Congress-BJP Clash: ਬੀਜੇਪੀ ਤੇ ਕਾਂਗਰਸੀ ਲੀਡਰ ਡਾਂਗੋ-ਡਾਂਗੀ, ਸੜਕ 'ਤੇ ਇੱਕ-ਦੂਜੇ ਦਾ ਕੁਟਾਪਾ
Congress-BJP Clash: ਅੱਜ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਭਾਜਪਾ ਤੇ ਕਾਂਗਰਸੀ ਲੀਡਰ ਆਪਸ ਵਿੱਚ ਭਿੜ ਗਏ। ਦੋਵਾਂ ਪਾਰਟੀਆਂ ਦੇ ਲੀਡਰਾਂ ਵਿਚਾਲੇ ਝੜਪ ਇੰਨੀ ਤਿਖੀ ਸੀ ਕਿ ਜਿਸ ਦੇ ਹੱਥ ਵਿੱਚ ਜੋ ਵੀ ਸੀ, ਉਸ ਨੂੰ ਹੀ ਹਥਿਆਰ ਬਣਾ ਲਿਆ।

Congress-BJP Clash: ਅੱਜ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਭਾਜਪਾ ਤੇ ਕਾਂਗਰਸੀ ਲੀਡਰ ਆਪਸ ਵਿੱਚ ਭਿੜ ਗਏ। ਦੋਵਾਂ ਪਾਰਟੀਆਂ ਦੇ ਲੀਡਰਾਂ ਵਿਚਾਲੇ ਝੜਪ ਇੰਨੀ ਤਿਖੀ ਸੀ ਕਿ ਜਿਸ ਦੇ ਹੱਥ ਵਿੱਚ ਜੋ ਵੀ ਸੀ, ਉਸ ਨੂੰ ਹੀ ਹਥਿਆਰ ਬਣਾ ਲਿਆ।
ਦੋਵਾਂ ਪਾਸਿਆਂ ਦੇ ਲੀਡਰਾਂ ਨੇ ਇੱਕ ਦੂਜੇ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਹ ਸਭ ਕਾਂਗਰਸ ਦਫ਼ਤਰ ਦੇ ਸਾਹਮਣੇ ਹੋਇਆ। ਪਤਾ ਲੱਗਾ ਹੈ ਕਿ ਬੀਜੇਪੀ ਵਾਲੇ ਕਾਂਗਰਸ ਦੇ ਦਫਤਰ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ।
#WATCH | Patna, Bihar: BJP and Congress workers clash as the former staged a protest against the latter in front of the Congress office. pic.twitter.com/GDUxM0JgyB
— ANI (@ANI) August 29, 2025
ਦਰਅਸਲ, ਭਾਜਪਾ ਲੀਡਰ ਪ੍ਰਧਾਨ ਮੰਤਰੀ ਮੋਦੀ ਲਈ ਵਰਤੇ ਗਏ ਇਤਰਾਜ਼ਯੋਗ ਸ਼ਬਦਾਂ ਕਾਰਨ ਗੁੱਸੇ ਵਿੱਚ ਸਨ। ਇਸ ਸਬੰਧੀ ਉਹ ਸਦਾਕਤ ਆਸ਼ਰਮ (ਕਾਂਗਰਸ ਦਫ਼ਤਰ) ਦੇ ਬਾਹਰ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ ਕਰਨ ਆਏ ਸਨ। ਭਾਜਪਾ ਵਰਕਰਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ ਜਿਨ੍ਹਾਂ 'ਤੇ "ਮਾਂ ਦਾ ਅਪਮਾਨ, ਕਾਂਗਰਸ ਦੀ ਪਛਾਣ", "ਬਿਹਾਰ ਮਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ" ਵਰਗੇ ਨਾਅਰੇ ਲਿਖੇ ਹੋਏ ਸਨ।
ਸੂਤਰਾਂ ਮੁਤਾਬਕ ਭਾਜਪਾ ਵਰਕਰ ਕਾਂਗਰਸ ਦਫਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਲਾਠੀਚਾਰਜ ਦੌਰਾਨ ਮੌਕੇ 'ਤੇ ਮੌਜੂਦ ਪੁਲਿਸ ਵਾਲਿਆਂ ਨੇ ਦਖਲ ਦਿੱਤਾ। ਹਾਲਾਂਕਿ, ਦੋਵੇਂ ਧਿਰਾਂ ਸੁਣਨ ਲਈ ਤਿਆਰ ਨਹੀਂ ਸਨ। ਇਸ ਵਿੱਚ ਦੋਵਾਂ ਧਿਰਾਂ ਦੇ ਕਈ ਵਰਕਰ ਜ਼ਖਮੀ ਹੋ ਗਏ। ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਵਰਕਰ ਕਾਂਗਰਸ ਦਫਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ 'ਤੇ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਨੂੰ ਖਿਦੇੜ ਦਿੱਤਾ, ਜਿਸ ਤੋਂ ਬਾਅਦ ਲੜਾਈ ਦੀ ਸਥਿਤੀ ਪੈਦਾ ਹੋ ਗਈ। ਮਾਮਲਾ ਵਧਦਾ ਗਿਆ ਤੇ ਹੰਗਾਮਾ ਹੁੰਦਾ ਰਿਹਾ।
ਦੱਸ ਦਈਏ ਕਿ ਕਾਂਗਰਸ ਦੇ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਬਾਰੇ ਇਤਰਾਜ਼ਯੋਗ ਸ਼ਬਦ ਵਰਤੇ ਜਾਣ ਤੋਂ ਬਾਅਦ ਅੱਜ (ਸ਼ੁੱਕਰਵਾਰ) ਭਾਜਪਾ ਨੇ ਕੁਰਜੀ ਹਸਪਤਾਲ ਤੋਂ ਪਟਨਾ ਦੇ ਸਦਾਕਤ ਆਸ਼ਰਮ ਤੱਕ ਮਾਰਚ ਕੱਢਿਆ ਸੀ। ਭਾਜਪਾ ਵਰਕਰਾਂ ਦੇ ਨਾਲ ਮੰਤਰੀ ਸੰਜੇ ਸਰਾਓਗੀ ਤੇ ਨਿਤਿਨ ਨਵੀਨ ਵੀ ਮੌਜੂਦ ਸਨ। ਦੂਜੇ ਪਾਸੇ ਖ਼ਬਰ ਹੈ ਕਿ ਕੁਝ ਜ਼ਖਮੀਆਂ ਨੂੰ ਇਲਾਜ ਲਈ ਕੁਰਜੀ ਹਸਪਤਾਲ ਭੇਜਿਆ ਗਿਆ ਹੈ।
ਇਸ ਪੂਰੇ ਮਾਮਲੇ ਵਿੱਚ ਕਾਂਗਰਸ ਤੇ ਭਾਜਪਾ ਵਰਕਰਾਂ ਨੇ ਇੱਕ ਦੂਜੇ 'ਤੇ ਪੱਥਰਬਾਜ਼ੀ ਤੇ ਲੜਾਈ ਦੇ ਦੋਸ਼ ਲਗਾਏ ਹਨ। ਕਾਨੂੰਨ ਤੇ ਵਿਵਸਥਾ ਦੇ ਡੀਐਸਪੀ ਮੌਕੇ 'ਤੇ ਪਹੁੰਚੇ ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਕੀਤਾ ਗਿਆ।






















