ਮੋਗਾ 'ਚ ਬੋਰੀ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
ਮੋਗਾ ਦੇ ਅੰਗਤਪੁਰਾ ਮੁਹੱਲਾ 'ਚ ਸੀਵਰੇਜ ਬਲਾਕ ਦੀ ਸਫ਼ਾਈ ਕਰਦੇ ਸਮੇਂ ਇੱਕ ਬੰਦ ਬੋਰੀ 'ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਮ੍ਰਿਤਕ ਬੱਚੇ ਦਾ ਮੂੰਹ ਪਲਾਸਟਿਕ ਨਾਲ ਬੰਨ੍ਹਿਆ ਹੋਇਆ ਸੀ ਅਤੇ ਇੱਕ ਚਾਕੂ ਵੀ ਮਿਲਿਆ ਹੈ।
ਮੋਗਾ: ਮੋਗਾ ਦੇ ਅੰਗਤਪੁਰਾ ਮੁਹੱਲਾ 'ਚ ਸੀਵਰੇਜ ਬਲਾਕ ਦੀ ਸਫ਼ਾਈ ਕਰਦੇ ਸਮੇਂ ਇੱਕ ਬੰਦ ਬੋਰੀ 'ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਮ੍ਰਿਤਕ ਬੱਚੇ ਦਾ ਮੂੰਹ ਪਲਾਸਟਿਕ ਨਾਲ ਬੰਨ੍ਹਿਆ ਹੋਇਆ ਸੀ ਅਤੇ ਇੱਕ ਚਾਕੂ ਵੀ ਮਿਲਿਆ ਹੈ।
ਮੌਕੇ 'ਤੇ ਪੁਲਿਸ ਨੇ ਸਬ ਕੁਝ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਅਤੇ ਆਸ ਪਾਸ ਦੇ ਲੱਗੇ ਸੀ.ਸੀ.ਟੀ.ਵੀ. ਚੈੱਕ ਕੀਤੇ ਜਾ ਰਹੇ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਨਾਲੀ ਬੰਦ ਕਰਕੇ ਬੋਰੀ ਨੂੰ ਬਾਹਰ ਕੱਢਿਆ ਗਿਆ ਤਾਂ ਬੋਰੀ ਦੇ ਅੰਦਰ ਨਵਜੰਮੇ ਲੜਕੇ ਦੀ ਲਾਸ਼ ਪਈ ਸੀ।
ਇਸ ਬੋਰੇ ਦਾ ਮੂੰਹ ਪਲਾਸਟਿਕ ਨਾਲ ਬੰਨ੍ਹਿਆ ਹੋਇਆ ਸੀ ਅਤੇ ਬੋਰੀ 'ਚੋਂ ਇੱਕ ਚਾਕੂ ਵੀ ਬਰਾਮਦ ਹੋਇਆ।ਮੌਕੇ 'ਤੇ ਪਹੁੰਚੇ ਥਾਣਾ ਸਿਟੀ ਮੋਗਾ ਦੇ ਐੱਸ.ਐੱਚ.ਓ ਲਛਮਣ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪੂਰੇ ਇਲਾਕੇ ਵਿਚੋਂ ਨਾਲੇ 'ਚੋਂ ਇੱਕ ਬੱਚੇ ਦੀ ਲਾਸ਼ ਪਈ ਹੈ। ਪਰ ਸਾਡੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਮੋਗਾ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਆਸ ਪਾਸ ਲਗੇ CCTV ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :