ਪੰਜਾਬ 'ਚ ਵੀ ਬਲੈਕ ਫੰਗਸ ਦਾ ਪ੍ਰਕੋਪ ਵਧਿਆ, ਅੱਖਾਂ ਲਈ ਘਾਤਕ ਹੈ ਬਿਮਾਰੀ
ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਈਐਨਟੀ ਸਪੈਸ਼ਲਿਸਟ ਅਤੇ ਵਿਭਾਗ ਦੇ ਮੁਖੀ ਡਾ ਮੁਨੀਸ਼ ਮੁੰਜਾਲ ਨੇ ਦੱਸਿਆ ਕਿ ਆਮ ਤੌਰ ' ਇਸ ਸਮੱਸਿਆ ਨਾਲ ਲੋਕਾਂ ਦੇ ਨੱਕ ਬੰਦ ਹੋ ਜਾਂਦੇ ਹਨ, ਚਿਹਰੇ ' ਸੋਜ਼ ਉਣ ਲੱਗ ਜਾਂਦੀ ਹੈ ਅਤੇ ਅੱਖਾਂ ਦੇ ਆਲੇ ਦੁਆਲੇ ਵੀ ਸੋਜ਼ ਹੋ ਜਾਂਦੀ ਹੈ
ਲੁਧਿਆਣਾ: ਪੰਜਾਬ 'ਚ ਕੋਰੋਨਾ ਮਹਾਂਮਾਰੀ ਤੋਂ ਬਾਅਦ ਇਨ੍ਹਾਂ ਦਿਨੀਂ ਬਲੈਕ ਫੰਗਸ ਇਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਜਿਹੜੀ ਖਾਸ ਤੌਰ 'ਤੇ ਹਾਈ ਸ਼ੂਗਰ ਨਾਲ ਸਬੰਧਤ ਮਰੀਜ਼ਾਂ 'ਤੇ ਅਟੈਕ ਕਰ ਰਹੀ ਹੈ। ਲੁਧਿਆਣਾ ਵਿੱਚ ਬੀਤੇ ਕੁਝ ਦਿਨਾਂ ਵਿੱਚ 22 ਤੋਂ 25 ਤੱਕ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਬਿਮਾਰੀ ਕਾਰਨ ਕਈ ਵਾਰ ਲੋਕ ਆਪਣੀਆਂ ਅੱਖਾਂ ਦੀ ਰੋਸ਼ਨੀ ਖੋਹ ਲੈਂਦੇ ਹਨ ਅਤੇ ਉਹਨਾਂ ਦੀ ਅੱਖ ਵੀ ਕੱਢਣੀ ਪੈ ਜਾਂਦੀ ਹੈ।
ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਈਐਨਟੀ ਸਪੈਸ਼ਲਿਸਟ ਅਤੇ ਵਿਭਾਗ ਦੇ ਮੁਖੀ ਡਾ ਮੁਨੀਸ਼ ਮੁੰਜਾਲ ਨੇ ਦੱਸਿਆ ਕਿ ਆਮ ਤੌਰ ' ਇਸ ਸਮੱਸਿਆ ਨਾਲ ਲੋਕਾਂ ਦੇ ਨੱਕ ਬੰਦ ਹੋ ਜਾਂਦੇ ਹਨ, ਚਿਹਰੇ ' ਸੋਜ਼ ਉਣ ਲੱਗ ਜਾਂਦੀ ਹੈ ਅਤੇ ਅੱਖਾਂ ਦੇ ਆਲੇ ਦੁਆਲੇ ਵੀ ਸੋਜ਼ ਹੋ ਜਾਂਦੀ ਹੈ। ਇਸ ਤਰ੍ਹਾਂ ਲੋਕਾਂ ਦੇ ਕਈ ਵਾਰ ਦੰਦ ਵੀ ਡਿੱਗਣ ਲੱਗ ਜਾਂਦੇ ਹਨ ਤੇ ਤਾਲੂ ਕਾਲਾ ਪੈ ਜਾਂਦਾ ਹੈ ਅਤੇ ਸਿਰ ਵਿੱਚ ਦਰਦ ਵੀ ਰਹਿਣ ਲੱਗ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਫੰਗਸ ਦੋ ਤਰ੍ਹਾਂ ਦੀ ਹੁੰਦੀ ਹੈ, ਵ੍ਹਾਈਟ ਫੰਗਸ ਅਤੇ ਬਲੈਕ ਫੰਗਸ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਖਾਸ ਤੌਰ ' ਹਾਈ ਸ਼ੂਗਰ ਲੈਵਲ ਨਾਲ ਸਬੰਧਤ ਮਰੀਜ਼ਾਂ ਨੂੰ ਆਉਂਦੀ ਹੈ। ਜਿਹੜੇ ਸਮੇਂ ਸਿਰ ਦਵਾਈ ਨਹੀਂ ਲੈਂਦੇ ਹਨ ਜਾਂ ਆਪਣੀ ਮਰਜ਼ੀ ਮੁਤਾਬਕ ਲੈਂਦੇ ਹਨ ਜਾਂ ਫਿਰ ਫੇਫੜਿਆਂ ਤੋਂ ਬਚਾਓ ਲਈ ਦਿੱਤੀ ਜਾਂਦੀ ਸਟੋਰਾਇਡਸ ਉਹ ਜ਼ਰਤ ਤੋਂ ਵੱਧ ਦਵਾਈ ਖਾਂਦੇ ਰਹਿੰਦੇ ਹਨ।
ਖ਼ਾਸ ਤੌਰ 'ਤੇ ਜਿਹੜੇ ਮਰੀਜ਼ ਏਸੀ, ਕੂਲਰ ਵਿੱਚ ਰਹਿੰਦੇ ਹਨ ਜਾਂ ਫਿਰ ਪਿੰਡਾਂ ਵਿੱਚ ਕਾਓ ਡੰਗ ਨਾਲ ਫੰਗਸ ਨੱਕ ਵਿਚ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨੀਂ ਸ਼ਹਿਰਾਂ ਵਿੱਚੋਂ ਜ਼ਿਆਦਾ ਮਰੀਜ਼ ਆਉਣ ਲੱਗ ਪਏ ਹਨ, ਜਿਹੜਾ ਏਸੀ ਅਤੇ ਕੂਲਰ ਨਾਲ ਵੀ ਹੋ ਰਿਹਾ ਹੈ। ਇਸ ਤੋਂ ਇਲਾਵਾ, ਸ਼ੂਗਰ ਨਾਲ ਸੰਬੰਧਿਤ ਮਰੀਜ਼ ਜਿਨ੍ਹਾਂ ਨੂੰ ਕੋਰੋਨਾ ਹੋ ਜਾਂਦਾ ਹੈ ਜਾਂ ਫਿਰ ਕੋਰੋਨਾ ਰਿਪੋਰਟ ਨੈਗੇਟਿਵ ਆ ਜਾਂਦੀ ਹੈ, ਉਨ੍ਹਾਂ ਨੂੰ ਵੀ ਬਾਅਦ ਵਿੱਚ ਇਹ ਟੈਸਟ ਕਰਵਾਉਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਜੇਕਰ ਸ਼ੁਰੂਆਤ ਵਿੱਚ ਹੀ ਪਤਾ ਚੱਲ ਜਾਵੇ ਤਾਂ ਦਵਾਈ ਨਾਲ ਇਲਾਜ ਸੰਭਵ ਹੈ। ਹਾਲਾਂਕਿ ਇਹ ਇਲਾਜ ਚਾਰ ਤੋਂ ਛੇ ਹਫਤੇ ਤੱਕ ਚੱਲਦਾ ਹੈ ਅਤੇ ਇਸ ਦੌਰਾਨ ਲਗਾਤਾਰ ਵੱਖ-ਵੱਖ ਡਾਕਟਰਾਂ ਦੀ ਨਿਗਰਾਨੀ ਦੀ ਲੋੜ ਪੈਂਦੀ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਖਾਸ ਤੌਰ 'ਤੇ ਮਰੀਜ਼ਾਂ ਨੂੰ ਮੂੰਹ ਤੇ ਮਾਸਕ ਪਾ ਕੇ ਰੱਖਣ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।