(Source: ECI/ABP News)
Punjab News: ਲੈ ਲਓ ਨੌਕਰੀਆਂ ! ਸਰਕਾਰ ਨੇ 830 ਪੋਸਟਾਂ ਕੀਤੀਆਂ ਖ਼ਤਮ, ਬਿੱਲੀ ਆਈ ਥੈਲਿਓਂ ਬਾਹਰ, ਮਜੀਠੀਆ ਨੇ ਪੁੱਛੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਲੈ ਲਓ ਨੌਕਰੀਆਂ......ਸ੍ਰੀਮਾਨ ਭਗਵੰਤ ਮਾਨ ਜੀਆਂ ਨੇ ਚੁੱਪ ਚੁਪੀਤੇ 830 ਪੋਸਟਾਂ ਖਤਮ ਕਰ ਦਿੱਤੀਆਂ, ਕੈਬਨਿਟ ਮੀਟਿੰਗ ’ਚ ਫੈਸਲਾ ਲੈਣ ਮਗਰੋਂ ਇਸਦੀ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ।
![Punjab News: ਲੈ ਲਓ ਨੌਕਰੀਆਂ ! ਸਰਕਾਰ ਨੇ 830 ਪੋਸਟਾਂ ਕੀਤੀਆਂ ਖ਼ਤਮ, ਬਿੱਲੀ ਆਈ ਥੈਲਿਓਂ ਬਾਹਰ, ਮਜੀਠੀਆ ਨੇ ਪੁੱਛੇ ਸਵਾਲ bikram majithia slam bhagwant mann on jobs issue Punjab News: ਲੈ ਲਓ ਨੌਕਰੀਆਂ ! ਸਰਕਾਰ ਨੇ 830 ਪੋਸਟਾਂ ਕੀਤੀਆਂ ਖ਼ਤਮ, ਬਿੱਲੀ ਆਈ ਥੈਲਿਓਂ ਬਾਹਰ, ਮਜੀਠੀਆ ਨੇ ਪੁੱਛੇ ਸਵਾਲ](https://feeds.abplive.com/onecms/images/uploaded-images/2023/11/03/b33261186336294aea19dc19494a394d1698999334368674_original.jpg?impolicy=abp_cdn&imwidth=1200&height=675)
Punjab News: ਪੰਜਾਬ ਦੀ ਭਗਵੰਤ ਮਾਨ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਕਰ ਰਹੀ ਹੈ। ਇਸ ਮੌਕੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ 37,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਸਭ ਵਿਚਾਲੇ ਸਰਕਾਰ ਵੱਲੋਂ 830 ਪੋਸਟਾਂ ਖ਼ਤਮ ਕਰਨ ਦੀ ਗੱਲ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਸਿਆਸਤ ਭਖ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਲੈ ਲਓ ਨੌਕਰੀਆਂ......ਸ੍ਰੀਮਾਨ ਭਗਵੰਤ ਮਾਨ ਜੀਆਂ ਨੇ ਚੁੱਪ ਚੁਪੀਤੇ 830 ਪੋਸਟਾਂ ਖਤਮ ਕਰ ਦਿੱਤੀਆਂ, ਕੈਬਨਿਟ ਮੀਟਿੰਗ ’ਚ ਫੈਸਲਾ ਲੈਣ ਮਗਰੋਂ ਇਸਦੀ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ।
ਲੈ ਲਓ ਨੌਕਰੀਆਂ......ਸ੍ਰੀਮਾਨ ਭਗਵੰਤ ਮਾਨ ਜੀਆਂ ਨੇ ਚੁਪ ਚੁਪੀਤੇ 830 ਪੋਸਟਾਂ ਖਤਮ ਕਰ ਦਿੱਤੀਆਂ....ਕੈਬਨਿਟ ਮੀਟਿੰਗ ’ਚ ਫੈਸਲਾ ਲੈਣ ਮਗਰੋਂ ਇਸਦੀ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ...ਹੁਣ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਬਿੱਲੀ ਥੈਲਿਓਂ ਬਾਹਰ ਆਈ ਹੈ...ਰੋਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਿਆਂ ਦਾ ਅਸਲ ਸੱਚ...ਕੱਟੜ… pic.twitter.com/I5VoUNqRUb
— Bikram Singh Majithia (@bsmajithia) November 3, 2023
ਮਜੀਠੀਆ ਨੇ ਕਿਹਾ ਕਿ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਬਿੱਲੀ ਥੈਲਿਓਂ ਬਾਹਰ ਆਈ ਹੈ। ਰੋਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਿਆਂ ਦਾ ਅਸਲ ਸੱਚ,ਕੱਟੜ ਬੇਈਮਾਨ,ਭਗਵੰਤ ਮਾਨ, ਅਰਵਿੰਦ ਕੇਜਰੀਵਾਲ
ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਲੀਡਰਾਂ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਡੇਢ ਸਾਲ ਵਿਚਾਲੇ 37 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਜਦੋਂ ਕਿ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਗ਼ਲਤ ਅੰਕੜਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Bathinda News: ਤਿੰਨ ਦੋਸਤਾਂ 'ਚ ਜੰਮ ਕੇ ਲੜਾਈ, ਚੱਲੀ ਗੋਲੀ, ਦੋ ਜ਼ਖਮੀ, ਇੱਕ ਦੀ ਮੌਤ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)