(Source: ECI/ABP News)
Punjab News: ਕੌਣ ਕਹਿੰਦਾ ਕੁਝ ਨਾਲ ਨਹੀਂ ਜਾਂਦਾ, ਬਾਦਲ ਲੈ ਤਾਂ ਗਏ ਸਾਰਾ ਅਕਾਲੀ ਦਲ -ਮਾਨ
Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਉਹ ਬੰਦੇ ਨੂੰ ਲੱਭਦਾ ਫਿਰਦਾ ਹਾਂ..ਜਿਹੜਾ ਕਹਿੰਦਾ ਕੁਝ ਨਾਲ ਨੀ ਜਾਂਦਾ…ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਸਾਰਾ ਅਕਾਲੀ ਦਲ ਨਾਲ ਤਾਂ ਲੈ ਗਏ
![Punjab News: ਕੌਣ ਕਹਿੰਦਾ ਕੁਝ ਨਾਲ ਨਹੀਂ ਜਾਂਦਾ, ਬਾਦਲ ਲੈ ਤਾਂ ਗਏ ਸਾਰਾ ਅਕਾਲੀ ਦਲ -ਮਾਨ bhagwant mann slams shiromni akali dal know details Punjab News: ਕੌਣ ਕਹਿੰਦਾ ਕੁਝ ਨਾਲ ਨਹੀਂ ਜਾਂਦਾ, ਬਾਦਲ ਲੈ ਤਾਂ ਗਏ ਸਾਰਾ ਅਕਾਲੀ ਦਲ -ਮਾਨ](https://feeds.abplive.com/onecms/images/uploaded-images/2023/12/01/2f716395eb8de36403d1686222ea71c21701425354694674_original.jpg?impolicy=abp_cdn&imwidth=1200&height=675)
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 37,934 ਨੌਕਰੀਆਂ ਦੇ ਦਿੱਤੀਆਂ ਹਨ। ਇਸ ਮੌਕੇ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਉੱਤੇ ਲਿਆ।
ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ, ਮੈਂ ਉਹ ਬੰਦੇ ਨੂੰ ਲੱਭਦਾ ਫਿਰਦਾ ਹਾਂ..ਜਿਹੜਾ ਕਹਿੰਦਾ ਕੁਝ ਨਾਲ ਨੀ ਜਾਂਦਾ…ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਸਾਰਾ ਅਕਾਲੀ ਦਲ ਨਾਲ ਤਾਂ ਲੈ ਗਏ…ਕੁਝ ਨੀ ਬੱਚਿਆ ਅੱਜ ਦੀ ਘੜੀ ਅਕਾਲੀ ਦਲ ‘ਚ..ਖ਼ਤਮ ਆ ਕੰਮ
ਮੈਂ ਉਹ ਬੰਦੇ ਨੂੰ ਲੱਭਦਾ ਫਿਰਦਾ ਹਾਂ..ਜਿਹੜਾ ਕਹਿੰਦਾ ਕੁਝ ਨਾਲ ਨੀ ਜਾਂਦਾ…ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਸਾਰਾ ਅਕਾਲੀ ਦਲ ਨਾਲ ਤਾਂ ਲੈ ਗਏ…ਕੁਝ ਨੀ ਬੱਚਿਆ ਅੱਜ ਦੀ ਘੜੀ ਅਕਾਲੀ ਦਲ ‘ਚ..ਖ਼ਤਮ ਆ ਕੰਮ pic.twitter.com/WhO2O11lEZ
— Bhagwant Mann (@BhagwantMann) December 1, 2023
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਕਹਿੰਦਾ ਸੀ ਰੱਬ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਲੰਬੀ ਕਰ ਤੇ ਉਹ ਦੇਖ ਕੇ ਜਾਣ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਾਲ ਹੋ ਗਿਆ। ਮਾਨ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਮੈਂ ਉਸ ਬੰਦੇ ਨੂੰ ਲੱਭ ਰਿਹਾ ਜੋ ਕਹਿੰਦਾ ਸੀ ਬੰਦੇ ਦੇ ਨਾਲ ਕੁਝ ਨਹੀਂ ਜਾਂਦਾ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਲ ਸਾਰਾ ਅਕਾਲੀ ਦਲ ਲੈ ਤਾਂ ਗਏ। ਹੁਣ ਅਕਾਲੀ ਦਲ ਨੂੰ ਇੱਕ ਵੋਟ ਨਹੀਂ ਪੈਂਦੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰੱਬ ਪ੍ਰਕਾਸ਼ ਸਿੰਘ ਬਾਦਲ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ। ਮਾਨ ਨੇ ਕਿਹਾ ਕਿ ਵਿਰੋਧੀ ਸਵੇਰੇ ਉੱਠ ਕੇ ਪੁੱਛਣ ਲੱਗ ਜਾਂਦੇ ਨੇ ਕਿ ਸਰਕਾਰ ਨੌਕਰੀਆਂ ਦੇ ਰਹੀ ਹੈ, ਤਨਖ਼ਾਹਾਂ ਕਿੱਥੋਂ ਦੇਵੋਗੇ, ਤੁਸੀਂ ਇਸ ਦੀ ਪਰਵਾਹ ਨਾ ਕਰੋ ਅਸੀਂ ਸਭ ਕੁਝ ਦੇਵਾਂਗੇ। ਭਗਵੰਤ ਮਾਨ ਨੇ ਇਸ ਮੌਕੇ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਆਪਣੇ ਹੋਟਲ ਢਾਬਿਆਂ ਦੀ ਫਿਕਰ ਕਰੋ, ਉਨ੍ਹਾਂ ਦੀ ਵੀ ਵਾਰੀ ਆ ਰਹੀ ਹੈ। ਮਾਨ ਨੇ ਕਿਹਾ ਕਿ ਨਵੇਂ ਸਾਲ ਵਿੱਚ ਤੁਹਾਨੂੰ ਇਸ ਦੀ ਵੀ ਖ਼ੁਸ਼ਖ਼ਬਰੀ ਦੇਵਾਂਗੇ, ਜਿਨ੍ਹਾਂ ਨੇ ਲੋਕਾਂ ਦਾ ਪੈਸੇ ਖਾਧਾ ਉਨ੍ਹਾਂ ਦੀਆਂ ਜਾਇਦਾਦਾਂ ਅਟੈਚ ਕਰਕੇ ਲੋਕਾਂ ਨੂੰ ਪੈਸੇ ਵਾਪਸ ਕਰਾਂਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)