ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Punjab BJP Leaders: ਬੀਜੇਪੀ ਲੀਡਰਾਂ ਦਾ ਬਾਹਰ ਨਿਕਲਣਾ ਵੀ ਔਖਾ, 20 ਬੰਦਿਆਂ ਦੇ ਇਕੱਠ ਲਈ ਤਾਇਨਾਤ ਕਰਨੇ ਪਏ 200 ਪੁਲਿਸ ਮੁਲਾਜ਼ਮ
ਬਠਿੰਡਾ ਤੋਂ ਦਿਲਚਸਪ ਤਸਵੀਰ ਸਾਹਮਣੇ ਆਈ। ਇੱਥੇ ਕਰੀਬ 20-25 ਬੀਜੇਪੀ ਵਰਕਰਾਂ ਦੀ ਸੁਰੱਖਿਆ ਲਈ ਦੋ ਵਾਟਰ ਕੈਨਨ ਗੱਡੀਆਂ ਤੇ ਹੋਰ ਸੁਰੱਖਿਆ ਦੇ ਸਾਮਾਨ ਨਾਲ ਲਗਪਗ 200 ਪੁਲਿਸ ਮੁਲਾਜ਼ਮ ਤਾਇਨਾਤ ਸਨ।
![Punjab BJP Leaders: ਬੀਜੇਪੀ ਲੀਡਰਾਂ ਦਾ ਬਾਹਰ ਨਿਕਲਣਾ ਵੀ ਔਖਾ, 20 ਬੰਦਿਆਂ ਦੇ ਇਕੱਠ ਲਈ ਤਾਇਨਾਤ ਕਰਨੇ ਪਏ 200 ਪੁਲਿਸ ਮੁਲਾਜ਼ਮ BJP is facing strong opposition in Punjab due to the farmers' agitation Punjab BJP Leaders: ਬੀਜੇਪੀ ਲੀਡਰਾਂ ਦਾ ਬਾਹਰ ਨਿਕਲਣਾ ਵੀ ਔਖਾ, 20 ਬੰਦਿਆਂ ਦੇ ਇਕੱਠ ਲਈ ਤਾਇਨਾਤ ਕਰਨੇ ਪਏ 200 ਪੁਲਿਸ ਮੁਲਾਜ਼ਮ](https://static.abplive.com/wp-content/uploads/sites/5/2020/12/31185731/BTH-BJP.jpg?impolicy=abp_cdn&imwidth=1200&height=675)
ਬਠਿੰਡਾ: ਕਿਸਾਨ ਅੰਦੋਲਨ ਕਰਕੇ ਪੰਜਾਬ ਵਿੱਚ ਬੀਜੇਪੀ ਦਾ ਵੱਡਾ ਵਿਰੋਧ ਹੋ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਬੀਜੇਪੀ ਲੀਡਰਾਂ ਦਾ ਕਿਸੇ ਜਨਤਕ ਥਾਂ 'ਤੇ ਜਾਣਾ ਔਖਾ ਹੋ ਗਿਆ ਹੈ। ਇਸ ਲਈ ਬੀਜੇਪੀ ਦਾ ਵਫਦ ਪੰਜਾਬ ਦਾ ਰਾਜਪਾਲ ਨੂੰ ਮਿਲਿਆ ਸੀ। ਇਸ ਮਗਰੋਂ ਪੰਜਾਬ ਪੁਲਿਸ ਬੀਜੇਪੀ ਲੀਡਰਾਂ ਦੀ ਸੁਰੱਖਿਆ ਵਿੱਚ ਜੁੱਟ ਗਈ ਹੈ। ਹੁਣ ਬੀਜੇਪੀ ਲੀਡਰ ਪੁਲਿਸ ਦੇ ਪਹਿਰੇ ਹੇਠ ਸਿਆਸੀ ਸਰਗਰਮੀਆਂ ਕਰਨ ਲੱਗੇ ਹਨ।
ਬੁੱਧਵਾਰ ਨੂੰ ਪੰਜਾਬ ਵਿੱਚ ਬੀਜੇਪੀ ਵੱਲੋਂ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ। ਇਸ ਸਬੰਧੀ ਬਠਿੰਡਾ ਤੋਂ ਦਿਲਚਸਪ ਤਸਵੀਰ ਸਾਹਮਣੇ ਆਈ। ਇੱਥੇ ਕਰੀਬ 20-25 ਬੀਜੇਪੀ ਵਰਕਰਾਂ ਦੀ ਸੁਰੱਖਿਆ ਲਈ ਦੋ ਵਾਟਰ ਕੈਨਨ ਗੱਡੀਆਂ ਤੇ ਹੋਰ ਸੁਰੱਖਿਆ ਦੇ ਸਾਮਾਨ ਨਾਲ ਲਗਪਗ 200 ਪੁਲਿਸ ਮੁਲਾਜ਼ਮ ਤਾਇਨਾਤ ਸਨ। ਬੀਜੇਪੀ ਵਰਕਰਾਂ ਨੇ ਪੁਲਿਸ ਦੀ ਸੁਰੱਖਿਆ ਹੇਠ ਹੀ ਬਿੱਟੂ ਦਾ ਪੁਤਲਾ ਫੂਕਿਆ। ਇਸ ਵੇਲੇ ਬੀਜੇਪੀ ਵਰਕਰ ਘੱਟ ਤੇ ਪੁਲਿਸ ਵੱਧ ਸੀ ਜਿਸ ਦਾ ਸੋਸ਼ਲ ਮੀਡੀਆ ਉੱਪਰ ਖੂਬ ਮਾਖੌਲ ਉੱਡ ਰਿਹਾ ਹੈ।
ਦੱਸ ਦਈਏ ਕਿ ਬਠਿੰਡਾ ਵਿੱਚ ਪੰਜ ਦਿਨ ਪਹਿਲਾਂ ਬੀਜੇਪੀ ਦਾ ਸਮਾਗਮ ਕਿਸਾਨਾਂ ਨੇ ਟੈਂਟ ਤੇ ਕੁਰਸੀਆਂ ਦੀ ਭੰਨ੍ਹਤੋੜ ਕਰਕੇ ਰੁਕਵਾ ਦਿੱਤਾ ਸੀ। ਬੀਜੇਪੀ ਨੇ ਇਸ ਨੂੰ ਲੈ ਕੇ ਪੁਲਿਸ ਉੱਪਰ ਸਵਾਲ ਉਠਾਏ ਸੀ। ਇਸੇ ਦੇ ਮੱਦੇਨਜ਼ਰ ਪੁਲਿਸ ਤਾਇਨਾਤ ਕੀਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)