(Source: ECI/ABP News)
Lok Sabha Elections 2024 Phase 7: ਕਾਂਗਰਸੀਆਂ ਅਤੇ ਆਪ ਪਾਰਟੀ ਦੇ 2 ਗੁੱਟਾਂ ਵਿਚਕਾਰ ਖੂਨੀ ਝੜਪ, ਜ਼ਖਮੀ ਸ਼ਖਸ ਹਸਪਤਾਲ 'ਚ ਭਰਤੀ
Lok Sabha Election 2024: ਹੁਸ਼ਿਆਰਪੁਰ ਦਸੂਹਾ ਮਾਰਗ ਤੇ ਸਥਿਤ ਕਸਾ ਹਰਿਆਣਾ ਤੋਂ ਝੜਪ ਦੀ ਖਬਰ ਨਿਕਲਕੇ ਸਾਹਮਣੇ ਆਈ ਹੈ। ਜਿੱਥੇ ਕਿ ਅੱਜ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਦੇ 2 ਗੁੱਟਾਂ ਵਿਚਕਾਰ ਝੜਪ ਹੋ ਗਈ
![Lok Sabha Elections 2024 Phase 7: ਕਾਂਗਰਸੀਆਂ ਅਤੇ ਆਪ ਪਾਰਟੀ ਦੇ 2 ਗੁੱਟਾਂ ਵਿਚਕਾਰ ਖੂਨੀ ਝੜਪ, ਜ਼ਖਮੀ ਸ਼ਖਸ ਹਸਪਤਾਲ 'ਚ ਭਰਤੀ Bloody clash between 2 factions of Congress and AAP party, injured person admitted to hospital Lok Sabha Elections 2024 Phase 7: ਕਾਂਗਰਸੀਆਂ ਅਤੇ ਆਪ ਪਾਰਟੀ ਦੇ 2 ਗੁੱਟਾਂ ਵਿਚਕਾਰ ਖੂਨੀ ਝੜਪ, ਜ਼ਖਮੀ ਸ਼ਖਸ ਹਸਪਤਾਲ 'ਚ ਭਰਤੀ](https://feeds.abplive.com/onecms/images/uploaded-images/2024/06/01/4fc92fed7f2973f9296453960ab1d9d81717238316113700_original.jpg?impolicy=abp_cdn&imwidth=1200&height=675)
Lok Sabha Elections 2024 Phase 7: ਹੁਸ਼ਿਆਰਪੁਰ ਦਸੂਹਾ ਮਾਰਗ ਤੇ ਸਥਿਤ ਕਸਾ ਹਰਿਆਣਾ ਤੋਂ ਝੜਪ ਦੀ ਖਬਰ ਨਿਕਲਕੇ ਸਾਹਮਣੇ ਆਈ ਹੈ। ਜਿੱਥੇ ਕਿ ਅੱਜ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਦੇ 2 ਗੁੱਟਾਂ ਵਿਚਕਾਰ ਝੜਪ ਹੋ ਗਈ ਅਤੇ ਦੇਖਦੇ ਹੀ ਦੇਖਦੇ ਇਹ ਲੜਾਈ ਖੂਨੀ ਰੂਪ ਧਾਰਨ ਕਰ ਗਈ। ਜਿਸ ਵਿੱਚ ਕਾਂਗਰਸ ਦਾ ਇਕ ਵਰਕਰ ਵੀ ਗੰਭੀਰ ਜ਼ਖਮੀ ਹੋਇਆ ਹੈ ਜਿਸਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਭੂੰਗਾ ਵਿਖੇ ਲਿਜਾਇਆ ਗਿਆ ਜਿੱਥੋਂ ਕਿ ਡਾਕਟਰਾਂ ਵਲੋਂ ਉਸਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ।
ਜ਼ਖਮੀ ਹੋਏ ਵਿਅਕਤੀ ਦੀ ਪਹਿਚਾਣ ਹਿਮਾਂਸ਼ੂ ਕੌਸ਼ਲ ਪੁੱਤਰ ਪ੍ਰਵੀਨ ਕੋਸ਼ਲ ਵਜੋਂ ਹੋਈ ਹੈ ਜੋ ਕਿ ਹਰਿਆਣਾ ਦੇ ਹੀ ਰਹਿਣ ਵਾਲਾ ਹੈ। ਘਟਨਾ ਤੋਂ ਤੁਰੰਤ ਬਾਅਦ ਸਰਕਾਰੀ ਹਸਪਤਾਲ 'ਚ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਵੀ ਮੌਕੇ 'ਤੇ ਪਹੁੰਚ ਗਈ ਤੇ ਇਸ ਘਟਨਾ ਨੂੰ ਆਮ ਆਦਮੀ ਪਾਰਟੀ ਦੀ ਸ਼ਰੇਆਮ ਗੁੰਡਾਗਰਦੀ ਦੱਸਿਆ। ਜ਼ਖਮੀ ਹੋਏ ਵਿਅਕਤੀ ਹਿਮਾਂਸ਼ੂ ਦਾ ਕਹਿਣਾ ਹੈ ਕਿ ਉਹ ਅੱਜ ਕਾਂਗਰਸ ਦੇ ਬੂਥ ਤੇ ਮੌਜੂਦ ਸੀ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਬੂਥ ਤੇ ਮੌਜੂਦ ਸੰਜੀਵ ਕਪਿਲਾ ਉਰਫ ਮਿੱਠੂ ਜਿਸਦੀ ਘਰਵਾਲੀ ਕੌਂਸਲਰ ਹੈ ਤੇ ਭਰਾ ਨਗਰ ਕੌਂਸਲ ਦਾ ਪ੍ਰਧਾਨ ਹੈ ਵਲੋਂ ਉਸਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਫਿਰ ਇਸ ਦੌਰਾਨ ਉਸਦੇ ਪੁੱਤਰ ਵਲੋਂ ਅੱਖਾਂ ਦਾ ਸਪਰੇਅ ਪਾ ਕੇ ਉਸਦੇ ਡਾਟ ਮਾਰੇ ਤੇ ਹੋਰ ਵੀ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਜਿਸ ਕਾਰਨ ਉਹ ਲਹੂ ਲੁਹਾਨ ਹੋ ਗਿਆ।
ਪੁਰਾਣੀ ਰੰਜਿਸ਼ ਬਣੀ ਵਜ੍ਹਾ
ਹਿਮਾਂਸ਼ੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਰਾਣੀ ਰੰਜਿਸ਼ ਹੈ ਤੇ ਇਸੇ ਕਾਰਨ ਹੀ ਸੰਜੀਵ ਕਪਿਲਾ ਅਤੇ ਉਸਦੇ ਪੁੱਤ ਵਲੋਂ ਉਸ ਉਪਰ ਹਮਲਾ ਕੀਤਾ ਗਿਆ ਹੈ। ਦੂਜੇ ਪਾਸੇ ਸੰਜੀਵ ਕਪਿਲਾ ਦਾ ਕਹਿਣਾ ਹੈ ਕਿ ਹਿਮਾਂਸ਼ੂ ਅਕਸਰ ਮੁਹੱਲੇ 'ਚ ਗੁੰਡਾਗਰਦੀ ਕਰਦਾ ਹੈ ਤੇ ਇਸ ਤੇ ਪਹਿਲਾਂ ਵੀ ਕਈ ਵਾਰ ਥਾਣੇ 'ਚ ਸ਼ਿਕਾਇਤਾਂ ਦਿੱਤੀਆਂ ਹੋਈਆਂ ਹਨ। ਪਰੰਤੂ ਪੁਲਿਸ ਇਸ ਉਪਰ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਵੀ ਹਿਮਾਂਸ਼ੂ ਵਲੋਂ ਪਹਿਲਾਂ ਉਸਨੂੰ ਗਾਲ੍ਹਾਂ ਕੱਢੀਆਂ ਗਈਆਂ ਜਿਸ ਕਾਰਨ ਦੋਵੇਂ ਧਿਰਾਂ ਹਥੋਪਾਈ ਹੋਈਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)