Punjab News: 'ਬਠਿੰਡਾ ਜੇਲ੍ਹ ਚੋਂ ਰਚੀ ਗਈ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ! ਪੰਜਾਬ ਦੀਆਂ ਜੇਲ੍ਹਾਂ ਬਣੀਆਂ ਗੈਂਗਸਟਰਾਂ ਦੀਆਂ ਸੁਰੱਖਿਅਤ ਪਨਾਹਗਾਹ'
ਮਜੀਠੀਆ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦੀਆਂ ਸੁਰੱਖਿਅਤ ਪਨਾਹਗਾਹ ਬਣੀਆਂ ਹੋਈਆਂ ਹਨ। ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਜੇਲ੍ਹ ਮੰਤਰੀ ਭਗਵੰਤ ਮਾਨ ਸਾਬ੍ਹ ਨੇ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ ਤੇ ਹੋਰ ਗੈਂਗਸਟਰਾਂ ਨੂੰ ਸਮਾਰਟ ਫੋਨਾਂ ਤੋਂ ਲੈ ਕੇ ਹਰ ਸਹੂਲਤ ਮੁਹੱਈਆ ਕਰਵਾਈ ਹੋਈ ਹੈ।
Punjab News: ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੀ ਮੰਗਲਵਾਰ (5 ਦਸੰਬਰ 2023) ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੀ ਪੂਰੀ ਸਾਜ਼ਿਸ਼ ਬਠਿੰਡਾ ਜੇਲ੍ਹ ਚੋਂ ਕੀਤੀ ਗਈ ਸੀ। ਇਸ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਪੰਜਾਬ ਸਰਕਾਰ ਆ ਗਈ ਹੈ।
ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਆਏ ਦਿਨ ਪੰਜਾਬ ਦੀਆਂ ਜੇਲਾਂ ਚੋ ਕਤਲ, ਪਹਿਲਾਂ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਜੇਲ ਚੋ ਹੋਈ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਹਾਈਕੋਰਟ ਨੇ ਨੋਟਿਸ ਲਿਆ। ਮੁਖ਼ਤਿਆਰ ਅੰਸਾਰੀ ਦੇ VVIP ਸਹੂਲਤਾਂ ਦੇ ਖ਼ਰਚੇ ਵਾਪਿਸ ਲੈਣੇ ਸੀ ਉਸਦਾ ਕੀ ਬਣਿਆ ?
ਮਜੀਠੀਆ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦੀਆਂ ਸੁਰੱਖਿਅਤ ਪਨਾਹਗਾਹ ਬਣੀਆਂ ਹੋਈਆਂ ਹਨ। ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਜੇਲ੍ਹ ਮੰਤਰੀ ਭਗਵੰਤ ਮਾਨ ਸਾਬ੍ਹ ਨੇ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ ਤੇ ਹੋਰ ਗੈਂਗਸਟਰਾਂ ਨੂੰ ਸਮਾਰਟ ਫੋਨਾਂ ਤੋਂ ਲੈ ਕੇ ਹਰ ਸਹੂਲਤ ਮੁਹੱਈਆ ਕਰਵਾਈ ਹੋਈ ਹੈ।
ਆਏ ਦਿਨ ਪੰਜਾਬ ਦੀਆਂ ਜੇਲਾਂ ਚੋ ਕਤਲ ❗️❗️
— Bikram Singh Majithia (@bsmajithia) December 7, 2023
👉ਪਹਿਲਾਂ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਜੇਲ ਚੋ ਹੋਈ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ HIGH COURT ਨੇ ਨੋਟਿਸ ਲਿਆ ❗️
👉ਮੁਖ਼ਤਿਆਰ ਅੰਸਾਰੀ ਦੇ VVIP ਸਹੂਲਤਾਂ ਦੇ ਖ਼ਰਚੇ ਵਾਪਿਸ ਲੈਣੇ ਸੀ ਉਸਦਾ ਕੀ ਬਣਿਆ ❓❓
🔴ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦੀਆਂ ਸੁਰੱਖਿਅਤ… pic.twitter.com/OBLSfRsHrN
ਬਿਕਰਮ ਮਜੀਠੀਆ ਨੇ ਕਿਹਾ ਕਿ ਸੁਖਦੇਵ ਸਿੰਘ ਗੋਗਾਮਾੜੀ ਦੇ ਕਤਲ ਦੀ ਸਾਜ਼ਿਸ਼ ਬਠਿੰਡਾ ਜੇਲ੍ਹ ਵਿੱਚ ਰਚੇ ਜਾਣਾ ਤੇ AK47 ਰਾਈਫਲਾਂ ਦਾ ਜੇਲ੍ਹਾਂ ਵਿੱਚ ਬੈਠਿਆਂ ਹੀ ਪ੍ਰਬੰਧ ਕਰ ਦੇਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਜੇਲ੍ਹ ਵਿਭਾਗ ਕੀ ਕਰ ਰਿਹਾ ਹੈ ? ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕਰਦੇ ਹਾਂ ਕਿ ਉਹ ਆਪ ਮੁਹਾਰੇ ਸਾਰੇ ਮਾਮਲੇ ਦਾ ਨੋਟਿਸ ਲੈਣ। ਸਿੱਧੂ ਮੂਸੇਵਾਲੇ ਦਾ ਕਤਲ ਵੀ ਜੇਲਾਂ ਚੋ ਰਚਿਆ ਗਿਆ ਅਜੇ ਤੱਕ ਕੋਈ ਇੰਨਸਾਫ ਨਹੀਂ ਮਿਲਿਆ। ਸਾਨੂੰ ਬੰਦੀ ਸਿੰਘਾਂ ਨੂੰ ਮਿਲਣ ਤੱਕ ਨਹੀ ਦਿੱਤਾ ਜਾਂਦਾ ਗੈਗਸਟਰਾਂ ਨੂੰ VVIP ਸਹੂਲਤਾਂ ? ਪੰਜਾਬ ਬਾਰਡਰ ਸਟੇਟ ਹੈ ਆਏ ਦਿਨ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਜਿਸਦਾ ਸਿੱਧਾ ਜ਼ਿੰਮੇਵਾਰ ਭਗਵੰਤ ਮਾਨ ਹੈ।
ਜ਼ਿਕਰ ਕਰ ਦਈਏ ਕਿ ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਾਜਸਥਾਨ ਪੁਲਿਸ ਨੂੰ ਅਜਿਹੀ ਘਟਨਾ ਨੂੰ ਅੰਜਾਮ ਦੇਣ ਬਾਰੇ ਪਹਿਲਾਂ ਹੀ ਸੂਚਨਾ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਕਤਲ ਦੀ ਸਾਜ਼ਿਸ਼ ਰਚਣ ਤੋਂ 7 ਮਹੀਨੇ ਪਹਿਲਾਂ ਰਾਜਸਥਾਨ ਪੁਲਿਸ ਨੂੰ ਲਿਖਤੀ ਸੂਚਨਾ ਭੇਜੀ ਸੀ। ਪੰਜਾਬ ਪੁਲਿਸ ਨੇ ਰਾਜਸਥਾਨ ਪੁਲਿਸ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ ਕਿ ਬੰਠਿਡਾ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਸੰਪਤ ਨਹਿਰਾ ਉਸ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਹੈ। ਪੁਲਿਸ ਨੇ ਇਹ ਵੀ ਇਨਪੁਟ ਦਿੱਤਾ ਸੀ ਕਿ ਉਸਨੇ ਕਤਲ ਦੀ ਸਾਜ਼ਿਸ਼ ਲਈ ਏਕੇ-47 ਦਾ ਇੰਤਜ਼ਾਮ ਕੀਤਾ ਸੀ।