(Source: ECI/ABP News)
Budget Session: CM ਨੇ ਸਦਨ 'ਚ ਘੇਰਿਆ ਬਾਜਵਾ ! ਸਵਾ-ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਨੇ ਅਸੀਂ ਤਾਂ ਮਟੀਰੀਅਲ ਹੀ ਲੱਗਣਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਆਪਣੀਆਂ ਮਿਹਨਤਾਂ ਨਾਲ ਇੱਥੋਂ ਤੱਕ ਪਹੁੰਚੇ ਹਾਂ... ਅਸੀਂ ਵਿਰੋਧੀਆਂ ਵਾਂਗ ਚੋਣਾਂ 'ਚ ਪੈਸੇ ਨਹੀਂ ਵੰਡੇ... ਸਾਡੇ ਬਾਪੂਆਂ ਨੇ ਇਨ੍ਹਾਂ ਦੇ ਬਾਪੂਆਂ ਵਾਂਗ ਸੋਨੇ ਦੀਆਂ ਇੱਟਾਂ ਦੀ ਸਮੱਗਲਿੰਗ ਨਹੀਂ ਕੀਤੀ... ਅਸੀਂ ਇਸ ਕਰਕੇ ਹੀ ਇਹਨਾਂ ਨੂੰ ਮਟੀਰੀਅਲ ਲੱਗਦੇ ਹਾਂ...
![Budget Session: CM ਨੇ ਸਦਨ 'ਚ ਘੇਰਿਆ ਬਾਜਵਾ ! ਸਵਾ-ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਨੇ ਅਸੀਂ ਤਾਂ ਮਟੀਰੀਅਲ ਹੀ ਲੱਗਣਾ Bhagwant mann slams partap singh bajwa in budget session Budget Session: CM ਨੇ ਸਦਨ 'ਚ ਘੇਰਿਆ ਬਾਜਵਾ ! ਸਵਾ-ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਨੇ ਅਸੀਂ ਤਾਂ ਮਟੀਰੀਅਲ ਹੀ ਲੱਗਣਾ](https://feeds.abplive.com/onecms/images/uploaded-images/2024/03/04/a492b36ec76a79b2abcfc82713712d661709541651339674_original.jpg?impolicy=abp_cdn&imwidth=1200&height=675)
Bhagwant Mann: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਫਿਰ ਖੂਬ ਹੰਗਾਮਾ ਹੋਇਆ। ਸੀਐਮ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਹੋਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸ ਨੂੰ ਖਰੀਆਂ ਖਰੀਆਂ ਸੁਣਾਈਆਂ ਤੇ ਇੱਕ ਵਾਰ ਮੁੜ ਤੋਂ ਮਟੀਰੀਅਲ ਵਾਲੇ ਬਿਆਨ ਨੂੰ ਲੈ ਕੇ ਬਾਜਵਾ ਨੂੰ ਘੇਰਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਆਪਣੀਆਂ ਮਿਹਨਤਾਂ ਨਾਲ ਇੱਥੋਂ ਤੱਕ ਪਹੁੰਚੇ ਹਾਂ... ਅਸੀਂ ਵਿਰੋਧੀਆਂ ਵਾਂਗ ਚੋਣਾਂ 'ਚ ਪੈਸੇ ਨਹੀਂ ਵੰਡੇ... ਸਾਡੇ ਬਾਪੂਆਂ ਨੇ ਇਨ੍ਹਾਂ ਦੇ ਬਾਪੂਆਂ ਵਾਂਗ ਸੋਨੇ ਦੀਆਂ ਇੱਟਾਂ ਦੀ ਸਮੱਗਲਿੰਗ ਨਹੀਂ ਕੀਤੀ... ਅਸੀਂ ਇਸ ਕਰਕੇ ਹੀ ਇਹਨਾਂ ਨੂੰ ਮਟੀਰੀਅਲ ਲੱਗਦੇ ਹਾਂ...
ਅਸੀਂ ਆਪਣੀਆਂ ਮਿਹਨਤਾਂ ਨਾਲ ਇੱਥੋਂ ਤੱਕ ਪਹੁੰਚੇ ਹਾਂ... ਅਸੀਂ ਵਿਰੋਧੀਆਂ ਵਾਂਗ ਚੋਣਾਂ 'ਚ ਪੈਸੇ ਨਹੀਂ ਵੰਡੇ... ਸਾਡੇ ਬਾਪੂਆਂ ਨੇ ਇਨ੍ਹਾਂ ਦੇ ਬਾਪੂਆਂ ਵਾਂਗ ਸੋਨੇ ਦੀਆਂ ਇੱਟਾਂ ਦੀ ਸਮੱਗਲਿੰਗ ਨਹੀਂ ਕੀਤੀ... ਅਸੀਂ ਇਸ ਕਰਕੇ ਹੀ ਇਹਨਾਂ ਨੂੰ ਮਟੀਰੀਅਲ ਲੱਗਦੇ ਹਾਂ... pic.twitter.com/3NcPrf7QF3
— Bhagwant Mann (@BhagwantMann) March 4, 2024
ਮਾਨ ਨੇ ਕਿਹਾ ਕਿ ਅਸੀਂ ਮਿਹਨਤ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ, ਅਸੀਂ ਵੋਟਾਂ ਵਿੱਚ ਖੜ੍ਹੇ ਹੋਏ, ਅਸੀਂ ਇਨ੍ਹਾਂ ਵਾਂਗੂ ਪੈਸੇ ਨਹੀਂ ਵੰਡੇ, ਸਾਡੇ ਬਾਪੂਆਂ ਨੇ ਇਨ੍ਹਾਂ ਦੇ ਬਾਪੂਆਂ ਵਾਂਗ ਸੋਨੇ ਦੇ ਬਿਸਕੁਟਾਂ ਦੀ ਤਸਕਰੀ ਨਹੀਂ ਕੀਤੀ, ਅਸੀਂ ਤਾਂ ਕਰਕੇ ਮਟੀਰੀਅਲ ਹਾਂ, ਅਸੀਂ ਮਿਹਨਤੀ ਹਾਂ, ਅਸੀਂ ਕਾਮੇ ਹਾਂ ਅਸੀਂ ਕਿਰਤਾ ਹਾਂ, ਇਨ੍ਹਾਂ ਨੂੰ ਮਟੀਰੀਅਲ ਲਗਦੇ ਹਾਂ।
ਬਾਜਵਾ ਦਾ ਨਾਂਅ ਲਏ ਬਿਨਾਂ ਮਾਨ ਨੇ ਕਿਹਾ ਕਿ ਇਹ ਸਵਾ-ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਨੇ ਤਾਂ ਅਸੀਂ ਤਾਂ ਮਟੀਰੀਅਲ ਹੀ ਲੱਗਣਾ, ਪਰ ਮੈਂ ਦੱਸਣਾ ਚਾਹੁੰਦਾ ਅਸੀਂ ਮਟੀਰੀਅਲ ਨਹੀਂ, ਸਾਡਾ ਵਿੱਤ ਮੰਤਰੀ ਵਕੀਲ ਹੈ, ਡਾ ਬਲਜੀਤ ਕੌਰ, ਡਾ ਚਰਨਜੀਤ ਚੰਨੀ ਤੇ ਡਾ ਬਲਬੀਰ ਸਿੰਘ ਮੰਨੇ ਬਹੁਤ ਮੰਨੇ ਹੋਏ ਡਾਕਟਰ ਹਨ। ਅਸੀਂ ਮਟੀਰੀਅਲ ਨਹੀਂ ਅਸੀਂ ਬਹੁਤ ਸਿਆਣੇ ਵੀ ਹਾਂ, ਸਾਨੂੰ ਦੋ ਸਾਲ ਹੋ ਗਏ ਸਰਕਾਰ ਚਲਾਉਂਦਿਆਂ ਨੂੰ ਪਰ ਅਸੀਂ ਤੁਹਾਡੇ ਖ਼ਜ਼ਾਨਾ ਮੰਤਰੀ ਵਾਂਗ ਕਦੇ ਨਹੀਂ ਕਿਹਾ ਕਿ ਖ਼ਜ਼ਾਨਾ ਖ਼ਾਲੀ ਹੈ ਸਾਡਾ ਖ਼ਜ਼ਾਨਾ ਵੀ ਭਰਿਆ ਸਾਡੀ ਨੀਅਤ ਵੀ ਭਰੀ ਹੈ।
ਇਹ ਵੀ ਪੜ੍ਹੋ-Budget session: 'ਖਹਿਰਾ ਸਾਬ੍ਹ ਕਿੱਥੇ ਅੱਜ ਕੱਲ੍ਹ ? ਕਾਂਗਰਸ ਆਲਿਓ ਇਹਦੇ ਤੋਂ ਖਹਿੜਾ ਛੁਡਵਾ ਲਓ ਇਹ ਸਾਰਿਆਂ ਨੂੰ ਮਾਂਜੂ'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)