(Source: Poll of Polls)
ਕੈਪਟਨ ਤੇ ਢੀਂਡਸਾ ਮਗਰੋਂ ਬੀਜੇਪੀ ਨੂੰ ਮਿਲ ਸਕਦਾ ਤੀਜਾ ਭਾਈਵਾਲ, ਬੈਂਸ ਭਰਾਵਾਂ ਨਾਲ ਹੋ ਸਕਦਾ ਗੱਠਜੋੜ
Punjab Election 2022: ਸ਼੍ਰੋਮਣੀ ਅਕਾਲੀ ਦਲ ਦੇ ਵੱਖ ਹੋਣ ਮਗਰੋਂ ਬੀਜੇਪੀ ਨੂੰ ਪੰਜਾਬ ਚੋਂ 1-2 ਸੀਟਾਂ ਵੀ ਹੱਥ ਆਉਂਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਲਈ ਬੀਜੇਪੀ ਨੇ ਪਹਿਲਾਂ ਕੈਪਟਨ ਤੇ ਢੀਂਡਸਾ ਨਾਲ ਹੱਥ ਮਿਲਾਇਆ।
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੇ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਤੋਂ ਬਾਅਦ ਹੁਣ ਬੀਜੇਪੀ ਨੂੰ ਤੀਜੇ ਭਾਈਵਾਲ ਵਜੋਂ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ (Lok Insaf Party) ਦਾ ਮਿਲ ਸਕਦਾ ਹੈ। ਚਰਚਾ ਹੈ ਕਿ ਲੋਕ ਇਨਸਾਫ਼ ਪਾਰਟੀ ਵੀ ਬੀਜੇਪੀ ਨਾਲ ਗੱਠਜੋੜ (alliance with BJP) ਕਰਨ ਜਾ ਰਹੀ ਹੈ। ਬੇਸ਼ੱਕ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਨੇ ਕਿਹਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਏਗਾ ਪਰ ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਪਾਰਟੀਆਂ ਦੀ ਗੱਲ ਲਗਪਗ ਤੈਅ ਹੋ ਚੁੱਕੀ ਹੈ।
ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਹਾਸ਼ੀਏ 'ਤੇ ਗਈ ਬੀਜੇਪੀ ਆਪਣਾ ਵੱਕਾਰ ਬਚਾਉਣ ਲਈ ਪੰਜਾਬ ਵਿੱਚ ਭਾਈਵਾਲ ਲੱਭ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਖ ਹੋਣ ਮਗਰੋਂ ਬੀਜੇਪੀ ਨੂੰ ਪੰਜਾਬ ਵਿੱਚੋਂ 1-2 ਸੀਟਾਂ ਵੀ ਹੱਥ ਆਉਂਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਲਈ ਬੀਜੇਪੀ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਹੱਥ ਮਿਲਾਇਆ ਤੇ ਹੁਣ ਬੈਂਸ ਭਰਾਵਾਂ ਨਾਲ ਗੱਠਜੋੜ ਦੀ ਕੋਸ਼ਿਸ਼ ਕਰ ਰਹੀ ਹੈ।
ਸੂਤਰਾਂ ਮੁਤਾਬਕ ਜੇਕਰ ਗੱਠਜੋੜ ਹੁੰਦਾ ਹੈ ਤਾਂ ਵਿਧਾਇਕ ਬੈਂਸ ਭਰਾਵਾਂ ਨਾਲ ਗਠਜੋੜ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਆਤਮ ਨਗਰ, ਵਿਧਾਨ ਸਭਾ ਹਲਕਾ ਦੱਖਣੀ ਤੇ ਗਿੱਲ ਤੋਂ ਆਪਣੇ ਉਮੀਦਵਾਰ ਨਹੀਂ ਉਤਾਰੇਗੀ ਤੇ ਬਾਕੀ ਥਾਵਾਂ ’ਤੇ ਬੈਂਸ ਭਰਾ ਭਾਜਪਾ ਦਾ ਸਾਥ ਦੇਣਗੇ। ਸਾਲ 2017 ਵਿੱਚ ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਪਰ ਇਸ ਵਾਰ ਗੱਠਜੋੜ ਨਹੀਂ ਹੋ ਸਕਿਆ। ਇਸ ਲਈ ਲੋਕ ਇਨਸਾਫ਼ ਪਾਰਟੀ ਨੂੰ ਵੀ ਆਪਣਾ ਵੱਕਾਰ ਬਚਾਉਣ ਲਈ ਸਹਾਰੇ ਦੀ ਲੋੜ ਹੈ।
ਸੂਤਰਾਂ ਮੁਤਾਬਕ ਸਿਮਰਜੀਤ ਬੈਂਸ, ਇਸ ਵੇਲੇ ਕਾਂਗਰਸ ਤੇ ਭਾਜਪਾ ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਦੇ ਸੰਪਰਕ ’ਚ ਹਨ। ਦੋਵੇਂ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਸਰਕਾਰ ਬਣਨ ਤੋਂ ਬਾਅਦ ਕਈ ਤਰ੍ਹਾਂ ਦੇ ਫਾਇਦੇ ਦੇਣ ਦੀ ਗੱਲ ਕਹੀ ਜਾ ਰਹੀ ਹੈ। ਪਹਿਲਾਂ ਇਹ ਗੱਲ ਚੱਲੀ ਸੀ ਕਿ ਸਿਮਰਜੀਤ ਬੈਂਸ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ, ਪਰ ਅਜਿਹਾ ਨਹੀਂ ਹੋਇਆ। ਬਾਅਦ ’ਚ ਗੱਠਜੋੜ ਦੀ ਗੱਲ ਵੀ ਚੱਲੀ, ਪਰ ਉਹ ਸਫ਼ਲ ਨਹੀਂ ਹੋਈ।
ਇਹ ਵੀ ਪੜ੍ਹੋ: Punjab election: ਸਿੱਧੂ ਮੂਸੇਵਾਲਾ ਦੀ ਯੂਥ ਕਾਂਗਰਸੀ ਚਹਿਲ ਨਾਲ ਖੜਕੀ, ਡੋਪ ਟੈਸਟ ਕਰਾਉਣ ਦੀ ਚੁਣੌਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin