Punjab Breaking News LIVE: ਉੱਤਰਾਖੰਡ 'ਚ ਪੰਜਾਬ ਦੀ ਕਾਰ ਹਾਦਸੇ ਦਾ ਸ਼ਿਕਾਰ, ਨੌਂ ਮੌਤਾਂ, ਸੀਐਮ ਮਾਨ ਦੀ ਪਤਨੀ ਦਾ ਟਵਿੱਟਰ ਅਕਾਊਂਟ ਸਸਪੈਂਡਸ, ਨਵੇਂ ਬਣੇ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਨੂੰ ਪਸੰਦ ਨਹੀਂ ਆਇਆ ਕਮਰਾ

Punjab Breaking News, 08 July 2022 LIVE Updates: ਉੱਤਰਾਖੰਡ 'ਚ ਪੰਜਾਬ ਦੀ ਕਾਰ ਹਾਦਸੇ ਦਾ ਸ਼ਿਕਾਰ, ਨੌਂ ਮੌਤਾਂ, ਸੀਐਮ ਮਾਨ ਦੀ ਪਤਨੀ ਦਾ ਟਵਿੱਟਰ ਅਕਾਊਂਟ ਸਸਪੈਂਡਸ, ਸਿਹਤ ਮੰਤਰੀ ਚੇਤਨ ਜੌੜਾਮਾਜਰਾ ਨੂੰ ਪਸੰਦ ਨਹੀਂ ਆਇਆ ਕਮਰਾ

ਏਬੀਪੀ ਸਾਂਝਾ Last Updated: 08 Jul 2022 04:24 PM
Rihai Song: SYL ਤੋਂ ਬਾਅਦ ਹੁਣ ਕੰਵਰ ਗਰੇਵਾਲ ਦੇ 'ਰਿਹਾਈ' ਗਾਣੇ 'ਤੇ ਯੂ ਟਿਊਬ ਨੇ ਲਾਇਆ ਭਾਰਤ 'ਚ ਬੈਨ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ 'ਤੇ ਬੈਨ ਤੋਂ ਬਾਅਦ ਹੁਣ ਗਾਇਕ ਕੰਵਰ ਗਰੇਵਾਲ ਦੇ 'ਰਿਹਾਈ' ਗਾਣੇ  'ਤੇ ਬੈਨ ਲਗਾ ਦਿੱਤਾ ਗਿਆ ਹੈ। ਯੂਟਿਊਬ ਵੱਲੋਂ ਭਾਰਤ  'ਚ ਇਹ ਗਾਣਾ ਬੈਨ ਕਰ ਦਿੱਤਾ ਗਿਆ ਹੈ। 

Sacrilege Case: ਮਾਸਟਰ ਮੋਹਨ ਲਾਲ ਨੇ ਮਨਜਿੰਦਰ ਸਿਰਸਾ ਦੇ ਬਿਆਨ ਦਾ ਕੀਤਾ ਵਿਰੋਧ , ਕਿਹਾ -ਸਜ਼ਾ ਦੇਣਾ ਅਦਾਲਤ ਦਾ ਕੰਮ
ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਅਦਾਲਤ ਨੇ ਬੀਤੇ ਕੱਲ ਤਿੰਨ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਤਿੰਨੋਂ ਦੋਸ਼ੀ ਡੇਰਾ ਸੱਚਾ ਸੌਦਾ ਨਾਲ ਸਬੰਧਤ ਹਨ। ਭਾਜਪਾ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਭਾਜਪਾ ਆਗੂ ਮਨਜਿੰਦਰ ਸਿਰਸਾ ਦੇ ਬਿਆਨ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਸਜ਼ਾ ਦੇਣਾ ਅਦਾਲਤ ਦਾ ਕੰਮ ਹੈ। ਬੇਅਦਬੀ ਕਾਂਡ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸਿਆਸੀ ਗਲਿਆਰਿਆਂ 'ਚ ਸਿਆਸਤ ਦੇਖਣ ਨੂੰ ਮਿਲ ਰਹੀ ਸੀ। ਇਸ ਮੁੱਦੇ 'ਤੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਵੱਲੋਂ ਵਿਵਾਦਤ ਬਿਆਨ ਵੀ ਦਿੱਤੇ ਜਾ ਰਹੇ ਸਨ ਪਰ  ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 3 ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ।  ਇਸ ਮਾਮਲੇ ਨੂੰ ਲੈ ਕੇ ਸਿਆਸੀ ਪ੍ਰਤੀਕਿਰਿਆ ਸਾਹਮਣੇ ਆਉਣ ਲੱਗ ਪਈ ਹੈ। 
Shinzo Abe Death: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦਾ ਦਿਹਾਂਤ

 ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦਾ ਦਿਹਾਂਤ ਹੋ ਗਈ ਹੈ। ਜਾਪਾਨ ਦੇ ਨਿਊਜ਼ ਚੈਨਲ 'ਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ। ਰੈਲੀ  'ਚ ਸੰਬੋਧਨ ਦੌਰਾਨ ਉਹਨਾਂ  'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ , ਉਹਨਾਂ  'ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਸਨ। ਜ਼ਖ਼ਮੀ ਹਾਲਤ ਵਿੱਚ ਸ਼ਿੰਜੋ ਨੂੰ ਹਸਪਤਾਲ ਲਿਜਾਇਆ ਗਿਆ ਸੀ । ਸ਼ਿੰਜੋ ਆਬੇ ਉੱਪਰ ਜਿਸ ਵੇਲੇ ਹਮਲਾ ਹੋਇਆ, ਉਦੋਂ ਉਹ ਜਾਪਾਨ ਦੇ ਨਾਰਾ ਸ਼ਹਿਰ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

Shinzo Abe Death: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦਾ ਦਿਹਾਂਤ, ਸੰਬੋਧਨ ਦੌਰਾਨ ਹੋਇਆ ਸੀ ਜਾਨਲੇਵਾ ਹਮਲਾ
Sacrilege Case: ਬੇਅਦਬੀ ਦੇ ਦੋਸ਼ੀਆਂ ਲਈ ਉਮਰਕੈਦ 'ਤੇ ਮਨਜਿੰਦਰ ਸਿਰਸਾ ਨੂੰ ਆਪ ਦਾ ਜਵਾਬ

ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬੇਅਦਬੀ ਦੇ ਦੋਸ਼ੀਆਂ ਲਈ ਉਮਰਕੈਦ ਦੀ ਸਜ਼ਾ ਯਕੀਨੀ ਨਾ ਬਣਾਉਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਸਿਰਸਾ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨਿਗੂਣੀ ਸਜ਼ਾ ਮਿਲਣ ’ਤੇ ਆਪ ਆਗੂ ਆਪਣੀ ਪਿੱਠ ਥਾਪੜ ਰਹੇ ਹਨ।

Health Minister Chetan Jorhamajra: ਨਵੇਂ ਬਣੇ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਨੂੰ ਪਸੰਦ ਨਹੀਂ ਆਇਆ ਕਮਰਾ

ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਮੰਤਰੀ ਵਾਲ਼ਾ ਕਮਰਾ ਪਸੰਦ ਨਹੀਂ ਆਇਆ। ਉਨ੍ਹਾਂ ਨੂੰ ਪੰਜਾਬ ਸਕੱਤਰੇਤ ਦੀ 5 ਮੰਜ਼ਲ 'ਤੇ 6 ਨੰਬਰ ਕਮਰਾ ਮਿਲਿਆ ਸੀ। ਉਨ੍ਹਾਂ ਨੇ ਆਪਣੇ ਲਈ ਇਸ ਕਮਰੇ ਦੀ ਜਗ੍ਹਾ 6ਵੀਂ ਮੰਜ਼ਲ 'ਤੇ 38 ਨੰਬਰ ਕਮਰੇ ਦੀ ਮੰਗ ਕੀਤੀ ਹੈ। ਦੱਸ ਦਈਏ ਕਿ 38 ਨੰਬਰ ਕਮਰਾ ਪਹਿਲਾਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਸੀ ਜੋ ਹੁਣ ਡਾ. ਵਿਜੈ ਸਿੰਗਲਾ ਦੇ ਖ਼ਾਲੀ ਹੋਏ 3 ਮੰਜ਼ਲ ਦੇ ਕਮਰੇ ਨੰਬਰ 20 ਵਿੱਚ ਚਲੇ ਗਏ ਹਨ।

Major Accident in Chandigarh: ਚੰਡੀਗੜ੍ਹ ਦੇ ਸਕੂਲ 'ਚ ਦਰੱਖਤ ਡਿੱਗਣ ਨਾਲ ਵਿਦਿਆਰਥੀ ਦੀ ਮੌਤ, ਕਈ ਹੋਰ ਜ਼ਖਮੀ

ਚੰਡੀਗੜ੍ਹ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਸਵੇਰੇ ਇੱਕ ਵੱਡਾ ਦਰੱਖਤ ਡਿੱਗ ਪਿਆ। ਦਰੱਖਤ ਡਿੱਗਣ ਨਾਲ ਕਈ ਬੱਚੇ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਬੱਚੇ ਜ਼ਖਮੀ ਹੋਏ ਹਨ।ਇਸ ਦੌਰਾਨ ਇਕ ਬੱਚੇ ਨੇ ਦਮ ਵੀ ਤੋੜ ਦਿੱਤਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਸੀ ਅਤੇ ਇਸ ਵੱਡੇ ਦਰੱਖਤ ਕੋਲ ਕਈ ਬੱਚੇ ਖੇਡ ਸਨ। ਫਿਰ ਅਚਾਨਕ ਦਰੱਖਤ ਬੱਚਿਆਂ 'ਤੇ ਡਿੱਗ ਪਿਆ। ਜ਼ਖ਼ਮੀ ਬੱਚਿਆਂ ਨੂੰ ਜੀਐਮਐਸਐਚ-16 ਅਤੇ PGI ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Nainital accident: ਪਟਿਆਲਾ ਦਾ ਡੀਜੇ ਗਰੁੱਪ ਹਾਦਸੇ ਦਾ ਸ਼ਿਕਾਰ, ਤਿੰਨ ਔਰਤਾਂ ਸਣੇ ਨੌਂ ਲੋਕਾਂ ਦੀ ਮੌਤ

ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਅੱਜ ਤੜਕੇ ਮੀਂਹ ਕਾਰਨ ਢੇਲਾ ਨਦੀ ਵਿੱਚ ਕਾਰ ਵਹਿਣ ਕਾਰਨ ਪੰਜਾਬ ਦੇ 9 ਸੈਲਾਨੀਆਂ ਦੀ ਮੌਤ ਹੋ ਗਈ। ਇਹ ਸਾਰੇ ਪਟਿਆਲਾ ਦੇ ਰਹਿਣ ਵਾਲੇ ਸੀ। ਇਹ ਲੋਕ ਡੀਜੇ ਦਾ ਪ੍ਰੋਗਰਾਮ ਲਾ ਕੇ ਵਾਪਸ ਆ ਰਹੇ ਸੀ। ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਦੇ ਪਵਨ ਕੁਮਾਰ ਤੇ ਉਨ੍ਹਾਂ ਦਾ ਪੂਰਾ ਗਰੁੱਪ ਹਾਸਦੇ ਦਾ ਸ਼ਿਕਾਰ ਹੋ ਗਿਆ। ਐਕਸੀਡੈਂਟ ਵਿੱਚ ਇੱਕ ਲੜਕੀ ਬਚੀ ਹੈ। ਇਹ ਸਾਰੇ ਵਿਅਕਤੀ ਆਰਟਿਗਾ ਗੱਡੀ ਵਿੱਚ ਸਵਾਰ ਸਨ। ਗੱਡੀ ਜਰਨੈਲ ਸਿੰਘ ਦੀ ਸੀ ਜੋ ਡੀਜੇ ਦਾ ਕੰਮ ਕਰਦਾ ਹੈ। ਦੱਸ ਦਈਏ ਕਿ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਅੱਜ ਤੜਕੇ ਮੀਂਹ ਕਾਰਨ ਢੇਲਾ ਨਦੀ ਵਿੱਚ ਕਾਰ ਵਹਿਣ ਕਾਰਨ ਪੰਜਾਬ ਦੇ 9 ਸੈਲਾਨੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਪੁਲਿਸ ਅਨੁਸਾਰ ਹਾਦਸਾ ਸਵੇਰੇ 6.45 ਵਜੇ ਦੇ ਕਰੀਬ ਉਸ ਸਮੇਂ ਹੋਇਆ, ਜਦੋਂ ਪਟਿਆਲਾ ਵਾਸੀ ਸੈਲਾਨੀ ਪੰਜਾਬ ਪਰਤ ਰਹੇ ਸਨ। 

former health minister vijay singla: ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਬਰਖਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ।ਦੱਸ ਦਈਏ ਕਿ ਪੰਜਾਬ ਸਰਕਾਰ ਦੇ ਬਰਖ਼ਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਜ਼ਮਾਨਤ 'ਤੇ ਹਾਈਕੋਰਟ 'ਚ ਸੁਣਵਾਈ ਹੋਈ ਜਿਸ 'ਚ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ।

ਪਿਛੋਕੜ

Punjab Breaking News, 08 July 2022 LIVE Updates: ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਅੱਜ ਤੜਕੇ ਮੀਂਹ ਕਾਰਨ ਢੇਲਾ ਨਦੀ ਵਿੱਚ ਕਾਰ ਵਹਿਣ ਕਾਰਨ ਪੰਜਾਬ ਦੇ 9 ਸੈਲਾਨੀਆਂ ਦੀ ਮੌਤ ਹੋ ਗਈ। ਇਹ ਸਾਰੇ ਪਟਿਆਲਾ ਦੇ ਰਹਿਣ ਵਾਲੇ ਸੀ। ਇਹ ਲੋਕ ਡੀਜੇ ਦਾ ਪ੍ਰੋਗਰਾਮ ਲਾ ਕੇ ਵਾਪਸ ਆ ਰਹੇ ਸੀ। ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਦੇ ਪਵਨ ਕੁਮਾਰ ਤੇ ਉਨ੍ਹਾਂ ਦਾ ਪੂਰਾ ਗਰੁੱਪ ਹਾਸਦੇ ਦਾ ਸ਼ਿਕਾਰ ਹੋ ਗਿਆ। ਐਕਸੀਡੈਂਟ ਵਿੱਚ ਇੱਕ ਲੜਕੀ ਬਚੀ ਹੈ। ਇਹ ਸਾਰੇ ਵਿਅਕਤੀ ਆਰਟਿਗਾ ਗੱਡੀ ਵਿੱਚ ਸਵਾਰ ਸਨ। ਗੱਡੀ ਜਰਨੈਲ ਸਿੰਘ ਦੀ ਸੀ ਜੋ ਡੀਜੇ ਦਾ ਕੰਮ ਕਰਦਾ ਹੈ। ਪਟਿਆਲਾ ਦਾ ਡੀਜੇ ਗਰੁੱਪ ਹਾਦਸੇ ਦਾ ਸ਼ਿਕਾਰ, ਤਿੰਨ ਔਰਤਾਂ ਸਣੇ ਨੌਂ ਲੋਕਾਂ ਦੀ ਮੌਤ, ਸਿਰਫ ਇੱਕ ਕੁੜੀ ਬਚੀ


ਨਵੇਂ ਬਣੇ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਨੂੰ ਪਸੰਦ ਨਹੀਂ ਆਇਆ ਕਮਰਾ, ਨਵਾਂ ਕਮਰਾ ਦੇਣ ਦੀ ਮੰਗ


ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਮੰਤਰੀ ਵਾਲ਼ਾ ਕਮਰਾ ਪਸੰਦ ਨਹੀਂ ਆਇਆ। ਉਨ੍ਹਾਂ ਨੂੰ ਪੰਜਾਬ ਸਕੱਤਰੇਤ ਦੀ 5 ਮੰਜ਼ਲ 'ਤੇ 6 ਨੰਬਰ ਕਮਰਾ ਮਿਲਿਆ ਸੀ। ਉਨ੍ਹਾਂ ਨੇ ਆਪਣੇ ਲਈ ਇਸ ਕਮਰੇ ਦੀ ਜਗ੍ਹਾ 6ਵੀਂ ਮੰਜ਼ਲ 'ਤੇ 38 ਨੰਬਰ ਕਮਰੇ ਦੀ ਮੰਗ ਕੀਤੀ ਹੈ। ਦੱਸ ਦਈਏ ਕਿ 38 ਨੰਬਰ ਕਮਰਾ ਪਹਿਲਾਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਸੀ ਜੋ ਹੁਣ ਡਾ. ਵਿਜੈ ਸਿੰਗਲਾ ਦੇ ਖ਼ਾਲੀ ਹੋਏ 3 ਮੰਜ਼ਲ ਦੇ ਕਮਰੇ ਨੰਬਰ 20 ਵਿੱਚ ਚਲੇ ਗਏ ਹਨ। ਨਵੇਂ ਬਣੇ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਨੂੰ ਪਸੰਦ ਨਹੀਂ ਆਇਆ ਕਮਰਾ, ਨਵਾਂ ਕਮਰਾ ਦੇਣ ਦੀ ਮੰਗ


ਸੀਐਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਟਵਿੱਟਰ ਅਕਾਊਂਟ ਸਸਪੈਂਡ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਟਵਿੱਟਰ ਅਕਾਊਂਟ ਅਚਾਨਕ ਸਸਪੈਂਡ ਕਰ ਦਿੱਤਾ ਗਿਆ ਹੈ।ਹਰਿਆਣਾ ਦੇ ਪਿਹੋਵਾ ਦੇ ਰਹਿਣ ਵਾਲੇ ਗੁਰਪ੍ਰੀਤ ਦਾ ਕੱਲ੍ਹ ਚੰਡੀਗੜ੍ਹ ਵਿੱਚ ਸੀਐਮ ਮਾਨ ਨਾਲ ਵਿਆਹ ਹੋਇਆ ਸੀ। ਵਿਆਹ ਬਾਰੇ ਪਤਾ ਲੱਗਣ ਮਗਰੋਂ ਉਨ੍ਹਾਂ ਦੇ ਫਾਲੋਅਰਜ਼ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ 'ਤੇ ਖੁਦ ਡਾ: ਗੁਰਪ੍ਰੀਤ ਕੌਰ ਨੇ ਆਪਣੀ ਮਹਿੰਦੀ ਦੀ ਫੋਟੋ ਵੀ ਸਾਂਝੀ ਕੀਤੀ ਹੈ। ਵਿਆਹ ਤੋਂ ਬਾਅਦ ਵੀ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨਾਲ ਕਈ ਫੋਟੋਆਂ ਪਾਈਆਂ ਸਨ। ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰਨ ਪਿੱਛੇ ਵਾਇਲੇਟ ਨਿਯਮਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਸੀਐਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਟਵਿੱਟਰ ਅਕਾਊਂਟ ਸਸਪੈਂਡ


ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ


ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਬਰਖਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ।ਦੱਸ ਦਈਏ ਕਿ ਪੰਜਾਬ ਸਰਕਾਰ ਦੇ ਬਰਖ਼ਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਜ਼ਮਾਨਤ 'ਤੇ ਹਾਈਕੋਰਟ 'ਚ ਸੁਣਵਾਈ ਹੋਈ ਜਿਸ 'ਚ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ। ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.