ਪੜਚੋਲ ਕਰੋ

Punjab Politics: ਚੰਨੀ ਦੀ ਹਰਕਤ ਨਾ ਬਖ਼ਸ਼ਣਯੋਗ, ਹੋਵੇ ਪਰਚਾ ਦਰਜ, ਵੀਡੀਓ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਬਿਆਨ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਬਾਰੇ ਬੀਬੀ ਜਗੀਰ ਕੌਰ ਦਾ ਇਹ ਬਿਆਨ ਹਾਲੀਆ ਨਹੀਂ, ਸਗੋਂ 2018 ਵਿੱਚ ਦਿੱਤਾ ਗਿਆ ਸੀ। ਜਦੋਂ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ IAS ਅਫਸਰ ਨੂੰ ਕਥਿਤ ਤੌਰ ਤੇ ਅਸ਼ਲੀਲ ਮੈਸੇਜ ਕੀਤੇ ਗਏ ਸਨ

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਸਾਬਕਾ ਸੀਐਮ ਚਰਨਜੀਤ ਚੰਨੀ ਅਤੇ ਬੀਬੀ ਜਗੀਰ ਕੌਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਬੀਬੀ ਜਗੀਰ ਕੌਰ ਨਾਲ ਅਨੁਚਿਤ ਵਿਵਹਾਰ ਕੀਤਾ, ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਹਰਕਤ ਨਾ ਬਕਸ਼ਣਯੋਗ ਹੈ। ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਪਹਿਲਾ ਵੀਡੀਓ, ਸਾਲ 2018 ਦਾ ਹੈ, ਜਦੋਂ ਚਰਨਜੀਤ ਸਿੰਘ ਚੰਨੀ ਦੇ ਇੱਕ ਪੁਰਾਣੇ ਵਿਵਾਦ ਵਿੱਚ ਬੀਬੀ ਜਗੀਰ ਕੌਰ ਨੇ ਪ੍ਰੈਸ ਵਾਰਤਾ ਕਰ ਇਹ ਬਿਆਨ ਦਿੱਤਾ ਸੀ। ਅਤੇ ਦੁੱਜਾ ਵੀਡੀਓ ਹਾਲੀਆ ਹੈ, ਜਦੋਂ ਚਰਨਜੀਤ ਚੰਨੀ ਨੇ ਆਦਰ ਅਤੇ ਸਤਿਕਾਰ ਦੇ ਭਾਵ ਨਾਲ ਬੀਬੀ ਜਗੀਰ ਕੌਰ ਨੂੰ ਪ੍ਰਣਾਮ ਕਰਦੇ ਹੋਏ ਆਦਰ ਪੂਰਵਕ ਉਨ੍ਹਾਂ ਦੀ ਠੋਡੀ ਨੂੰ ਹੱਥ ਲਗਾਇਆ ਸੀ ਜਦਕਿ ਵਾਇਰਲ ਵੀਡੀਓ ਵਿੱਚ ਸਿਰਫ ਚੁਣਿੰਦਾ ਅੰਸ਼ ਨੂੰ ਹੀ ਦਿਖਾਇਆ ਗਿਆ ਹੈ। ਲੋਕ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਯੂਜ਼ਰ ਰੇਸ਼ਮ ਸਿੰਘ (ReshamSingh) ਨੇ 12 ਮਈ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਚੰਨੀ ਦੀ ਹਰਕਤ ਨਾ ਬਖ਼ਸ਼ਣਯੋਗ ਬੀਬੀ ਜਗੀਰ ਕੌਰ।”

ਕਈ ਯੂਜ਼ਰਸ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

Punjab Politics: ਚੰਨੀ ਦੀ ਹਰਕਤ ਨਾ ਬਖ਼ਸ਼ਣਯੋਗ, ਹੋਵੇ ਪਰਚਾ ਦਰਜ, ਵੀਡੀਓ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਬਿਆਨ ਵਾਇਰਲ

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਸੁਣਿਆ। ਵੀਡੀਓ ‘ਚ ਬੀਬੀ ਜਗੀਰ ਕੌਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ “ਚਰਨਜੀਤ ਸਿੰਘ ਚੰਨੀ ਜੋ ਉਸਨੇ ਹਰਕਤ ਕੀਤੀ ਹੈ, ਉਹ ਨਾ ਬਖ਼ਸ਼ਣਯੋਗ ਹੈ। ਵੱਡਾ ਪਾਪ ਹੈ, ਵੱਡਾ ਗੁਨਾਹ ਹੈ। ਅੱਜ ਉਸਨੇ ਸਾਰੀਆਂ ਔਰਤਾਂ ਦੀਆਂ ਇਜ਼ੱਤਾਂ ਰੋਲ ਕੇ ਰੱਖ ਦਿਤੀ ਹੈ।”

ਅਸੀਂ ਸੰਬੰਧਿਤ ਕੀਵਰਡ ਨਾਲ ਹੀ ਗੂਗਲ ‘ਤੇ ਸਰਚ ਕੀਤਾ। ਸਾਨੂੰ ਅਸਲੀ ਵੀਡੀਓ ‘Dainik savera Punjab’ ਦੇ ਫੇਸਬੁੱਕ ਪੇਜ ‘ਤੇ ਮਿਲਾ। 31 ਅਕਤੂਬਰ 2018 ਨੂੰ ਅਪਲੋਡ ਵੀਡੀਓ ਮੁਤਾਬਕ,ਇਹ ਮਾਮਲਾ ਸਾਲ 2018 ਦਾ ਹੈ, ਜਦੋਂ ਸਾਬਕਾ ਸੀਐਮ ਚਰਨਜੀਤ ਚੰਨੀ ਵੱਲੋਂ ਇੱਕ ਮਹਿਲਾ IAS ਅਫਸਰ ਨੂੰ ਅਸ਼ਲੀਲ ਮੈਸੇਜ ਕੀਤੇ ਗਏ ਸਨ। ਜਿਸ ਤੋਂ ਬਾਅਦ ਅਕਾਲੀ ਦਲ ਦੀ ਇਸਤਰੀ ਵਿੰਗ ਵੱਲੋਂ ਚੰਨੀ ਖਿਲਾਫ ਪ੍ਰਦਰਸ਼ਨ ਕਰਦਿਆਂ ਬੀਬੀ ਜਗੀਰ ਕੌਰ ਨੇ ਪ੍ਰੈਸ ਵਾਰਤਾ ਕੀਤੀ ਸੀ। ਵੀਡੀਓ ਉਸੇ ਸਮੇਂ ਦਾ ਹੈ। ਵੀਡੀਓ ਵਿੱਚ ਵਾਇਰਲ ਵੀਡੀਓ ਦੇ ਹਿੱਸੇ ਨੂੰ 45 ਸੈਕੰਡ ਤੋਂ ਲੈ ਕੇ ਇੱਕ ਮਿੰਟ 4 ਸੈਕੰਡ ਵਿੱਚਕਾਰ ਦੇਖਿਆ ਜਾ ਸਕਦਾ ਹੈ।

Punjab Politics: ਚੰਨੀ ਦੀ ਹਰਕਤ ਨਾ ਬਖ਼ਸ਼ਣਯੋਗ, ਹੋਵੇ ਪਰਚਾ ਦਰਜ, ਵੀਡੀਓ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਬਿਆਨ ਵਾਇਰਲ

ਵੀਡੀਓ ਨਾਲ ਜੁੜੀ ਰਿਪੋਰਟ ਚੜ੍ਹਦੀਕਲਾ ਟਾਈਮ ਟੀਵੀ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਵੀ ਮਿਲੀ। 31 ਅਕਤੂਬਰ 2018 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ,ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ IAS ਅਫਸਰ ਨੂੰ ਕਥਿਤ ਤੌਰ ਤੇ ਅਸ਼ਲੀਲ ਮੈਸੇਜ ਭੇਜੇ ਗਏ ਸੀ ਅਤੇ ਚਰਨਜੀਤ ਚੰਨੀ ਖਿਲਾਫ ਅਕਾਲੀ ਦਲ ਦੀ ਇਸਤਰੀ ਵਿੰਗ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਉਸੇ ਸਮੇਂ ਬੀਬੀ ਜਗੀਰ ਕੌਰ ਨੇ ਪ੍ਰੈਸ ਵਾਰਤਾ ਕੀਤੀ ਸੀ,ਜਿਸ ਵਿੱਚ ਉਨ੍ਹਾਂ ਨੇ ਇਹ ਗੱਲਾਂ ਕਹਿ ਸੀ।

ਵਾਇਰਲ ਵੀਡੀਓ ਨਾਲ ਜੁੜੀ ਹੋਰ ਰਿਪੋਰਟਸ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਵੀਡੀਓ ਦੀ ਪੁਸ਼ਟੀ ਲਈ ਅਸੀਂ ਪੰਜਾਬੀ ਜਾਗਰਣ ਦੇ ਕਪੂਰਥਲਾ ਦੇ ਬਿਊਰੋ ਇੰਚਾਰਜ ਅਮਰੀਕ ਮਲ੍ਹੀ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਹਾਲ–ਫਿਲਹਾਲ ਦਾ ਨਹੀਂ ਹੈ, ਸਗੋਂ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਗਲਤ ਸੰਦਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ।

ਅਸੀਂ ਅੰਮ੍ਰਿਤਸਰ ਪੰਜਾਬੀ ਜਾਗਰਣ ਦੇ ਰਿਪੋਰਟਰ ਅਮ੍ਰਿਤਪਾਲ ਸਿੰਘ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨਾਲ ਵੀਡੀਓ ਦੇ ਲਿੰਕ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਵੀਡੀਓ ਨੂੰ ਪੁਰਾਣਾ ਦਸਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨਾਂ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ‘ਚ ਚਰਨਜੀਤ ਚੰਨੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਦੀ ਠੋਡੀ ‘ਤੇ ਹੱਥ ਲਗਾ ਰਹੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਾਬਕਾ ਸੀਐਮ ਚੰਨੀ ਸਪੱਸ਼ਟੀਕਰਨ ਦੇ ਚੁੱਕੇ ਹਨ। 12 ਮਈ 2024 ਨੂੰ ਪ੍ਰਕਾਸ਼ਿਤ ਟਾਇਮਸ ਆਫ਼ ਇੰਡੀਆ ਦੀ ਰਿਪੋਰਟ ਵਿੱਚ ਦੱਸਿਆ ਗਿਆ,”ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ ਮੰਨਦੇ ਹਨ ਅਤੇ ਉਨ੍ਹਾਂ ਦਾ ਇਹ ਭਾਵ ਪਿਆਰ ਅਤੇ ਸਤਿਕਾਰ ਦੇ ਕਾਰਨ ਸੀ।

ਬੀਬੀ ਜਗੀਰ ਕੌਰ ਨੇ ਵੀ 13 ਮਈ 2024 ਨੂੰ ਵਾਇਰਲ ਵੀਡੀਓ ਨੂੰ ਲੈ ਕੇ ਆਪਣੇ ਸੋਸ਼ਲ ਮੀਡਿਆ ‘ਤੇ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ਕਿ ਅਸਲ ਵਿੱਚ ਵੀਡੀਓ ਦੇ ਇੱਕ ਹਿੱਸੇ ਨੂੰ ਕੱਟ ਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ
Punjab Politics: ਚੰਨੀ ਦੀ ਹਰਕਤ ਨਾ ਬਖ਼ਸ਼ਣਯੋਗ, ਹੋਵੇ ਪਰਚਾ ਦਰਜ, ਵੀਡੀਓ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਬਿਆਨ ਵਾਇਰਲ

ਪੰਜਾਬੀ ਜਾਗਰਣ ਦੀ ਵੈਬਸਾਈਟ ‘ਤੇ 14 ਮਈ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਹੈ ਕਿ,ਵੀਡੀਓ ਵਾਇਰਲ ਹੋਣ ‘ਤੇ ਮਹਿਲਾ ਕਮਿਸ਼ਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਤੀ ਵਿਵਹਾਰ ’ਤੇ ਇਤਰਾਜ਼ ਜਤਾਇਆ ਹੈ। ਕਮਿਸ਼ਨ ਨੇ ਸੂਬੇ ਦੇ ਡੀਜੀਪੀ ਨੂੰ ਮਾਮਲੇ ਦੀ ਜਾਂਚ ਕਰਕੇ ਮੰਗਲਵਾਰ ਤੱਕ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਹੈ।”

ਅੰਤ ਵਿੱਚ ਅਸੀਂ ਪੁਰਾਣੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਲਗਭਗ 7 ਹਜਾਰ ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਬਾਰੇ ਬੀਬੀ ਜਗੀਰ ਕੌਰ ਦਾ ਇਹ ਬਿਆਨ ਹਾਲੀਆ ਨਹੀਂ, ਸਗੋਂ 2018 ਵਿੱਚ ਦਿੱਤਾ ਗਿਆ ਸੀ। ਜਦੋਂ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ IAS ਅਫਸਰ ਨੂੰ ਕਥਿਤ ਤੌਰ ਤੇ ਅਸ਼ਲੀਲ ਮੈਸੇਜ ਕੀਤੇ ਗਏ ਸਨ, ਜਿਸਨੂੰ ਲੈ ਕੇ ਅੰਮ੍ਰਿਤਸਰ ਵਿੱਚ ਅਕਾਲੀ ਦਲ ਦੀ ਇਸਤਰੀ ਵਿੰਗ ਵੱਲੋਂ ਚੰਨੀ ਖਿਲਾਫ ਪ੍ਰਦਰਸ਼ਨ ਕਰਦਿਆਂ ਬੀਬੀ ਜਗੀਰ ਕੌਰ ਨੇ ਪ੍ਰੈਸ ਵਾਰਤਾ ਕੀਤੀ ਸੀ। ਉਸੇ ਵੀਡੀਓ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
Astrology: ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...
ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਮੈਰਿਜ ਪੈਲੇਸ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਮੈਰਿਜ ਪੈਲੇਸ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ; ਫਿਰ...
T20 World Cup 2026: ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ! ਮੈਦਾਨ 'ਚ ਉਤਰਨਗੇ ਇਹ 15 ਖਿਡਾਰੀ; ਜਾਣੋ ਕਿਸਦਾ ਨਾਮ ਟੀਮ 'ਚ ਸ਼ਾਮਲ...
ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ! ਮੈਦਾਨ 'ਚ ਉਤਰਨਗੇ ਇਹ 15 ਖਿਡਾਰੀ; ਜਾਣੋ ਕਿਸਦਾ ਨਾਮ ਟੀਮ 'ਚ ਸ਼ਾਮਲ...
Embed widget