BREAKING NEWS: ਕਿਸਾਨ 'ਦਿੱਲੀ ਕੂਚ' ਲਈ ਦ੍ਰਿੜ੍ਹ, ਸਰਕਾਰ ਨੇ ਵੀ ਕੀਤੀ ਤਿਆਰੀ, ਪੜ੍ਹੋ ਪਲ-ਪਲ ਦੀ ਖ਼ਬਰ
ਪੰਜਾਬ ਤੇ ਦੇਸ਼-ਵਿਦੇਸ਼ ਦੀਆਂ ਵੱਡੀਆਂ ਖਬਰਾਂ ਬਾਰੇ ਤਾਜ਼ਾ ਅਪਡੇਟ ਲਈ ਏਬੀਪੀ ਸਾਂਝਾ ਨਾਲ ਬਣੇ ਰਹੋ।
LIVE
Background
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ‘ਦਿੱਲੀ ਚੱਲੋ’ ਐਕਸ਼ਨ ਦੇ ਡਰੋਂ ਕੇਂਦਰ ਸਰਕਾਰ ਨਵਾਂ ਫੈਸਲਾ ਕੀਤਾ ਹੈ। ਰੇਲਵੇ ਮਹਿਕਮੇ ਨੇ ‘ਦਿੱਲੀ ਚੱਲੋ’ ਪ੍ਰੋਗਰਾਮ ਕਰਕੇ ਪੰਜਾਬ ਵਿੱਚ ਦਿੱਲੀ ਵਾਲੀਆਂ ਗੱਡੀਆਂ ਨੂੰ ਹਫ਼ਤੇ ਭਰ ਲਈ ਮੁਲਤਵੀ ਕਰ ਦਿੱਤਾ ਹੈ। ਕੇਂਦਰ ਸਰਕਾਰ ਨੂੰ ਡਰ ਹੈ ਕਿ ਇਨ੍ਹਾਂ ਗੱਡੀਆਂ ਜ਼ਰੀਏ ਕਿਸਾਨ ਕਿਤੇ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਨਾ ਪਹੁੰਚ ਜਾਣ।
ਇਸ ਕਰਕੇ 30 ਨਵੰਬਰ ਤੱਕ ਦਿੱਲੀ ਵਾਲੀਆਂ ਕੁਝ ਟਰੇਨਾਂ ਨੂੰ ਮੁਲਤਵੀ ਕੀਤਾ ਗਿਆ ਹੈ। ਅੰਬਾਲਾ ਡਵੀਜ਼ਨ ਦੇ ਡੀਆਰਐਮ ਜੀਐਮ ਸਿੰਘ ਨੇ ਕਿਹਾ ਕਿ ਰੇਲਵੇ ਵੱਲੋਂ ਹਫ਼ਤੇ ਭਰ ਦੀ ਬੁਕਿੰਗ ਰੀਵਿਊ ਕੀਤੀ ਗਈ ਹੈ ਤੇ ਇਹ ਬੁਕਿੰਗ 40 ਫੀਸਦੀ ਤੋਂ ਘੱਟ ਹੋਣ ਕਰਕੇ ਕੁਝ ਗੱਡੀਆਂ ਹਫ਼ਤੇ ਲਈ ਮੁਲਤਵੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਰੱਦ ਕਰਨ ਪਿੱਛੇ ਸਿਰਫ ਯਾਤਰੀਆਂ ਦੀ ਘੱਟ ਬੁਕਿੰਗ ਹੋਣਾ ਹੀ ਹੈ।
ਦੱਸ ਦਈਏ ਕਿ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐਸਸੀ) ਦੇ ਝੰਡੇ ਹੇਠ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ 26 ਤੇ 27 ਨਵੰਬਰ ਦਾ ਦਿੱਲੀ ਵੱਲ ਕੂਚ ਕਰ ਰਹੀਆਂ ਹਨ। ਕਿਸਾਨਾਂ ਦਾ ਇਹ ਐਕਸ਼ਨ ਸਭ ਤੋਂ ਵੱਡਾ ਹੋਣ ਵਾਲਾ ਹੈ। ਇਸ ਲਈ ਕੇਂਦਰੀ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਸੂਤਰਾਂ ਮੁਤਾਬਕ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਤੋਂ ਰੋਕਿਆ ਜਾ ਸਕਦਾ ਹੈ। ਇਸ ਸਬੰਧੀ ਦਿੱਲੀ ਪੁਲਿਸ ਵੀ ਪੂਰੀ ਤਿਆਰੀ ਕਰ ਰਹੀ ਹੈ।
ਕੈਪਨਟ ਮੁੜ ਮਿਲਾਉਣਗੇ ਸਿੱਧੂ ਨਾਲ ਹੱਥ, ਖਾਣੇ ਲਈ ਭੇਜਿਆ ਸੱਦਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਦੁਪਹਿਰ ਦੇ ਖਾਣੇ ਤੇ ਸੱਦਾ ਦਿੱਤਾ ਹੈ।
ਦਿੱਲੀ ਜਾਣ ਵਾਲੇ ਕਿਸਾਨਾਂ ਲਈ ਨਵਜੋਤ ਸਿੱਧੂ ਨੇ ਕਰਤੀ ਵੱਡੀ ਗੱਲ, ਦੱਸੀ ਕੇਂਦਰ ਦੀ ਗੇਮ
ਕਿਸਾਨੀ ਮਸਲੇ ਦਾ ਹੱਲ ਹੁੰਦਾ ਨਾ ਦੇਖ ਕਿਸਾਨ ਦਿੱਲੀ ਕੂਚ ਕਰਨ ਦੀ ਤਿਆਰੀ ਕਰੀ ਬੈਠੇ ਹਨ। 26 ਨਵੰਬਰ ਨੂੰ ਪੰਜਾਬ ਤੋਂ ਕਿਸਾਨਾਂ ਨੇ ਦਿੱਲੀ ਵੱਲ ਰਵਾਨਾ ਹੋਣਾ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਿਸਾਨਾਂ ਨਾਲ ਸਬੰਧਤ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਕੇਂਦਰ ਸਰਕਾਰ ਦੀ ਸਾਰੀ ਗੇਮ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤੇ ਹੱਲਾਸ਼ੇਰੀ ਦਿੰਦੇ ਦਿਖਾਈ ਦੇ ਰਹੇ ਹਨ।