ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ ’ਚ ਬੈਠੇ ਗੈਂਗਸਟਰ ’ਤੇ ISI ਨਾਲ ਲਿੰਕ ਹਨ, ਮਜੀਠੀਆ ਨੇ ਕੀਤੇ ਕਈ ਅਹਿਮ ਖੁਲਾਸੇ
Punjab News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਪ੍ਰੈਸ ਕਾਨਫਰੰਸ ਕੀਤੀ, ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਸਣੇ ਅੰਮ੍ਰਿਤਪਾਲ ਸਿੰਘ ਦੀ ਇੱਕ ਆਡੀਓ ਜਨਤਕ ਕੀਤੀ, ਨਾਲ ਹੀ ਇੱਕ ਚੈੱਟ ਦਾ ਖੁਲਾਸਾ ਵੀ ਕੀਤਾ ਹੈ।

Punjab News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਪ੍ਰੈਸ ਕਾਨਫਰੰਸ ਕੀਤੀ, ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਸਣੇ ਅੰਮ੍ਰਿਤਪਾਲ ਸਿੰਘ ਦੀ ਇੱਕ ਆਡੀਓ ਜਨਤਕ ਕੀਤੀ, ਨਾਲ ਹੀ ਵਾਇਰਲ ਹੋ ਰਹੀ ਚੈੱਟ ਨੂੰ ਲੈ ਕੇ ਕਈ ਖੁਲਾਸੇ ਕੀਤੇ। ਉਨ੍ਹਾਂ ਨੇ ਵਾਇਰਲ ਚੈੱਟ ਦੇ ਗਰੁੱਪ ਐਡਮਿਨ ਦੇ ਨਾਂ ਵੀ ਦੱਸਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikramjit Singh Majithia) ਨੇ ਕਿਹਾ ਕਿ ਗਰੁੱਪ ਦਾ ਐਡਮਿਨ ਮਹਾਂ ਸਿੰਘ ਹੈ, ਜੋ ਕੁਲਵੰਤ ਸਿੰਘ ਦਾ ਭਰਾ ਹੈ। ਦੱਸ ਦਈਏ ਕਿ ਕੁਲਵੰਤ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ’ਚ ਸ਼ਿਫਟ ਕੀਤਾ ਗਿਆ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਅੰਮ੍ਰਿਤਪਾਲ ਸਿੰਘ ਇੱਕ ਸ਼ੈਤਾਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਕੀ ਗਿੱਲ ਤੇ ਗੁਰਪ੍ਰੀਤ ਹਰੀਨੌਂ ਦਾ ਪਰਿਵਾਰ ਵੀ ਨਿਸ਼ਾਨੇ ’ਤੇ ਹੈ। ਅੰਮ੍ਰਿਤਪਾਲ ਸਿੰਘ ਦਾ ਪਰਦਾਫਾਸ਼ ਕਰਨ ਵਾਲੇ ਲੋਕ ਇਨ੍ਹਾਂ ਦੇ ਨਿਸ਼ਾਨੇ ’ਤੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਕੋਲ ਜੇਲ੍ਹ ਅੰਦਰ ਫੋਨ ਹੈ। ਇਸ ਸਬੰਧੀ ਦਲਜੀਤ ਕਲਸੀ ਵੱਲੋਂ ਖੁਲਾਸਾ ਕੀਤਾ ਗਿਆ ਸੀ। ਅੰਮ੍ਰਿਤਪਾਲ ਦੇ ਚਾਚੇ ਨੇ ਸਾਲ 2019 ਚੋਣਾਂ ’ਚ ਬੀਬੀ ਖਾਲੜਾ ਖਿਲਾਫ ਕਾਂਗਰਸ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਘੇਰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ ’ਚ ਬੈਠੇ ਗੈਂਗਸਟਰ ’ਤੇ ਆਈਐਸਆਈ (ISI) ਨਾਲ ਲਿੰਕ ਹਨ। ਜੋ ਆਪਣੇ ਭਰਾ ਦਾ ਨਸ਼ਾ ਛੁਡਾ ਨਹੀਂ ਸਕਿਆ ਉਹ ਦੂਜੇ ਨੌਜਵਾਨਾਂ ਦਾ ਕਿਵੇਂ ਨਸ਼ਾ ਛੁਡਾਏਗਾ। ਅੰਮ੍ਰਿਤਪਾਲ ਨੂੰ ਗੈਂਗਸਟਰ ਜੈਪਾਲ ਭੁੱਲਰ ਦੇ ਪੈਸੇ ਅਤੇ ਜਾਇਦਾਦ ਬਾਰੇ ਪੂਰੀ ਜਾਣਕਾਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਗੁਰੂ ਕਾ ਸਿੱਖ ਹੋਣ ਦਾ ਢੋਂਗ ਕਰ ਰਿਹਾ ਹੈ। ਉਨ੍ਹਾਂ ਸਵਾਲ ਪੁੱਛਦੇ ਹੋਏ ਕਿਹਾ ਕਿ ਕਿਹੜਾ ਗੁਰੂ ਕਾ ਸਿੱਖ ਬੈਂਕ ਅਤੇ ਸੋਨਾ ਲੁੱਟਣ ਦੀਆਂ ਯੋਜਵਾਨਾਂ ਬਣਾਉਂਦਾ ਹੈ। ਇਸ ਦੌਰਾਨ ਮਜੀਠੀਆ ਨੇ ਆਡੀਓ ਨੂੰ ਵੀ ਜਨਤਕ ਕੀਤਾ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਨੇ ਇਸ ਆਡੀਓ ਵਿੱਚ ਆਪਣੇ ਕੋਲ ਰਿਵਾਵਲਰ ਹੋਣ ਦੀ ਵੀ ਗੱਲ ਕਬੂਲੀ ਹੈ। ਇਸ ਸਬੰਧੀ ਦਲਜੀਤ ਕਲਸੀ ਵੱਲੋਂ ਖੁਲਾਸਾ ਕੀਤਾ ਗਿਆ ਸੀ। ਅੰਮ੍ਰਿਤਪਾਲ ਦੇ ਚਾਚੇ ਨੇ ਸਾਲ 2019 ਚੋਣਾਂ ’ਚ ਬੀਬੀ ਖਾਲੜਾ ਖਿਲਾਫ ਕਾਂਗਰਸ ਦਾ ਸਮਰਥਨ ਕੀਤਾ ਸੀ।





















