Breaking News LIVE: ਚੋਣ ਨਤੀਜਿਆਂ ਮਗਰੋਂ ਲੱਗੇਗਾ ਦੇਸ਼ 'ਚ ਲੌਕਡਾਊਨ? ਪ੍ਰਧਾਨ ਮੰਤਰੀ ਮੋਦੀ ਕਰ ਰਹੇ ਅਹਿਮ ਮੀਟਿੰਗ
Punjab Breaking News, 1 MAY 2021 LIVE Updates: ਦੇਸ਼ ਵਿੱਚ ਚਰਚਾ ਹੈ ਕਿ ਕੀ ਅੱਜ ਪੰਜ ਰਾਜਾਂ ਦੇ ਚੋਣ ਨਤੀਜਿਆਂ ਮਗਰੋਂ ਦੇਸ਼ 'ਚ ਲੌਕਡਾਊਨ ਲੱਗ ਜਾਏਗਾ? ਇਸ ਚਰਚਾ ਨੂੰ ਬਲ ਵਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਐਂਥਨੀ ਫੌਚੀ ਦੇ ਸੁਝਾਅ ਮਗਰੋਂ ਹੋਰ ਤੇਜ਼ ਹੋ ਗਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਕਰੋਨਾਵਾਇਰਸ ਦੀ ਲੜੀ ਨੂੰ ਤੋੜਨ ਲਈ ਭਾਰਤ ਨੂੰ ਕੁਝ ਹਫ਼ਤਿਆਂ ਲਈ ਮੁਲਕ ਵਿਚ ਸੰਪੂਰਨ ਲੌਕਡਾਊਨ ਲਾ ਦੇਣਾ ਚਾਹੀਦਾ ਹੈ।
LIVE
Background
Coronavirus Cases India Today: ਨਹੀਂ ਰੁਕ ਰਿਹਾ ਕੋਰੋਨਾ, ਦਿਨ ਬ ਦਿਨ ਹਾਲਾਤ ਹੋ ਰਹੇ ਬਦਤਰ
ਭਾਰਤ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਕਾਫੀ ਘਾਤਕ ਸਾਬਿਤ ਹੋ ਰਹੀ ਹੈ। ਹਰ ਦਿਨ ਰਿਕਾਰਡ ਤੋੜ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਤ ਇਹ ਹਨ ਕਿ ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੇ ਗਲੋਬਲ ਰਿਕਾਰਡ ਹੀ ਤੋੜ ਦਿੱਤਾ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਭਾਰਤ 'ਚ ਸ਼ਨੀਵਾਰ ਕੋਰੋਨਾ ਨਾਲ ਮੌਤਾਂ ਦਾ ਅੰਕੜਾ 3700 ਮਰੀਜ਼ਾਂ ਦੇ ਕਰੀਬ ਪਹੁੰਚ ਗਿਆ ਹੈ।
ਕੋਵਿਡ-19 ਪ੍ਰੋਟੋਕੋਲ ਦਾ ਪਾਲਣ ਕਰਨ ਤੋਂ ਇਲਾਵਾ ਖੁਦ ਨੂੰ ਇਨਫੈਕਟਡ ਹੋਣ ਤੋਂ ਬਚਾਉਣ ਦਾ ਇਕਮਾਤਰ ਤਰੀਕਾ ਵੈਕਸੀਨ ਲਵਾਉਣਾ ਹੈ। ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਟੀਕਾਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ 18 ਸਾਲ ਤੋਂ ਉੱਪਰ ਦੇ ਲੋਕ ਇਕ ਮਈ ਤੋਂ ਵੈਕਸੀਨ ਲਵਾ ਸਕਣਗੇ।
Covid-19 Vaccine: ਕੀ ਸਿਗਰਟਨੋਸ਼ੀ ਵਾਲਿਆਂ ਲਈ ਕੋਰੋਨਾ ਵੈਕਸੀਨ ਹੋਵੋਗੀ ਲਾਹੇਵੰਦ ?

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਜੋ ਲੋਕ ਸਿਗਰਟਨੋਸ਼ੀ ਕਰਦੇ ਹਨ, ਉਨ੍ਹਾਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੁੰਦਾ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਜਿੱਥੋਂ ਤਕ ਸੰਭਵ ਹੋਵੇ ਛੇਤੀ ਤੋਂ ਛੇਤੀ ਵੈਕਸੀਨ ਲਵਾ ਲਓ।
ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਅਸਥਾਈ ਰੋਕ ਲਾ ਦਿੱਤੀ ਹੈ। ਨਾਲ ਹੀ ਜੇ ਆਸਟ੍ਰੇਲੀਆਈ ਨਾਗਰਿਕ ਵੀ ਇਸ ਦੀ ਉਲੰਘਣਾ ਕਰਦੇ ਹਨ, ਤਾਂ ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਤੇ 66 ਹਜ਼ਾਰ ਆਸਟ੍ਰੇਲਿਆਈ ਡਾਲਰ ਦਾ ਭਾਰੀ ਜੁਰਮਾਨਾ ਹੋ ਸਕਦਾ ਹੈ।
ਆਸਟ੍ਰੇਲੀਆ ਨੇ ਲਾਈ ਭਾਰਤੀਆਂ ਦੀ ਆਮਦ ’ਤੇ ਰੋਕ, ਉਲੰਘਣਾ ਕਰਨ ’ਤੇ ਹੋ ਸਕਦੀ ਪੰਜ ਸਾਲ ਦੀ ਜੇਲ੍ਹ

ਆਸਟ੍ਰੇਲਿਆਈ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਫ਼ੈਸਲੇ ਦਾ ਐਲਾਨ ਕੀਤਾ। ਇਸ ਦਾ ਮੰਤਵ ਆਸਟ੍ਰੇਲੀਆ ’ਚ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣਾ ਹੈ।
ਭਾਰਤ 'ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 3700 ਤੋਂ ਵੱਧ ਮੌਤਾਂ
ਭਾਰਤ 'ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 3700 ਤੋਂ ਵੱਧ ਮੌਤਾਂ
ਭਾਰਤ 'ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ24 ਘੰਟਿਆਂ 'ਚ 3.92 ਲੱਖ ਕੇਸ, 3689 ਦੀ ਮੌਤ2 ਲੱਖ 15 ਹਜ਼ਾਰ ਪਾਰ ਮੌਤਾਂ ਦੀ ਗਿਣਤੀ
ਪੰਜਾਬ ’ਚ ਹੁਣ ਤੱਕ ਕੋਰੋਨਾਵਾਇਰਸ ਦੀ ਲਾਗ ਤੋਂ 14 ਸਾਲ ਤੱਕ ਦੇ ਉਮਰ ਵਰਗ ਨੂੰ ਸਭ ਤੋਂ ਸੁਰੱਖਿਅਤ ਪਾਇਆ ਗਿਆ ਹੈ। ਇਸ ਉਮਰ ਵਰਗ ਵਿੱਚ ਹਾਲੇ ਤੱਕ ਰਾਜ ਭਰ ਵਿੱਚ ਮੌਤ ਦਾ ਸਿਰਫ਼ ਇੱਕ ਮਾਮਲਾ ਸਾਹਮਣੇ ਆਇਆ ਹੈ। ਉਧਰ 50 ਸਾਲ ਤੋਂ ਵੱਧ ਉਮਰ ਵਾਲੇ ਪੀੜਤਾਂ ਦਾ ਅੰਕੜਾ 82.5 ਫ਼ੀਸਦੀ ਦਰਜ ਕੀਤਾ ਗਿਆ ਹੈ। ਇਨ੍ਹਾਂ ਅੰਕੜਿਆਂ ਤੋਂ ਬਾਅਦ ਪੰਜਾਬ ਸਿਹਤ ਵਿਭਾਗ ਵੱਲੋਂ 50 ਤੋਂ ਵੱਧ ਉਮਰ ਵਾਲਿਆਂ ਨੂੰ ਘਰ ਵਿੱਚ ਆਰਾਮ ਕਰਨ ਦੀ ਅਪੀਲ ਕੀਤੀ ਗਈ ਹੈ।
Punjab Coronavirus: ਪੰਜਾਬ ’ਚ ਕੋਰੋਨਾਵਾਇਰਸ ਬਾਰੇ ਵੱਡਾ ਖੁਲਾਸਾ, 50 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਖ਼ਤਰਾ

ਪੰਜਾਬ ’ਚ ਹੁਣ ਤੱਕ ਕੋਰੋਨਾਵਾਇਰਸ ਦੀ ਲਾਗ ਤੋਂ 14 ਸਾਲ ਤੱਕ ਦੇ ਉਮਰ ਵਰਗ ਨੂੰ ਸਭ ਤੋਂ ਸੁਰੱਖਿਅਤ ਪਾਇਆ ਗਿਆ ਹੈ। ਇਸ ਉਮਰ ਵਰਗ ਵਿੱਚ ਹਾਲੇ ਤੱਕ ਰਾਜ ਭਰ ਵਿੱਚ ਮੌਤ ਦਾ ਸਿਰਫ਼ ਇੱਕ ਮਾਮਲਾ ਸਾਹਮਣੇ ਆਇਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
