Stubble Burning: 'ਭਗਵੰਤ ਝੂਠ ਬੋਲਦਾ ! ਹੁਣ ਜਦੋਂ ਆਪ ਮੁੱਖ ਮੰਤਰੀ ਬਣ ਗਏ ਹੋ ਤਾਂ ਆਪਣੇ ਬੋਲ ਵੀ ਪੁਗਾਓ ਤੇ...'
ਗ਼ੌਰ ਕਰਨ ਵਾਲੀ ਗੱਲ ਹੈ ਕਿ ਸਮੌਗ ਦੌਰਾਨ ਕਿਸਾਨਾਂ ਨੂੰ ਪੂਰਾ ਜਮ ਕੇ ਕੋਸਿਆ ਜਾ ਰਿਹਾ ਹੈ ਪਰ ਇਸ ਦੌਰਾਨ ਆਵਾਜਾਈ ਤੇ ਫੈਕਟਰੀਆਂ ਨੂੰ ਬਿਲਕੁਲ ਹੀ ਕਲੀਨ ਚਿੱਟ ਦੇ ਕੇ ਕਿਸਾਨਾਂ ਨੂੰ ਦੋਸ਼ੀ ਬਣਾਇਆ ਜਾਂਦਾ ਹੈ।
Punjab News: ਸਿਆਲ ਆਉਂਦਿਆ ਹੀ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਧੂੰਓ ਤੇ ਧੁੰਦਾ ਦਾ ਸੁਮੇਲ ਨਾਲ ਲੋਕਾਂ ਦਾ ਦਮ ਘੁਟਣ ਲਗ ਜਾਂਦਾ ਹੈ ਜਿਸ ਲਈ ਜ਼ਿਆਦਾਤਰ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਕਿਉਂਕਿ ਇਸ ਦੌਰਾਨ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਕਈ ਥਾਵਾਂ ਉੱਤੇ ਅੱਗ ਲਾਈ ਜਾਂਦੀ ਹੈ। ਇਸ ਦੌਰਾਨ ਦੇਸ਼ ਤੇ ਪੰਜਾਬ ਦੀ ਸਿਆਸਤ ਦਾ ਪਾਰਾ ਮੌਸਮ ਵਾਂਗ ਡਿੱਗਣ ਨਹੀਂ ਸਗੋਂ ਉਛਾਲ ਮਾਰਦਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਭਗਵੰਤ ਝੂਠ ਬੋਲਦਾ ! ਭਗਵੰਤ ਮਾਨ ਜੀ...ਆਸ ਕਰਦੇ ਹਾਂ ਕਿ ਤੁਹਾਨੂੰ ਆਪਣੇ ਬੋਲ ਯਾਦ ਹੋਣਗੇ...ਤੁਸੀਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਵਾਸਤੇ 5 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਮੰਗ ਕੀਤੀ ਸੀ..ਹੁਣ ਜਦੋਂ ਤੁਸੀਂ ਆਪ ਮੁੱਖ ਮੰਤਰੀ ਹੋ ਤਾਂ ਆਪਣੇ ਬੋਲ ਪੁਗਾਓ ਅਤੇ ਕਿਸਾਨਾਂ ਨੂੰ 5-5 ਹਜ਼ਾਰ ਰੁਪਏ ਪ੍ਰਤੀ ਏਕੜ ਦਿਓ ਤਾਂ ਜੋ ਪਰਾਲੀ ਦੀ ਸੰਭਾਲ ਹੋ ਸਕੇ....ਗੱਲਾਂ ਦਾ ਗਲੌੜ ਬਣਾਉਣ ਵਾਲੇ ਤਾਂ ਹਮੇਸ਼ਾ ਇਹੀ ਬਣਾਉਂਦੇ ਹਨ..ਡੱਕਾ ਨੀ ਤੋੜਦੇ..!!
ਭਗਵੰਤ ਝੂਠ ਬੋਲਦਾ !!
— Bikram Singh Majithia (@bsmajithia) November 5, 2023
ਭਗਵੰਤ ਮਾਨ ਜੀ...ਆਸ ਕਰਦੇ ਹਾਂ ਕਿ ਤੁਹਾਨੂੰ ਆਪਣੇ ਬੋਲ ਯਾਦ ਹੋਣਗੇ...ਤੁਸੀਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਵਾਸਤੇ 5 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਮੰਗ ਕੀਤੀ ਸੀ..ਹੁਣ ਜਦੋਂ ਤੁਸੀਂ ਆਪ ਮੁੱਖ ਮੰਤਰੀ ਹੋ ਤਾਂ ਆਪਣੇ ਬੋਲ ਪੁਗਾਓ ਅਤੇ ਕਿਸਾਨਾਂ ਨੂੰ 5-5 ਹਜ਼ਾਰ ਰੁਪਏ ਪ੍ਰਤੀ ਏਕੜ ਦਿਓ ਤਾਂ ਜੋ ਪਰਾਲੀ ਦੀ ਸੰਭਾਲ… pic.twitter.com/fsZcAN8Kpa
ਜ਼ਿਕਰ ਕਰ ਦਈਏ ਕਿ ਇਸ ਦੌਰਾਨ ਮਜੀਠੀਆ ਨੇ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਭਗਵੰਤ ਮਾਨ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦਾ ਬਿਆਨ ਹੈ ਜਿਸ ਵਿੱਚ ਉਹ ਪਰਾਲੀ ਦੇ ਹੱਲ ਬਦਲੇ 5 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ।
ਗ਼ੌਰ ਕਰਨ ਵਾਲੀ ਗੱਲ ਹੈ ਕਿ ਸਮੌਗ ਦੌਰਾਨ ਕਿਸਾਨਾਂ ਨੂੰ ਪੂਰਾ ਜਮ ਕੇ ਕੋਸਿਆ ਜਾ ਰਿਹਾ ਹੈ ਪਰ ਇਸ ਦੌਰਾਨ ਆਵਾਜਾਈ ਤੇ ਫੈਕਟਰੀਆਂ ਨੂੰ ਬਿਲਕੁਲ ਹੀ ਕਲੀਨ ਚਿੱਟ ਦੇ ਕੇ ਕਿਸਾਨਾਂ ਨੂੰ ਦੋਸ਼ੀ ਬਣਾਇਆ ਜਾਂਦਾ ਹੈ।
ਇਹ ਵੀ ਪੜ੍ਹੋ: Stubble Burning: ਮਾਨਸਾ ਦੇ ਕਿਸਾਨਾਂ ਨੂੰ ਪਰਾਲੀ ਸਾੜਨੀ ਪਈ ਮਹਿੰਗੀ ! 129 ਕਿਸਾਨਾਂ ਦੇ ਚਲਾਣ ਕੱਟ ਕੇ ਕੀਤਾ ਜੁਰਮਾਨਾ