ਪੜਚੋਲ ਕਰੋ

ਸੰਗਰੂਰ ਜ਼ਿਮਨੀ ਚੋਣ ਬਾਰੇ ਜੇਲ੍ਹ 'ਚੋਂ ਆਈ ਭਾਈ ਹਵਾਰਾ ਦੀ ਚਿੱਠੀ, ਸਿਮਰਨਜੀਤ ਸਿੰਘ ਮਾਨ ਬਾਰੇ ਕਈ ਵੱਡੀ ਗੱਲ

ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਸੰਗਰੂਰ ਲੋਕ ਸਭਾ ਹਲਕੇ ਦੀ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ।

ਚੰਡੀਗੜ੍ਹ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਸੰਗਰੂਰ ਲੋਕ ਸਭਾ ਹਲਕੇ ਦੀ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਵੱਲੋਂ ਲਿਖੇ ਪੱਤਰ ’ਚ ਉਨ੍ਹਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖ ਪੰਥ, ਪੰਜਾਬ ਤੇ ਪੰਜਾਬੀਅਤ ਲਈ ਘਾਲ਼ੀ ਘਾਲਣਾ ਦਾ ਹਵਾਲਾ ਦਿੱਤਾ ਹੈ।

ਹਵਾਰਾ ਨੇ ਕਿਹਾ ਕਿ ਪੰਥ ਤੇ ਕੌਮ ਖਾਤਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਪੁਲਿਸ ਵਿਚਲਾ ਉੱਚ ਅਹੁਦਾ ਵੀ ਤਿਆਗ ਦਿੱਤਾ ਸੀ। ਫਿਰ ਕਈ ਸਾਲ ਜੇਲ੍ਹ ਦੀਆਂ ਕਾਲ਼ ਕੋਠੜੀਆਂ ’ਚ ਵੀ ਰਹੇ। ਉਹ ਕਈ ਵਰ੍ਹਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੱਦੋ-ਜਹਿਦ ਕਰਦੇ ਆ ਰਹੇ ਹਨ।

ਭਾਈ ਹਵਾਰਾ ਨੇ ਕਿਹਾ ਕਿ ‘ਸਰਬੱਤ ਖਾਲਸਾ’ ਵੱਲੋਂ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ‘ਜਥੇਦਾਰ ਥਾਪਿਆ ਹੋਣ ਕਰਕੇ’ ਉਹ ਆਪਣਾ ਫਰਜ਼ ਸਮਝਦਿਆਂ ਸੰਗਤ ਨੂੰ ਅਪੀਲ ਕਰਦੇ ਹਨ ਕਿ ਉਹ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਅ ਕੇ ਲੋਕ ਸਭਾ ’ਚ ਭੇਜਿਆ ਜਾਵੇ।

ਦੱਸ ਦੇਈਏ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਮੁੱਖ ਮੁਕਾਬਲਾ 5 ਉਮੀਦਵਾਰਾਂ ਵਿਚਕਾਰ ਹੋਣ ਦੇ ਆਸਾਰ ਹਨ। ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 7ਵੀਂ ਵਾਰ ਸੰਗਰੂਰ ਲੋਕ ਸਭ ਹਲਕੇ ਦੇ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
 
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਵਜੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਕਿ ਫ਼ਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਨ। ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਕਾਂਗਰਸ ਨੇ ਦਲਵੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।  
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ

ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ

ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ

ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!

ABP Premium

ਵੀਡੀਓਜ਼

Jagjit Singh Dhallewal | ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨJagjit Singh Dhallewal ਨਾਲ ਮੁਲਾਕਾਤ ਤੋਂ ਬਾਅਦ ਪੁਲਸ ਅਫ਼ਸਰਾਂ ਨੇ ਕੀ ਕਿਹਾ?ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
Chandigarh News: ਮਿੰਨੀ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

Punjab News: ਪੰਜਾਬ 'ਚ ਮੁੜ ਤੋਂ ਤਿੰਨ ਦਿਨਾਂ ਲਈ ਚੱਕਾ ਜਾਮ, ਲੋਕ ਹੋਣਗੇ ਖੱਜਲ ਖੁਆਰ, ਮੁੱਖ ਮੰਤਰੀ ਦੀ ਘੇਰੀ ਜਾਵੇਗੀ ਰਿਹਾਇਸ਼, ਜਾਣੋ ਕੀ ਨੇ ਮੰਗਾਂ ?

ਕੋਹਲੀ ਤੋਂ ਸਿਰਾਜ ਤੱਕ, ਇਨ੍ਹਾਂ ਭਾਰਤੀ ਖਿਡਾਰੀਆਂ ਦਾ BGT 'ਚ ਆਸਟ੍ਰੇਲੀਆਈ ਖਿਡਾਰੀਆਂ ਨਾਲ ਪਿਆ ਕਲੇਸ਼

IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?

Embed widget