੰਡੇ ਵਾਲਿਆਂ ਨੇ ਖਹਿਰੇ ਨੂੰ ਪੁੱਠੇ ਪੈਰੀਂ ਮੋੜਿਆ, ਹੁਣ ਸੰਗਰੂਰ ਵਾਲੇ ਮੋੜਨਗੇ...ਮਾਨ ਨੇ ਕਿਹਾ ਕਿ ਇਹ ਪਹਿਲਾਂ ਬਠਿੰਡਾ ਤੋਂ ਮੁੜ ਕੇ ਆਇਆ ਸੀ ਤੇ ਹੁਣ ਸੰਗਰੂਰ ਤੋਂ ਵਾਪਸ ਜਾਵੇਗਾ, ਇਸ ਨੂੰ ਇੱਧਰ ਉਧਰ ਮੂੰਹ ਮਾਰਨ ਦੀ ਆਦਤ ਹੈ ਪਰ ਵਾਪਸ ਆ ਜਾਂਦਾ।
ਮਾਨ ਨੇ ਕਿਹਾ ਕਿ ਜਿਹੜੀ ਪਾਰਟੀ ਵਿੱਚ ਵੀ ਜਾਂਦਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ, ਪਹਿਲਾਂ ਸਾਡੇ ਵਿੱਚ ਵੀ ਰਿਹਾ, ਬੜੀ ਮੁਸ਼ਕਿਲ ਝੱਲਿਆ, ਹੁਣ ਯੂਪੀ ਬਿਹਾਰ ਆਲਿਆਂ ਨੂੰ ਲੈ ਕੇ ਬਿਆਨ ਦੇ ਦਿੱਤਾ ਹੈ ਜਿਸ ਤੋਂ ਬਾਅਦ ਕਾਂਗਰਸ ਵਾਲੇ ਰੌਂਦੇ ਨੇ ਕੀ ਆਹ ਕੀ ਬਿਆਨ ਦੇ ਦਿੱਤਾ ?
ਇਸ ਤੋਂ ਪਹਿਲਾਂ ਮਾਨ ਨੇ ਟਵੀਟ ਕਰਦਿਆਂ ਕਿਹਾ, ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਜੀ ਦੇ ਹੱਕ 'ਚ ਭੁਲੱਥ ਵਿਖੇ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ...ਇੰਨੀ ਵੱਡੀ ਗਿਣਤੀ 'ਚ ਆਏ ਭੁਲੱਥ ਦੇ ਲੋਕਾਂ ਦਾ ਮੈਂ ਸਾਰੀ ਉਮਰ ਰਿਣੀ ਰਹਾਂਗਾ... ਤੁਸੀਂ ਚਿੰਤਾ ਨਾ ਕਰੋ ਤੁਹਾਡੇ MLA ਨੂੰ ਅਸੀਂ ਸੰਗਰੂਰ ਤੋਂ ਹਰਾ ਕੇ ਵਾਪਿਸ ਭੇਜਾਂਗੇ ਬੱਸ ਉਸ ਤੋਂ ਬਾਅਦ ਤੁਸੀਂ ਉਸਨੂੰ ਸਬਕ ਸਿਖਾਉਣਾ ਹੈ... ਮਾਣ ਸਤਿਕਾਰ ਅਤੇ ਪਿਆਰ ਦੇਣ ਲਈ ਦਿਲੋਂ ਧੰਨਵਾਦ... ਇਨਕਲਾਬ ਜ਼ਿੰਦਾਬਾਦ...