ਪੰਜਾਬ ਦੀ ਇਕਲੌਤੀ ਵਾਈਲਡ ਲਾਈਫ ਸੈਂਚੁਰੀ 'ਚ ਰੋਜ਼ਾਨਾ ਮਰ ਰਹੇ ਕਾਲੇ ਹਿਰਨ, ਬਿਸ਼ਨੋਈ ਸਮਾਜ ਨੇ ਲਾਇਆ ਧਰਨਾ
ਪੰਜਾਬ ਦੀ ਇਕਲੌਤੀ ਵਾਈਲਡ ਲਾਈਫ ਸੈਂਚੁਰੀ ਅਬੋਹਰ ਕਰੀਬ 400 ਏਕੜ ਵਿੱਚ ਫੈਲੀ ਹੋਈ ਹੈ ਜਿੱਥੇ ਕਾਲੇ ਹਿਰਨ, ਨੀਲਗਾਂ, ਮੋਰ, ਖਰਗੋਸ਼ ਤੇ ਹੋਰ ਜੀਵ-ਜੰਤੂਆਂ ਦੀ ਤਾਦਾਦ ਹੈ ਪਰ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਹੜ੍ਹ 'ਚ ਇਸਤੇਮਾ ਕੀਤੀ ਜਾਣ ਵਾਲੀ ਕੰਡਿਆਲੀ ਤਾਰ ਨਾਲ ਟਕਰਾ ਕੇ ਜੰਗਲੀ ਜਾਨਵਰਾਂ ਦੀ ਮੌਤ ਹੋ ਰਹੀ ਹੈ। ਇਸ ਦੇ ਚੱਲਦਿਆਂ ਬਿਸ਼ਨੋਈ ਸਮਾਜ ਨੇ ਰੋਸ ਪ੍ਰਗਟਾਇਆ ਹੈ।
ਅਬੋਹਰ: ਪੰਜਾਬ ਦੀ ਇਕਲੌਤੀ ਵਾਈਲਡ ਲਾਈਫ ਸੈਂਚੁਰੀ ਅਬੋਹਰ ਕਰੀਬ 400 ਏਕੜ ਵਿੱਚ ਫੈਲੀ ਹੋਈ ਹੈ ਜਿੱਥੇ ਕਾਲੇ ਹਿਰਨ, ਨੀਲਗਾਂ, ਮੋਰ, ਖਰਗੋਸ਼ ਤੇ ਹੋਰ ਜੀਵ-ਜੰਤੂਆਂ ਦੀ ਤਾਦਾਦ ਹੈ ਪਰ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਹੜ੍ਹ 'ਚ ਇਸਤੇਮਾ ਕੀਤੀ ਜਾਣ ਵਾਲੀ ਕੰਡਿਆਲੀ ਤਾਰ ਨਾਲ ਟਕਰਾ ਕੇ ਜੰਗਲੀ ਜਾਨਵਰਾਂ ਦੀ ਮੌਤ ਹੋ ਰਹੀ ਹੈ। ਇਸ ਦੇ ਚੱਲਦਿਆਂ ਬਿਸ਼ਨੋਈ ਸਮਾਜ ਨੇ ਰੋਸ ਪ੍ਰਗਟਾਇਆ ਹੈ।
ਬਿਸ਼ਨੋਈ ਸਮਾਜ ਨੇ ਕਿਹਾ ਹੈ ਕਿ ਜੰਗਲਾਤ ਮਹਿਕਮਾ ਵੀ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਦੇ ਚੱਲਦਿਆਂ ਉਨ੍ਹਾਂ ਐਸਡੀਐਮ ਅਬੋਹਰ ਦੇ ਦਫ਼ਤਰ ਵਿੱਚ ਰੋਸ ਧਰਨਾ ਦਿੱਤਾ। ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਭਵਿੱਖ ਵਿੱਚ ਅਣਗਹਿਲੀ ਨਾ ਹੋਣ ਤੇ ਜੀਨ ਜੰਤੂਆਂ ਲਈ ਟੀਮਾਂ ਬਣਾਉਣ ਦਾ ਭਰੋਸਾ ਦਿੱਤਾ ਤਾਂ ਬਿਸ਼ਨੋਈ ਸਮਾਜ ਵੱਲੋਂ ਧਰਨਾ ਚੁੱਕਿਆ ਗਿਆ।
ਇਸ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਬਿਸ਼ਨੋਈ ਸਮਾਜ ਦੇ ਕੌਮੀ ਪ੍ਰਧਾਨ ਆਰਡੀ ਬਿਸ਼ਨੋਈ ਤੇ ਹੋਰ ਮੈਂਬਰਾਂ ਨੇ ਕਿਹਾ ਕਿ ਵਾਈਲਡ ਲਾਈਫ ਸੈਂਚੁਰੀ ਵਿੱਚ ਹਰ ਰੋ ਕਾਲੇ ਹਿਰਨ ਤੇ ਨੀਲ ਗਾਂਵਾਂ ਦੀ ਆਵਾਰਾ ਕੁੱਤਿਆਂ ਤੇ ਕੰਡਿਆਲੀਆਂ ਤਾਰਾਂ ਨਾਲ ਟਕਰਾ ਕੇ ਮੌਤ ਹੋ ਰਹੀ ਹੈ, ਪਰ ਜੰਗਲਾਤ ਵਿਭਾਗ ਇਸ ਬਾਰੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਨਾ ਹੀ ਇਨ੍ਹਾਂ ਦੇ ਜ਼ਖ਼ਮੀ ਹੋਣ 'ਤੇ ਇਲਾਜ ਕਰਵਾਇਆ ਜਾਂਦਾ ਹੈ।
ਬਿਸ਼ਨੋਈ ਸਮਾਜ ਨੇ ਮੰਗ ਕੀਤੀ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਵਧਾਈ ਜਾਏ ਤੇ ਇਨ੍ਹਾਂ ਲਈ ਚੰਗੀਆਂ ਟੀਮਾਂ ਵਦਾ ਕੇ ਚੰਗੇ ਹਸਪਤਾਲ ਉਪਲੱਬਧ ਕਰਵਾਏ ਜਾਣ। ਜੰਗਲਾਤ ਵਿਭਾਗ ਤੇ ਐਸਡੀਐਮ ਨੇ ਮੰਗਾਂ ਪੂਰੀਆਂ ਕਰਨ ਦੀ ਭਰੋਸਾ ਜਤਾਇਆ ਹੈ।