Punjab News : ਅਮਨ-ਕਾਨੂੰਨ ਵਿਵਸਥਾ ਇਸ ਕਦਰ ਡਗਮਗਾਈ ਕਿ ਹਰ ਕੋਈ ਜ਼ੁਰਮ ਦੇ ਭੈਅ 'ਚ ਉਨੀਂਦਰਾ ਕੱਟ ਰਿਹਾ : ਦਲਜੀਤ ਚੀਮਾ
Punjab News ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਿਆਸੀ ਘਮਾਸਾਣ ਚੱਲ ਰਿਹਾ ਹੈ। ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਲਗਤਾਰ ਘੇਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਸਰਕਾਰ ਉੱਪਰ ਤਿੱਖਾ ਹਮਲਾ
Punjab News : ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਿਆਸੀ ਘਮਾਸਾਣ ਚੱਲ ਰਿਹਾ ਹੈ। ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਲਗਤਾਰ ਘੇਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਸਰਕਾਰ ਉੱਪਰ ਤਿੱਖਾ ਹਮਲਾ ਕੀਤਾ ਹੈ।
ਅਕਾਲੀ ਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ "ਆਪ" ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਇਸ ਕਦਰ ਡਗਮਗਾ ਗਈ ਹੈ ਕਿ ਹਰ ਕੋਈ ਅਸੁਰੱਖਿਆ ਤੇ ਜ਼ੁਰਮ ਦੇ ਭੈਅ ਵਿੱਚ ਉਨੀਂਦਰੇ ਕੱਟ ਰਿਹਾ ਹੈ। ਪੰਜਾਬ ਲਈ ਕਿੰਨੀ ਮੰਦਭਾਗੀ ਗੱਲ ਹੈ ਕਿ ਸੂਬੇ ਦਾ ਮੁਖੀ ਅਜਿਹੇ ਬਦਤਰ ਹਾਲਤਾਂ ਵਿੱਚ ਹੋ ਰਹੀ ਕਤਲੋਗਾਰਤ ਨੂੰ ਮਾਮੂਲੀ ਘਟਨਾਵਾਂ ਦੱਸ ਰਿਹਾ ਹੈ।
ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਆਪਣੇ ਸ਼ਾਸਨ ਦੌਰਾਨ ਅਪਰਾਧੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਹੁਣ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਸ ਤਰ੍ਹਾਂ ਹੈ ਜਿਵੇਂ ਤਾਲਿਬਾਨ ਸ਼ਾਂਤੀ ਦੀ ਵਕਾਲਤ ਕਰ ਰਿਹਾ ਹੋਵੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ 'ਤੇ ਲਿਖਿਆ, ਜਿੰਨਾਂ ਦੇ ਰਾਜ ਵਿੱਚ ਜੇਲਾਂ ਬ੍ਰੇਕ ਹੋਈਆਂ...ਧੀ ਦੀ ਇੱਜ਼ਤ ਬਚਾਉਂਦੇ ਪੁਲਿਸ ਅਫਸਰ ਨੂੰ ਬਜ਼ਾਰ ਵਿੱਚ ਗੋਲੀ ਮਾਰ ਕੇ ਹਿੱਕ ਉੱਤੇ ਪੈਰ ਧਰਕੇ ਆਪਣੇ ਬੌਸ ਦੇ ਹੱਕ 'ਚ ਨਾਅਰੇ ਲਾਏ, ਗੈਂਗਸਟਰ ਪੈਦਾ ਕੀਤੇ...ਸਮੱਗਲਰਾਂ ਦੇ ਸਮਝੌਤੇ ਕਰਵਾਏ, ਉਹ ਅੱਜ ਅਮਨ ਸ਼ਾਂਤੀ ਦਾ ਹਿਸਾਬ ਮੰਗਦੇ ਨੇ ਜਿਵੇਂ ਤਾਲਿਬਾਨ ਮੋਮਬੱਤੀ ਮਾਰਚ ਕੱਢਕੇ ਸ਼ਾਂਤੀ ਦੀ ਗੱਲ ਕਰਦੇ ਹੋਣ।"
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਦ੍ਰਿੜਤਾ ਨਾਲ ਵਚਨਬੱਧ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸੂਬੇ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਿਸੇ ਵੀ ਕੀਮਤ 'ਤੇ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।