Covid-19 Vaccine: ਕੀ ਸਿਗਰਟਨੋਸ਼ੀ ਵਾਲਿਆਂ ਲਈ ਕੋਰੋਨਾ ਵੈਕਸੀਨ ਹੋਵੋਗੀ ਲਾਹੇਵੰਦ ?
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਜੋ ਲੋਕ ਸਿਗਰਟਨੋਸ਼ੀ ਕਰਦੇ ਹਨ, ਉਨ੍ਹਾਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੁੰਦਾ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਜਿੱਥੋਂ ਤਕ ਸੰਭਵ ਹੋਵੇ ਛੇਤੀ ਤੋਂ ਛੇਤੀ ਵੈਕਸੀਨ ਲਵਾ ਲਓ।
ਕੋਵਿਡ-19 ਪ੍ਰੋਟੋਕੋਲ ਦਾ ਪਾਲਣ ਕਰਨ ਤੋਂ ਇਲਾਵਾ ਖੁਦ ਨੂੰ ਇਨਫੈਕਟਡ ਹੋਣ ਤੋਂ ਬਚਾਉਣ ਦਾ ਇਕਮਾਤਰ ਤਰੀਕਾ ਵੈਕਸੀਨ ਲਵਾਉਣਾ ਹੈ। ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਟੀਕਾਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ 18 ਸਾਲ ਤੋਂ ਉੱਪਰ ਦੇ ਲੋਕ ਇਕ ਮਈ ਤੋਂ ਵੈਕਸੀਨ ਲਵਾ ਸਕਣਗੇ।
ਇਸ ਦਰਮਿਆਨ ਇਕ ਆਮ ਸਵਾਲ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਵਿਚ ਚਰਚਾ 'ਚ ਹੈ ਕਿ ਕੀ ਵੈਕਸੀਨ ਲਵਾਉਣ ਤੋਂ ਬਾਅਦ ਸਮੋਕਿੰਗ ਕੀਤੀ ਜਾ ਸਕਦੀ ਹੈ? ਲਿਹਾਜ਼ਾ ਸਮੋਕਿੰਗ ਤੇ ਟੀਕਾਕਰਨ ਬਾਰੇ ਮਾਹਿਰਾਂ ਦਾ ਕੀ ਕਹਿਣਾ ਹੈ। ਕੀ ਸਿਗਰਟਨੋਸ਼ੀ ਤੇ ਟੀਕਾਕਰਨ ਇਕੱਠੇ ਹੋ ਸਕਦੇ ਹਨ। ਇਸ ਤਰ੍ਹਾਂ ਦੇ ਸਵਾਲ 'ਤੇ ਫਿਕਰਾਂ ਨੂੰ ਜਾਣਨ ਦੀ ਲੋੜ ਹੈ।
ਕੀ ਵੈਕਸੀਨ ਲਵਾਉਣ ਤੋਂ ਬਾਅਦ ਸਮੋਕਿੰਗ ਕੀਤੀ ਜਾ ਸਕੇਗੀ?
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਜੋ ਲੋਕ ਸਿਗਰਟਨੋਸ਼ੀ ਕਰਦੇ ਹਨ, ਉਨ੍ਹਾਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੁੰਦਾ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਜਿੱਥੋਂ ਤਕ ਸੰਭਵ ਹੋਵੇ ਛੇਤੀ ਤੋਂ ਛੇਤੀ ਵੈਕਸੀਨ ਲਵਾ ਲਓ।
ਸਮੋਕਿੰਗ ਲੰਗ ਦੀ ਸਮਰੱਥਾ ਨੂੰ ਵੀ ਘੱਟ ਕਰਦਾ ਹੈ ਤੇ ਕਈ ਹੋਰ ਸਾਹ ਦੀਆਂ ਬਿਮਾਰੀਆਂ ਤੋਂ ਇਨਫੈਕਟਡ ਹੋਣ ਦਾ ਖਤਰਾ ਵਧਦਾ ਹੈ। ਕਈ ਰਿਪੋਰਟਾਂ 'ਚ ਦੱਸਿਆ ਗਿਆ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਕੋਵਿਡ-19 ਦੇ ਗੰਭੀਰ ਨਤੀਜਿਆਂ ਤੋਂ ਇਨਫੈਕਟਡ ਹੋਣ ਦਾ ਜ਼ਿਆਦਾ ਜ਼ੋਖਿਮ ਹੁੰਦਾ ਹੈ।
ਮਾਹਿਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਨਿਊਟ੍ਰਿਸ਼ਨਿਸਟ ਡਾਕਟਰ ਵਿਸ਼ਾਖਾ ਨੇ ਇੰਸਟਾਗ੍ਰਾਮ 'ਤੇ ਸੁਝਾਅ ਦਿੱਤਾ ਹੈ ਕਿ ਕੋਵਿਡ-119 ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਲੋਕਾਂ ਨੂੰ ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕਈ ਵੈਕਸੀਨ ਖਿਲਾਫ ਐਂਟੀਬੌਡੀ ਰਿਸਪੌਂਸ ਨੂੰ ਘੱਟ ਕਰਦਾ ਹੈ।
ਡਾਕਟਰ ਨੇ ਇੰਸਟਾਗ੍ਰਾਮ 'ਤੇ ਕਈ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਕੋਈ ਸ਼ਖਸ ਜੇਕਰ ਵੈਕਸੀਨ ਲਵਾਉਣ ਵਾਲਾ ਹੈ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਮੁਤਾਬਕ ਵੈਕਸੀਨ ਲਵਾਉਣ ਤੋਂ ਪਹਿਲਾਂ ਲੋਕਾਂ ਨੂੰ ਰਾਤ ਵਾਂਗ ਛੇ ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ।
ਤਣਾਅ ਘੱਟ ਕਰਨ ਲਈ ਥੋੜਾ ਵਿਆਯਮ ਵੀ ਜ਼ਰੂਰੀ ਹੈ। ਨਾ ਸਿਰਫ ਸੋਮਕਿੰਗ ਸਗੋਂ ਅਲਕੋਹਲ ਦਾ ਸੇਵਨ ਵੀ ਵੈਕਸੀਨ ਦੇ ਖਿਲਾਫ ਇਮਿਊਨ ਸਿਸਟਮ ਦੇ ਰਿਸਪੌਂਸ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਤਰ੍ਹਾਂ ਵੈਕਸੀਨ ਦਾ ਡੋਜ਼ ਲਵਾਉਣ ਨਾਲ ਤਿੰਨ ਦਿਨ ਪਹਿਲਾਂ ਅਲਕੋਹਲ ਦੇ ਸੇਵਨ ਤੋਂ ਜ਼ਰੂਰ ਬਚਣਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )