Punjab Breaking News LIVE: ਅੰਮ੍ਰਿਤਸਰ 'ਚ ਕਾਰ ਸਵਾਰਾਂ ਕੋਲੋਂ ਮਿਲੇ ਗ੍ਰਨੇਡ, ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ, ਹਜ਼ਾਰਾਂ ਕਿਸਾਨਾਂ ਦੇ ਰਿਕਾਰਡ 'ਚ ਰੈੱਡ ਐਂਟਰੀ, ਸੂਰੀ ਕਤਲ ਕੇਸ ਦੇ ਮੁਲਜ਼ਮ ਸੰਦੀਪ ਨੂੰ ਭੇਜਿਆ ਜੇਲ੍ਹ
Punjab Breaking News, 17 November 2022 LIVE Updates: ਅੰਮ੍ਰਿਤਸਰ 'ਚ ਕਾਰ ਸਵਾਰਾਂ ਕੋਲੋਂ ਮਿਲੇ ਗ੍ਰਨੇਡ, ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ, ਹਜ਼ਾਰਾਂ ਕਿਸਾਨਾਂ ਦੇ ਰਿਕਾਰਡ 'ਚ ਰੈੱਡ ਐਂਟਰੀ
LIVE
Background
Punjab Breaking News, 17 November 2022 LIVE Updates: ਅੰਮ੍ਰਿਤਸਰ ਪੁਲਿਸ ਨੇ ਨਾਕੇਬੰਦੀ ਕਰਕੇ ਕਾਰ ਦੀ ਤਲਾਸ਼ੀ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਤਿੰਨ ਗ੍ਰੇਨੇਡ ਤੇ ਇੱਕ ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਦੋਵੇਂ ਮੁਲਜਮ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਦੌਰਾਨ ਉਕਤ ਕਾਰ 'ਚੋਂ ਸਮੱਗਰੀ ਬਰਾਮਦ ਹੋਈ ਹੈ। ਕਾਰ ਸਵਾਰਾਂ ਕੋਲੋਂ ਨਕਦੀ ਸਮੇਤ ਮਿਲੇ ਤਿੰਨ ਗ੍ਰੇਨੇਡ
ਅਦਾਕਾਰਾ ਦਲਜੀਤ ਕੌਰ ਦਾ ਹੋਇਆ ਦੇਹਾਂਤ
Actress Daljit Kaur death: ਪੰਜਾਬੀ ਸਿਨਮਾ ਜਗਤ ਦੀ ਸੁਪਰ ਸਟਾਰ ਰਹੀ ਹੀਰੋਇਨ ਦਿਲਜੀਤ ਕੌਰ ਨਹੀਂ ਰਹੇ। ਉਨ੍ਹਾਂ 69 ਸਾਲ ਦੀ ਉਮਰ ਵਿਚ ਅੱਜ ਸਵੇਰੇ ਆਖ਼ਰੀ ਸਾਹ ਲਿਆ। ਆਪਣੇ ਜ਼ਮਾਨੇ ਵਿਚ ਪੰਜਾਬੀ ਫ਼ਿਲਮਾਂ ਦੀ "ਹੇਮਾ ਮਾਲਿਨੀ" ਵਜੋਂ ਮਸ਼ਹੂਰ ਰਹੀ ਦਿਲਜੀਤ ਕੌਰ ਨੇ 100 ਵੱਧ ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ ਸੀ ਅਤੇ ਦਰਜਨ ਦੇ ਕਰੀਬ ਹਿੰਦੀ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ ਸੀ। ਅਦਾਕਾਰਾ ਦਲਜੀਤ ਕੌਰ ਦਾ ਹੋਇਆ ਦੇਹਾਂਤ
ਅਮਨ-ਕਾਨੂੰਨ ਵਿਵਸਥਾ ਇਸ ਕਦਰ ਡਗਮਗਾਈ ਕਿ ਹਰ ਕੋਈ ਜ਼ੁਰਮ ਦੇ ਭੈਅ 'ਚ ਉਨੀਂਦਰਾ ਕੱਟ ਰਿਹਾ
Punjab News : ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਿਆਸੀ ਘਮਾਸਾਣ ਚੱਲ ਰਿਹਾ ਹੈ। ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਲਗਤਾਰ ਘੇਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਸਰਕਾਰ ਉੱਪਰ ਤਿੱਖਾ ਹਮਲਾ ਕੀਤਾ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ "ਆਪ" ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਇਸ ਕਦਰ ਡਗਮਗਾ ਗਈ ਹੈ ਕਿ ਹਰ ਕੋਈ ਅਸੁਰੱਖਿਆ ਤੇ ਜ਼ੁਰਮ ਦੇ ਭੈਅ ਵਿੱਚ ਉਨੀਂਦਰੇ ਕੱਟ ਰਿਹਾ ਹੈ। ਪੰਜਾਬ ਲਈ ਕਿੰਨੀ ਮੰਦਭਾਗੀ ਗੱਲ ਹੈ ਕਿ ਸੂਬੇ ਦਾ ਮੁਖੀ ਅਜਿਹੇ ਬਦਤਰ ਹਾਲਤਾਂ ਵਿੱਚ ਹੋ ਰਹੀ ਕਤਲੋਗਾਰਤ ਨੂੰ ਮਾਮੂਲੀ ਘਟਨਾਵਾਂ ਦੱਸ ਰਿਹਾ ਹੈ। ਅਮਨ-ਕਾਨੂੰਨ ਵਿਵਸਥਾ ਇਸ ਕਦਰ ਡਗਮਗਾਈ ਕਿ ਹਰ ਕੋਈ ਜ਼ੁਰਮ ਦੇ ਭੈਅ 'ਚ ਉਨੀਂਦਰਾ ਕੱਟ ਰਿਹਾ
ਸੂਰੀ ਦੇ ਕਤਲ ਕੇਸ ਦੇ ਮੁਲਜ਼ਮ ਸੰਦੀਪ ਸੰਨੀ ਨੂੰ ਅਦਾਲਤ ਨੇ ਭੇਜਿਆ ਜੇਲ੍ਹ
ਸੁਧੀਰ ਸੂਰੀ ਕਤਲ ਮਾਮਲੇ (Murder of Hindu leader Sudhir Suri) 'ਚ ਗ੍ਰਿਫਤਾਰ ਸੰਦੀਪ ਸੰਨੀ ਨੂੰ ਅੰਮ੍ਰਿਤਸਰ ਪੁਲਿਸ ਨੇ ਅੱਜ ਸਵੇਰੇ ਹੀ ਅਦਾਲਤ 'ਚ ਪੇਸ਼ ਕਰ ਦਿੱਤਾ। ਸੰਦੀਪ ਦਾ ਅੱਜ ਦੋ ਦਿਨਾਂ ਪੁਲਿਸ ਰਿਮਾਂਡ ਖਤਮ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਸੰਨੀ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਸੁਰੱਖਿਆ ਪ੍ਰਬੰਧਾਂ ਕਾਰਨ ਪੁਲਿਸ ਨੇ ਚੁੱਪਚਾਪ ਸੰਦੀਪ ਸੰਨੀ ਨੂੰ ਅੱਜ ਸਵੇਰੇ 9 ਵਜੇ ਕੋਰਟ 'ਚ ਪੇਸ਼ ਕਰ ਦਿੱਤਾ। ਸੂਰੀ ਦੇ ਕਤਲ ਕੇਸ ਦੇ ਮੁਲਜ਼ਮ ਸੰਦੀਪ ਸੰਨੀ ਨੂੰ ਅਦਾਲਤ ਨੇ ਭੇਜਿਆ ਜੇਲ੍ਹ
ਹਜ਼ਾਰਾਂ ਕਿਸਾਨਾਂ ਦੇ ਰਿਕਾਰਡ 'ਚ ਰੈੱਡ ਐਂਟਰੀ
ਸਾਬਕਾ ਐਮ ਪੀ ਮਹਿੰਦਰ ਕੇਪੀ ਦੀ ਕਾਰ ਹੋਈ ਹਾਦਸਾ ਗ੍ਰਸਤ, ਵਾਲ ਵਾਲ ਬਚੇ ਮਹਿੰਦਰ ਕੇਪੀ
ਸਾਬਕਾ ਸਾਂਸਦ ਮਹਿੰਦਰ ਸਿੰਘ ਕੇਪੀ ਦੀ ਗੱਡੀ ਫਿਲੌਰ 'ਚ ਹਾਦਸਾ ਗ੍ਰਸਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਕੇਪੀ ਆਪਣੇ ਪਰਿਵਾਰ ਨਾਲ ਫਿਲੌਰ ਦੇ ਨੂਰਮਹਿਲ ਰੋਡ ਤੇ ਇੱਕ ਪੈਲੇਸ ਚ ਵਿਆਹ ਸਮਾਗਮ ਚ ਪਰਿਵਾਰ ਸਮੇਤ ਸ਼ਾਮਲ ਹੋਣ ਲਈ ਆ ਰਹੇ ਸਨ ਜੋ ਖ਼ੁਦ ਗੱਡੀ ਚਲਾ ਰਹੇ ਸਨ। ਮਿਲੀ ਜਾਣਂਕਾਰੀ ਅਨੁਸਾਰ ਉਨ੍ਹਾਂ ਦੀ ਗੱਡੀ ਦਾ ਐਕਸਲ ਟੁੱਟ ਗਿਆ ਤੇ ਟਾਇਰ ਫੱਟਣ ਕਰਕੇ ਉਨ੍ਹਾਂ ਦੀ ਗੱਡੀ ਟਰੈਕਟਰ ਟਰਾਲੀ ਚ ਜਾ ਵੱਜੀ ਜਿਸ ਨਾਲ ਉਨ੍ਹਾਂ ਦੀ ਗੱਡੀ ਦਾ ਨੁਕਸਾਨ ਹੋ ਗਿਆ ਜੋ ਆਪ ਬਾਲ ਬਾਲ ਬਚ ਗਏ।
ਹਾਦਸੇ ਦੀ ਸੂਚਨਾ ਮਿਲਣ ਮਗਰੋਂ ਮੌਕੇ ਤੇ ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ ਸਮੇਤ ਫਿਲੌਰ ਤੋਂ ਕਈ ਕੌਂਸਲਰ ਮੌਕੇ ਤੇ ਪਹੁੰਚ ਗਏ
Babbu Maan security: ਬੱਬੂ ਮਾਨ ਨੂੰ ਗੈਂਗਸਟਰਾਂ ਤੋਂ ਖਤਰਾ! ਇੰਟੈਲੀਜੈਂਸ ਇਨਪੁੱਟ ਮਗਰੋਂ ਵਧਾਈ ਸੁਰੱਖਿਆ
ਪੰਜਾਬੀ ਗਾਇਕ ਬੱਬੂ ਮਾਨ ਨੂੰ ਗੈਂਗਸਟਰਾਂ ਤੋਂ ਖਤਰਾ ਹੈ। ਇਹ ਇਨਪੁੱਟ ਇੰਟੈਲੀਜੈਂਸ ਨੇ ਦਿੱਤੀ ਹੈ। ਇਸ ਮਗਰੋਂ ਬੱਬੂ ਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁਹਾਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਉੱਪਰ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
Jalandhar News: ਸਾਬਕਾ ਐਮ ਪੀ ਮਹਿੰਦਰ ਕੇਪੀ ਦੀ ਕਾਰ ਹੋਈ ਹਾਦਸਾ ਗ੍ਰਸਤ, ਵਾਲ ਵਾਲ ਬਚੇ ਮਹਿੰਦਰ ਕੇਪੀ
ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਦੀ ਗੱਡੀ ਫਿਲੌਰ 'ਚ ਹਾਦਸਾ ਗ੍ਰਸਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਮੋਹਿੰਦਰ ਸਿੰਘ ਕੇਪੀ ਆਪਣੇ ਪਰਿਵਾਰ ਨਾਲ ਫਿਲੌਰ ਦੇ ਨੂਰਮਹਿਲ ਰੋਡ ਤੇ ਇੱਕ ਪੈਲੇਸ ਚ ਵਿਆਹ ਸਮਾਗਮ ਚ ਪਰਿਵਾਰ ਸਮੇਤ ਸ਼ਾਮਲ ਹੋਣ ਲਈ ਆ ਰਹੇ ਸਨ ਜੋ ਖ਼ੁਦ ਗੱਡੀ ਚਲਾ ਰਹੇ ਸਨ। ਮਿਲੀ ਜਾਣਂਕਾਰੀ ਅਨੁਸਾਰ ਉਨ੍ਹਾਂ ਦੀ ਗੱਡੀ ਦਾ ਐਕਸਲ ਟੁੱਟ ਗਿਆ ਤੇ ਟਾਇਰ ਫੱਟਣ ਕਰਕੇ ਉਨ੍ਹਾਂ ਦੀ ਗੱਡੀ ਟਰੈਕਟਰ ਟਰਾਲੀ ਚ ਜਾ ਵੱਜੀ ਜਿਸ ਨਾਲ ਉਨ੍ਹਾਂ ਦੀ ਗੱਡੀ ਦਾ ਨੁਕਸਾਨ ਹੋ ਗਿਆ ਜੋ ਆਪ ਬਾਲ ਬਾਲ ਬਚ ਗਏ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਮੌਕੇ ਤੇ ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ ਸਮੇਤ ਫਿਲੌਰ ਤੋਂ ਕਈ ਕੌਂਸਲਰ ਮੌਕੇ ਤੇ ਪਹੁੰਚ ਗਏ ਸਨ।
Jalandhar News: ਸਾਬਕਾ ਐਮ ਪੀ ਮਹਿੰਦਰ ਕੇਪੀ ਦੀ ਕਾਰ ਹੋਈ ਹਾਦਸਾ ਗ੍ਰਸਤ, ਵਾਲ ਵਾਲ ਬਚੇ ਮਹਿੰਦਰ ਕੇਪੀ
ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਦੀ ਗੱਡੀ ਫਿਲੌਰ 'ਚ ਹਾਦਸਾ ਗ੍ਰਸਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਮੋਹਿੰਦਰ ਸਿੰਘ ਕੇਪੀ ਆਪਣੇ ਪਰਿਵਾਰ ਨਾਲ ਫਿਲੌਰ ਦੇ ਨੂਰਮਹਿਲ ਰੋਡ ਤੇ ਇੱਕ ਪੈਲੇਸ ਚ ਵਿਆਹ ਸਮਾਗਮ ਚ ਪਰਿਵਾਰ ਸਮੇਤ ਸ਼ਾਮਲ ਹੋਣ ਲਈ ਆ ਰਹੇ ਸਨ ਜੋ ਖ਼ੁਦ ਗੱਡੀ ਚਲਾ ਰਹੇ ਸਨ। ਮਿਲੀ ਜਾਣਂਕਾਰੀ ਅਨੁਸਾਰ ਉਨ੍ਹਾਂ ਦੀ ਗੱਡੀ ਦਾ ਐਕਸਲ ਟੁੱਟ ਗਿਆ ਤੇ ਟਾਇਰ ਫੱਟਣ ਕਰਕੇ ਉਨ੍ਹਾਂ ਦੀ ਗੱਡੀ ਟਰੈਕਟਰ ਟਰਾਲੀ ਚ ਜਾ ਵੱਜੀ ਜਿਸ ਨਾਲ ਉਨ੍ਹਾਂ ਦੀ ਗੱਡੀ ਦਾ ਨੁਕਸਾਨ ਹੋ ਗਿਆ ਜੋ ਆਪ ਬਾਲ ਬਾਲ ਬਚ ਗਏ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਮੌਕੇ ਤੇ ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ ਸਮੇਤ ਫਿਲੌਰ ਤੋਂ ਕਈ ਕੌਂਸਲਰ ਮੌਕੇ ਤੇ ਪਹੁੰਚ ਗਏ ਸਨ।
Farmer Protest: 24 ਨਵੰਬਰ ਨੂੰ ਕਿਸਾਨ ਅੰਬਾਲਾ 'ਚ ਨੈਸ਼ਨਲ ਹਾਈਵੇਅ ਕਰਨਗੇ ਜਾਮ
ਹਰਿਆਣਾ ਦੇ ਅੰਬਾਲਾ ਵਿੱਚ ਹੋਏ ਰੇਲ ਚੱਕਾ ਜਾਮ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੱਡਾ ਐਲਾਨ ਕੀਤਾ ਹੈ। ਚੜੂਨੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਚੇਤਾਵਨੀ ਦੇਣ ਤੋਂ ਬਾਅਦ ਰੇਲਵੇ ਨੇ ਦਰਜ ਕੀਤੇ ਸਾਰੇ ਮਾਮਲੇ ਵਾਪਸ ਲੈ ਲਏ ਹਨ, ਇਸ ਲਈ 24 ਨਵੰਬਰ ਨੂੰ ਰੇਲ ਆਵਾਜਾਈ ਜਾਮ ਨਹੀਂ ਹੋਵੇਗੀ। ਹੁਣ ਇਸ ਦਿਨ ਮੋਹਰਾ ਅਨਾਜ ਮੰਡੀ ਨੇੜੇ ਜੀ.ਟੀ ਰੋਡ ਜਾਮ ਕੀਤਾ ਜਾਵੇਗਾ। ਚੜੂਨੀ ਨੇ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਕਿਸਾਨਾਂ ਨਾਲ ਮੀਟਿੰਗ ਸਬੰਧੀ ਦਿੱਤਾ ਗਿਆ ਬਿਆਨ ਗੁੰਮਰਾਹਕੁੰਨ ਹੈ।