ਪੜਚੋਲ ਕਰੋ
Advertisement
ਪਿਗ ਫਾਰਮਰਸ ਨੂੰ ਵੱਡਾ ਝਟਕਾ, ਅਜਿਹ ਬਿਮਾਰੀ ਨਾਲ ਹੋ ਰਹੀ ਸੂਅਰਾਂ ਦੀ ਮੌਤ
ਅੱਜ ਦੇ ਸਮੇਂ ‘ਤੇ ਕਿਸਾਨ ਕੋਈ ਵੀ ਖੇਤੀ ਕਰ ਲਵੇ ਉਸ ਨੂੰ ਨੁਕਸਾਨ ਚੁੱਕਣਾ ਹੈ ਪੈ ਰਿਹਾ ਹੈ। ਖੇਤੀ ਦੇ ਨਾਲ ਫਾਜ਼ਿਲਕਾ ਦੇ ਕਰੀਬ 75 ਕਿਸਾਨਾਂ ਨੇ ਪਿਗ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਜਿਸ ‘ਚ ਉਨ੍ਹਾਂ ਨੂੰ ਹੁਣ ਝਟਕਾ ਲੱਗਣਾ ਸ਼ੁਰੂ ਹੋ ਗਿਆ ਹੈ।
ਫਾਜ਼ਿਲਕਾ: ਅੱਜ ਦੇ ਸਮੇਂ ‘ਤੇ ਕਿਸਾਨ ਕੋਈ ਵੀ ਖੇਤੀ ਕਰ ਲਵੇ ਉਸ ਨੂੰ ਨੁਕਸਾਨ ਚੁੱਕਣਾ ਹੈ ਪੈ ਰਿਹਾ ਹੈ। ਖੇਤੀ ਦੇ ਨਾਲ ਫਾਜ਼ਿਲਕਾ ਦੇ ਕਰੀਬ 75 ਕਿਸਾਨਾਂ ਨੇ ਪਿਗ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਜਿਸ ‘ਚ ਉਨ੍ਹਾਂ ਨੂੰ ਹੁਣ ਝਟਕਾ ਲੱਗਣਾ ਸ਼ੁਰੂ ਹੋ ਗਿਆ ਹੈ। ਅਸਲ ‘ਚ ਕਿਸਾਨਾਂ ਦੇ ਸੂਅਰ ਅਜਿਬ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਰਹੀ ਹੈ। ਸੂਅਰਾਂ ਦੀ ਮੌਤਾਂ ਦੀ ਗਿਣਤੀ ਦਿਨ—ਦਿਨ ਵਧਦੀ ਹੀ ਜਾ ਰਹੀ ਹੈ।
ਇਸ ਗੱਲ ਤੋਂ ਕਿਸਾਨ ਕਾਫੀ ਪ੍ਰੇਸ਼ਾਨ ਹਨ। ਨਾਲ ਹੀ ਕਿਸਾਨਾਂ ਨੇ ਇਸ ਬਾਰੇ ਜਦੋਂ ਅੇਨਿਮਲ ਹਸਬੇਂਡਰੀ ਵਿਭਾਗ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਗੁਰੂ ਅੰਗਦ ਦੇਵ ਯੁਨੀਵਰਸਿਟੀ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰ ਇਨ੍ਹਾਂ ਫਾਰਮਾਂ ਦਾ ਦੌਰਾ ਕੀਤਾ ਹੈ ਅਤੇ ਸੂਅਰਾਂ ਦੇ ਖੁਨ ਦੇ ਸੈਂਪਲ ਅਤੇ ਹੋਰ ਸੈਂਪਲ ਇੱਕਟੇ ਕਰ ਜਾਂਚ ਸ਼ੁਰੂ ਕੀਤੀ ਹੈ।
ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਕ ਹੁਣ ਤਕ ਜਨਮ ਤੋਂ ਬਾਅਦ ਸੂਅਰਾਂ ਦੇ ਸਾਰੇ ਬੱਚੇ ਮ੍ਰਿਤ ਪਾਏ ਗਏ। ਜਿਸ ਕਰੇ ਹੁਣ ਤਕ ਕਰੀਬ 700 ਸੂਅਰਾਂ ਦੇ ਬੱਚੇ ਮਰ ਚੁੱਕੇ ਹਨ। ਇਸ ਨੁਕਸਾਨ ਦੇ ਮੱਦੇਨਜ਼ਰ ਕਿਸਾਨ ਸਰਕਾਰ ਤੋਂ ਢੁਕਵਾਂ ਮੁਆਵਜ਼ਾ ਚਾਹੁੰਦੇ ਹਨ ਅਤੇ ਬਿਮਾਰੀ ਦਾ ਜਲਦ ਪਤਾ ਲਗਵਾ ਇਸ ਦਾ ਸਹੀ ਇਲਾਜ ਕਰਵਾਉਣਾ ਚਾਹੁੰਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਮਨੋਰੰਜਨ
ਅਪਰਾਧ
Advertisement