ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਇਨ੍ਹਾਂ ਦੋ ਆਗੂਆਂ 'ਤੇ ਡਿੱਗੀ ਗਾਜ਼, AAP ਨੇ ਕੀਤਾ ਨਿਲੰਬਿਤ, ਜਾਣੋ ਵਜ੍ਹਾ
ਪੰਜਾਬ AAP ਵੱਲੋਂ ਆਪਣੇ ਹੀ ਪਾਰਟੀ ਦੇ ਕੁੱਝ ਮੈਂਬਰਾਂ 'ਤੇ ਸਖਤ ਐਕਸ਼ਨ ਲੈਂਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ 2 ਆਗੂਆਂ ਵੱਲੋਂ ਪਾਰਟੀ ਵਿਰੋਧੀ ਟਿੱਪਣੀਆਂ ਕੀਤੀਆਂ ਗਈਆਂ ਸਨ, ਜਿਸ ਕਰਕੇ ਦੋਵਾਂ ਨੂੰ 6 ਮਹੀਨੇ ਲਈ ਪਾਰਟੀ ਤੋਂ ਨਿਲੰਬਿਤ

AAP Suspends Two Leaders: ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਪੰਜਾਬ ਮਹਿਲਾ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਰਿੰਪੀ ਗਰੇਵਾਲ ਅਤੇ ਮੋਗਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਪਲਾਨਿੰਗ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਦੀਦਾਰੇ ਵਾਲਾ ਨੂੰ ਪਾਰਟੀ ਵਿਰੋਧੀ ਟਿੱਪਣੀਆਂ ਕਰਨ ਦੇ ਦੋਸ਼ 'ਚ 6 ਮਹੀਨੇ ਲਈ ਪਾਰਟੀ ਤੋਂ ਨਿਲੰਬਿਤ ਕਰ ਦਿੱਤਾ ਹੈ।
ਪਾਰਟੀ ਵੱਲੋਂ ਜਾਰੀ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਦੋਵੇਂ ਨੇ ਪਾਰਟੀ ਅਨੁਸ਼ਾਸਨ ਦੇ ਖਿਲਾਫ ਬਿਆਨ ਦਿੱਤੇ ਸਨ। ਰਿੰਪੀ ਗਰੇਵਾਲ 2013 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਹਰਮਨਜੀਤ ਸਿੰਘ ਦੀਦਾਰੇ ਵਾਲਾ ਵੀ ਪਾਰਟੀ ਦੇ ਪੁਰਾਣੇ ਵਰਕਰ ਰਹੇ ਹਨ।
ਪਾਰਟੀ ਖਿਲਾਫ ਆਖੀਆਂ ਸਨ ਇਹ ਗੱਲਾਂ
ਦੱਸਿਆ ਜਾ ਰਿਹਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ 4 ਅਗਸਤ ਨੂੰ ਹਰਮਨਜੀਤ ਸਿੰਘ ਦੀਦਾਰੇ ਵਾਲਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਰਿੰਪੀ ਗਰੇਵਾਲ ਨੇ ਵੀ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਪੁਰਾਣੇ ਵਰਕਰਾਂ ਨੂੰ ਪਿੱਛੇ ਕਰਕੇ ਨਵੇਂ ਲੋਕਾਂ ਨੂੰ ਅੱਗੇ ਕਰ ਰਹੀ ਹੈ। ਜੋ ਵੀ ਵਿਰੋਧ ਦੀ ਆਵਾਜ਼ ਉਠਾ ਰਿਹਾ ਹੈ, ਉਸ 'ਤੇ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਕਿਸੇ ਵੀ ਚੋਣ ਵਿੱਚ ਉਨ੍ਹਾਂ ਦਾ ਪਰਿਵਾਰ ਪਾਰਟੀ ਲਈ ਕੰਮ ਨਹੀਂ ਕਰੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















