ਪੜਚੋਲ ਕਰੋ

ਕਾਂਗਰਸੀ ਲੀਡਰਾਂ ਨੂੰ ਨਾਲ ਰਲਾਉਣ ਮਗਰੋਂ ਬੀਜੇਪੀ ਦੇ ਹੌਸਲੇ ਬੁਲੰਦ, ਅੱਜ AAP ਖ਼ਿਲਾਫ਼ ਖੁੱਲ੍ਹੇਗਾ ਮੋਰਚਾ

ਭਾਰਤੀ ਜਨਤਾ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਪੁਤਲਾ ਵੀ ਫੂਕਣਗੇ। ਜਲੰਧਰ ਸ਼ਹਿਰੀ ਭਾਜਪਾ ਦੇ ਮੀਡੀਆ ਇੰਚਾਰਜ ਅਮਿਤ ਭਾਟੀਆ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਲਾਰਾ ਲੱਥ ਗਿਆ ਹੈ।

Punjab News: ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਇੱਕ ਵਾਰ ਫਿਰ ਸਰਗਰਮ ਹੋ ਗਈ ਹੈ। ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਨੂੰ ਆਪਣੇ ਵਿੱਚ ਰਲਾਉਣ ਮਗਰੋਂ ਬੀਜੇਪੀ ਦੇ ਹੌਸਲੇ ਬੁਲੰਦ ਹੋ ਗਏ ਹਨ। ਇਸ ਲਈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਮੋਰਚਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪਾਰਟੀ ਦੇ ਵਰਕਰ ਅੱਜ ਜਲੰਧਰ 'ਚ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ।

ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਪੁਤਲਾ ਵੀ ਫੂਕਣਗੇ। ਜਲੰਧਰ ਸ਼ਹਿਰੀ ਭਾਜਪਾ ਦੇ ਮੀਡੀਆ ਇੰਚਾਰਜ ਅਮਿਤ ਭਾਟੀਆ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਲਾਰਾ ਲੱਥ ਗਿਆ ਹੈ। ਦਿਨ-ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਕਤਲ ਹੋ ਰਹੇ ਹਨ।

ਸੂਬੇ ਵਿੱਚ ਪੂਰੀ ਤਰ੍ਹਾਂ ਅਰਾਜਕਤਾ ਦਾ ਮਾਹੌਲ ਹੈ। ਸੂਬੇ ਦੀ ਭਗਵੰਤ ਮਾਨ ਸਰਕਾਰ ਹਫੜਾ-ਦਫੜੀ ਰੋਕਣ ਵਿੱਚ ਨਾਕਾਮ ਸਾਬਤ ਹੋਈ ਹੈ। ਸੂਬੇ ਵਿੱਚ ਹਫੜਾ-ਦਫੜੀ ਦੀਆਂ ਗਤੀਵਿਧੀਆਂ ਵਧਣ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਲੋਕ ਦਹਿਸ਼ਤ ਦੇ ਮਾਹੌਲ ਵਿੱਚ ਜੀਅ ਰਹੇ ਹਨ।

ਭਗਵੰਤ ਮਾਨ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਅੱਜ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀ ਅਤੇ ਵਰਕਰ ਸ਼੍ਰੀ ਰਾਮ ਚੌਕ ਵਿਖੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ। ਉਹ ਸੂਬੇ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਲਈ ਸਰਕਾਰ ਦਾ ਪੁਤਲਾ ਵੀ ਫੂਕਣਗੇ, ਤਾਂ ਜੋ ਇਸ ਦਾ ਸੇਕ ਸਰਕਾਰ ਤੱਕ ਪਹੁੰਚੇ ਤੇ ਉਹ ਲੋਕਾਂ ਦਾ ਦਰਦ ਮਹਿਸੂਸ ਕਰਨ।

ਸਿਰਫ਼ ਬੀਜੇਪੀ ਸਰਕਾਰ ਹੀ ਪੰਜਾਬ ਦਾ ਵਿਕਾਸ ਕਰ ਸਕਦੀ, ਪੀਐਮ ਮੋਦੀ ਪੰਜਾਬ ਦਾ ਭਲਾ ਚਾਹੁੰਦੇ: ਸੁਨੀਲ ਜਾਖੜ

ਬੀਜੇਪੀ ਵਿੱਚ ਸ਼ਾਮਲ ਹੁੰਦਿਆਂ ਹੀ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਆਮ ਆਦਮੀਂ ਪਾਰਟੀ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਤਰੇ ਵਿੱਚ ਹੈ ਤੇ ਸਿਰਫ਼ ਭਾਜਪਾ ਸਰਕਾਰ ਹੀ ਪੰਜਾਬ ਦਾ ਭਲਾ ਤੇ ਵਿਕਾਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਨਰਿੰਦਰ ਮੰਤਰੀ ਮੋਦੀ ਪੰਜਾਬ ਦਾ ਭਲਾ ਚਾਹੁੰਦੇ ਹਨ।

ਜਾਖੜ ਨੇ ‘ਆਪ’ ਸਰਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਸਸਤੀ ਸ਼ਰਾਬ ਵੇਚ ਕੇ ਪੰਜਾਬ ਨੂੰ ਨਹੀਂ ਚਲਾਇਆ ਜਾ ਸਕਦਾ। ਇੱਥੇ ਸਨਅਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇੰਨੀ ਵੱਡੀ ਰਕਮ ਕਿੱਥੋਂ ਆਵੇਗੀ? ਉਨ੍ਹਾਂ ਕਿਹਾ ਕਿ ਲਾਰਿਆਂ ਨਾਲ ਕੰਮ ਨਹੀਂ ਚੱਲ ਸਕਦੇ। ਸੂਬੇ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਵੀ ਚੁੱਕੇ ਹਨ ਕਿ ਪਾਣੀ ਸਿਰ ਤੋਂ ਨਹੀਂ ਲੰਘਣ ਦਿੱਤਾ ਜਾਵੇਗਾ। ਜਾਖੜ ਨੇ ਕਿਹਾ ਕਿ ਅਕਾਲੀਆਂ ਨੇ ਚਿੱਟੇ ਨਾਲ ਨੌਜਵਾਨ ਵਰਗ ਦਾ ਘਾਣ ਕੀਤਾ ਹੈ। ਕਾਂਗਰਸ ਬਾਰੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਤਾਂ ਆਪਣੀ ਹੋਂਦ ਬਚਾਉਣ ਲਈ ਲੜ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Advertisement
ABP Premium

ਵੀਡੀਓਜ਼

ਅੰਮ੍ਰਿਤਸਰ ਪੁਲਸ ਨੇ 2 ਨਸ਼ਾਂ ਤਸਕਰਾਂ ਨੂੰ ਵੱਡੀ ਖੇਪ ਨਾਲ ਕੀਤਾ ਗ੍ਰਿਫਤਾਰ |AmritsarKhanna ਚ ਕਾਂਗਰਸ ਨੇ ਲਾਇਆ ਧਰਨਾ, Raja Warring ਤੇ Partap Bajwa ਨੇ ਰੱਖ ਦਿੱਤੀ ਵੱਡੀ ਮੰਗHospital 'ਚ ਗੁੰਡਾਗਰਦੀ, ਡਾਕਟਰ 'ਤੇ ਕੀਤਾ ਕਾਤਲਾਨਾ ਹਮਲਾFarmers Protest | ਖਰੜੇ ਦੇ ਵਿਰੋਧ 'ਚ ਹੋਏ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਵੱਡੀ ਮੰਗ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Embed widget