Punjab Panchayat Elections: ਇਸ ਪਿੰਡ 'ਚ ਸਰਪੰਚੀ ਲਈ ਬੰਦੇ ਨੇ ਲਗਾਈ 2 ਕਰੋੜ ਦੀ ਬੋਲੀ, ਨਹੀਂ ਟੱਕਰਿਆ ਕੋਈ ਮੁਕਾਬਲੇ 'ਚ, ਦੇਖੋ ਕੌਣ ਹੈ ਇਹ ਉਮੀਦਵਾਰ
ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਪਿੰਡਾਂ ਅੰਦਰ ਸਰਪੰਚੀ ਲਈ ਮੁਕਾਬਲਾ ਸ਼ੁਰੂ ਹੋ ਗਿਆ ਹੈ। ਉੱਥੇ ਹੀ ਸਰਪੰਚੀ ਦੀ ਚੋਣ ਨੂੰ ਲੈ ਕੇ ਦਿਲਚਸਪ ਮਾਮਲੇ ਸਾਹਮਣੇ ਆ ਰਹੇ ਹਨ।
ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਪਿੰਡਾਂ ਅੰਦਰ ਸਰਪੰਚੀ ਲਈ ਮੁਕਾਬਲਾ ਸ਼ੁਰੂ ਹੋ ਗਿਆ ਹੈ। ਉੱਥੇ ਹੀ ਸਰਪੰਚੀ ਦੀ ਚੋਣ ਨੂੰ ਲੈ ਕੇ ਦਿਲਚਸਪ ਮਾਮਲੇ ਸਾਹਮਣੇ ਆ ਰਹੇ ਹਨ। ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਹਰਦੋਰਵਾਲ ਕਲਾਂ ਉਸ ਵੇਲੇ ਮਾਮਲਾ ਦਿਲਚਸਪ ਬਣ ਗਿਆ ਜਦ ਪਿੰਡ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਅਤੇ ਆਤਮਾ ਸਿੰਘ ਨੇ ਪਿੰਡ ਦੀ ਸਰਪੰਚੀ ਹਾਸਲ ਕਰਨ ਲਈ ਦੋ ਕਰੋੜ ਤੱਕ ਦੀ ਬੋਲੀ ਲਗਾ ਦਿੱਤੀ। ਹਾਲਾਂਕਿ ਪਿੰਡ ਵਾਲਿਆਂ ਨੇ ਇਸ ਬੰਦੀ ਮੌਕੇ ‘ਤੇ ਕੋਈ ਫੈਸਲਾ ਨਹੀਂ ਲਿਆ ਅਤੇ ਇਸ ਸਬੰਧੀ ਫ਼ੈਸਲਾ ਪਿੰਡ ਦੀ ਮੀਟਿੰਗ ਕਰਨ ਤੋਂ ਬਾਅਦ ਲੈਣ ਦਾ ਕਿਹਾ ਹੈ।
ਸਰਪੰਚੀ ਲੈਣ ਲਈ ਭਾਜਪਾ ਦਾ ਆਪਣੇ ਆਪ ਨੂੰ ਸਮਰਥਕ ਕਹਿਣ ਵਾਲੇ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾ ਕੇ ਹੁਣ ਤੱਕ ਦਾ ਪੰਜਾਬ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਹੈ। ਅੱਜ ਪੰਚਾਇਤ ਘਰ ਵਿੱਚ ਪਿੰਡ ਹਰਦੋਰਵਾਲ ਦੇ ਤਿੰਨ ਧਿਰਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਗਾਏਗਾ ਉਹ ਹੀ ਪਿੰਡ ਦਾ ਸਰਪੰਚ ਹੋਵੇਗਾ। ਬੋਲੀ ਦੇਣ ਵਾਲਿਆਂ 'ਚ ਆਤਮਾ ਸਿੰਘ ਪੁੱਤਰ ਵੱਸਣ ਸਿੰਘ ,ਜਸਵਿੰਦਰ ਸਿੰਘ ਬੇਦੀ ਪੁੱਤਰ ਅਜੀਤ ਸਿੰਘ ,ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸਨ।
ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਸਮੈਂਟ ਕਰਵਾਈ ਗਈ ਪਰ ਕੋਈ ਆਮ ਆਦਮੀ ਪਾਰਟੀ ,ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਨਹੀ ਆਇਆ।
ਅਖੀਰ ਤਿੰਨਾਂ ਦਾਵੇਦਾਰਾਂ ’ਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਈ ਜਦਕਿ ਸਾਹਮਣੇ ਵਾਲੇ ਪਾਸੇ ਤੋਂ ਜਸਵਿੰਦਰ ਸਿੰਘ ਬੇਦੀ ਨੇ ਇੱਕ ਕਰੋੜ ਰੁਪਏ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ ਦੋ ਕਰੋੜ ਦੀ ਬੋਲੀ ਲਗਾ ਦਿੱਤੀ। ਜਿਸ ਤੋਂ ਬਾਅਦ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ। ਅੱਜ ਸਵੇਰ ਦਾ ਸਮਾਂ ਰੱਖਿਆ ਗਿਆ ਸੀ ਕਿ ਜੇ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ ਤਾਂ ਅੱਜ ਬੋਲੀ ਲਗਾ ਸਕਦਾ ਹੈ ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial