Breaking News LIVE: ਪੰਜਾਬ 'ਚ ਕੋਰੋਨਾ ਤੋੜਨ ਲੱਗਾ ਦਮ, ਅੰਕੜਿਆਂ 'ਚ ਵੱਡੀ ਗਿਰਾਵਟ

Punjab Breaking News, 31 May 2021 LIVE Updates: ਪਿਛਲੇ ਹਫ਼ਤੇ ਤੋਂ ਕੋਰੋਨਾ ਲਾਗ (Coronavirus) ਦੇ ਅੰਕੜਿਆਂ ਵਿੱਚ ਵੱਡੀ ਗਿਰਾਵਟ ਆਈ ਹੈ। ਇਹ ਗਿਰਾਵਟ ਪੰਜਾਬ (Corona in Punjab) 'ਚ ਵੀ ਜਾਰੀ ਹੈ ਜਿਸ ਨਾਲ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਸੂਬੇ 'ਚ ਐਤਵਾਰ ਨੂੰ 53 ਦਿਨਾਂ ਬਾਅਦ ਨਵੇਂ ਕੋਰੋਨਾ ਮਰੀਜ਼ਾਂ (New Corona Patients) ਦੀ ਗਿਣਤੀ 2607 ਰਹੀ, ਜੋ ਵੱਡੀ ਰਾਹਤ ਦੀ ਗੱਲ ਹੈ। ਇਸ ਤੋਂ ਪਹਿਲਾਂ ਸੂਬੇ 'ਚ 6 ਅਪ੍ਰੈਲ ਨੂੰ 2583 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਸੀ।

ਏਬੀਪੀ ਸਾਂਝਾ Last Updated: 31 May 2021 11:25 AM
ਅਦਾਲਤ ਨੇ ਟੀਕਾਕਰਨ ਲਈ ਕੋਵਿਡਨ ਐਪ ਉੱਤੇ ਲਾਜ਼ਮੀ ਤੌਰ ਉੱਤੇ ਰਜਿਸਟ੍ਰੇਸ਼ਨ ਕਰਵਾਉਣ ਬਾਰੇ ਕੇਂਦਰ ਤੋਂ ਸੁਆਲ ਕੀਤਾ।

ਅਦਾਲਤ ਨੇ ਟੀਕਾਕਰਨ ਲਈ ਕੋਵਿਡਨ ਐਪ ਉੱਤੇ ਲਾਜ਼ਮੀ ਤੌਰ ਉੱਤੇ ਰਜਿਸਟ੍ਰੇਸ਼ਨ ਕਰਵਾਉਣ ਬਾਰੇ ਕੇਂਦਰ ਤੋਂ ਸੁਆਲ ਕੀਤਾ। ਅਦਾਲਤ ਨੇ ਇਹ ਵੀ ਕਿਹਾ ਕਿ ਦਿਹਾਤੀ ਇਲਾਕਿਆਂ ਦੇ ਲੋਕਾਂ ਨੂੰ ਇਸ ਵਿੱਚ ਪਰੇਸ਼ਾਨੀ ਆ ਸਕਦੀ ਹੈ। ਨੀਤੀਘਾੜੇ ਜ਼ਮੀਨੀ ਹਕੀਕਤਾਂ ਤੋਂ ਜਾਣੂ ਰਹਿਣ, ਇੱਕ ਡਿਜੀਟਲ ਵੰਡ ਵਿਖਾਈ ਦੇ ਰਹੀ ਹੈ। ਅਦਾਲਤ ਨੇ ਕੋਵਿਨ ਐਪ ਉੱਤੇ ਲਾਜ਼ਮੀ ਰਜਿਸਟ੍ਰੇਸ਼ਨ ਬਾਰੇ ਕਿਹਾ ਕਿ ਕੇਂਦਰ ਨੂੰ ਵੇਖਣਾ ਚਾਹੀਦਾ ਹੈ ਕਿ ਦੇਸ਼ ਵਿੱਚ ਕੀ ਕੁਝ ਹੋ ਰਿਹਾ ਹੈ ਤੇ ਉਸੇ ਮੁਤਾਬਕ ਨੀਤੀ ਵਿੱਚ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ।

ਕੀ ਇਹ ਸਰਕਾਰ ਦੀ ਨੀਤੀ ਹੈ?

ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਵਿਦੇਸ਼ਾਂ ਤੋਂ ਕੋਵਿਡ ਨੂੰ ਰੋਕਣ ਵਾਲੇ ਟੀਕਿਆਂ ਦੀ ਖ਼ਰੀਦ ਲਈ ਕਾਜ ਸੂਬੇ ਗਲੋਬਲ ਟੈਂਡਰ ਜਾਰੀ ਕਰ ਰਹੇ ਹਨ। ਕੀ ਇਹ ਸਰਕਾਰ ਦੀ ਨੀਤੀ ਹੈ? ਕੇਂਦਰ ਨੇ ਦੱਸਿਆ ਕਿ ਟੀਕਿਆਂ ਪੱਖੋਂ ਸਾਰੀ ਯੋਗ ਆਬਾਦੀ ਦਾ 2021 ਦੇ ਅੰਤ ਤੱਕ ਟੀਕਾਕਰਨ ਕਰ ਦਿੱਤਾ ਜਾਵੇਗਾ। ਕੇਂਦਰ ਦੀ ਫ਼ਾਈਜ਼ਰ ਜਿਹੀਆਂ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਜੇ ਇਹ ਗੱਲਬਾਤ ਸਫ਼ਲ ਰਹਿੰਦੀ ਹੈ, ਤਾਂ ਸਾਲ ਦੇ ਅੰਤ ਤੱਕ ਟੀਕਾਕਰਣ ਪੂਰਾ ਕਰਨ ਦੀ ਸਮਾਂ-ਸੀਮਾ ਵੀ ਬਦਲ ਜਾਵੇਗੀ।

ਸੁਪਰੀਮ ਕੋਰਟ ’ਚ ਸਰਕਾਰ ਦਾ ਦਾਅਵਾ, ਇਸੇ ਸਾਲ ਸਾਰੇ 18+ ਦਾ ਹੋਵੇਗਾ ਟੀਕਾਕਰਨ

ਕੋਰੋਨਾ ਵਾਇਰਸ ਦੀ ਲਾਗ ਨੂੰ ਲੈ ਕੇ ਸੁਪਰੀਮ ਕੋਰਟ ’ਚ ਕਈ ਪਟੀਸ਼ਨਾਂ ਉੱਤੇ ਸੁਣਵਾਈ ਚੱਲ ਰਹੀ ਹੈ। ਇੱਕ ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਨੇ ਅਦਾਲਤ ’ਚ ਦਾਅਵਾ ਕੀਤਾ ਹੈ ਕਿ 2021 ਦੇ ਅੰਤ ਤੱਕ 18 ਸਾਲ ਤੋਂ ਵੱਘ ਦੇ ਸਾਰੇ ਲੋਕਾਂ ਦਾ ਟੀਕਾਕਰਨ ਹੋ ਜਾਵੇਗਾ। ਸਰਕਾਰ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਜਨਵਰੀ ਤੋਂ ਹੁਣ ਤੱਕ 5 ਫ਼ੀਸਦੀ ਲੋਕਾਂ ਨੂੰ ਹੀ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਮਿਲ ਸਕਦੀਆਂ। ਕਈ ਮਾਹਿਰਾਂ ਦਾ ਦਾਅਵਾ ਹੈ ਕਿ ਇਸ ਵਰ੍ਹੇ ਦੇ ਅੰਤ ਤੱਕ 35 ਤੋਂ 40 ਫ਼ੀਸਦੀ ਆਬਾਦੀ ਨੂੰ ਹੀ ਵੈਕਸੀਨ ਦਿੱਤੀ ਜਾ ਸਕੇਗੀ।

ਪੰਜਾਬ ਵਿੱਚ ਕੋਰੋਨਾ

ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਲਾਗ ਨਾਲ ਹੋਈਆਂ ਮੌਤਾਂ ਦੀ ਗਿਣਤੀ ਅਜੇ ਵੀ ਵਧੇਰੇ ਹੈ। ਐਤਵਾਰ ਨੂੰ 127 ਮਰੀਜ਼ਾਂ ਦੀ ਮੌਤ ਹੋ ਗਈ। ਹਾਲਾਂਕਿ ਇਹ ਅੰਕੜਾ ਮਈ ਮਹੀਨੇ ਵਿੱਚ ਵੱਧ ਤੋਂ ਵੱਧ 229 ਮੌਤਾਂ ਨਾਲੋਂ 53% ਘੱਟ ਹੈਪਰ ਸੂਬੇ ਵਿਚ ਮੌਤ ਦਰ ਅਜੇ ਵੀ 2.6% ਹੈ। ਇਹ ਮੌਤ ਦਰ ਦੇਸ਼ ਵਿੱਚ ਸਭ ਤੋਂ ਵੱਧ ਹੈ। ਕੁੱਲ ਮ੍ਰਿਤਕ ਦੀ ਗਿਣਤੀ 14450 ਹੈ।

13 ਸੂਬਿਆਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਿੰਨੀ ਲੌਕਡਾਊਨ

ਦੇਸ਼ ਦੇ 13 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਿੰਨੀ ਲੌਕਡਾਊਨ ਹੈ। ਯਾਨੀ ਇੱਥੇ ਕੁਝ ਪਾਬੰਦੀਆਂ ਹਨਪਰ ਛੋਟ ਵੀ ਹੈ। ਇਨ੍ਹਾਂ ਵਿੱਚ ਪੰਜਾਬਜੰਮੂ ਅਤੇ ਕਸ਼ਮੀਰਲੱਦਾਖਉਤਰਾਖੰਡਅਰੁਣਾਚਲ ਪ੍ਰਦੇਸ਼ਸਿੱਕਿਮਮੇਘਾਲਿਆਨਾਗਾਲੈਂਡਅਸਾਮਮਣੀਪੁਰਤ੍ਰਿਪੁਰਾਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।

19 ਸੂਬਿਆਂ ਵਿੱਚ ਲੌਕਡਾਊਨ ਵਰਗੀਆਂ ਪਾਬੰਦੀਆਂ


ਦੇਸ਼ ਦੇ 19 ਸੂਬਿਆਂ ਵਿਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ਹਰਿਆਣਾਦਿੱਲੀਰਾਜਸਥਾਨਉੱਤਰ ਪ੍ਰਦੇਸ਼ਬਿਹਾਰਝਾਰਖੰਡਛੱਤੀਸਗੜ੍ਹਓਡੀਸ਼ਾਮੱਧ ਪ੍ਰਦੇਸ਼ਮਹਾਰਾਸ਼ਟਰਕਰਨਾਟਕਕੇਰਲਤਾਮਿਲਨਾਡੂਮਿਜੋਰਮਗੋਆਤੇਲੰਗਾਨਾਪੱਛਮੀ ਬੰਗਾਲ ਤੇ ਪੁਡੂਚੇਰੀ ਸ਼ਾਮਲ ਹਨ।

ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਅੰਕੜੇ

ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 1.53 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਰਿਕਵਰੀ: 2.37 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 3,129
ਹੁਣ ਤੱਕ ਕੁੱਲ ਸੰਕਰਮਿਤ: 2.80 ਕਰੋੜ
ਹੁਣ ਤਕ ਠੀਕ ਹੋਏ: 2.56 ਕਰੋੜ
ਹੁਣ ਤੱਕ ਕੁੱਲ ਮੌਤ: 3.29 ਲੱਖ
ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 20.22 ਲੱਖ

ਪਿਛੋਕੜ

Punjab Breaking News, 31 May 2021 LIVE Updates: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਹੁਣ ਘਟਣੀ ਸ਼ੁਰੂ ਹੋ ਗਈ ਹੈ। ਪਿਛਲੇ ਦਿਨੀਂ ਕੋਰੋਨਾ ਦੇ ਨਵੇਂ ਕੇਸਾਂ ਦੇ ਨਾਲ ਪਹਿਲੀ ਵਾਰ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਦੇਸ਼ ਵਿੱਚ ਐਤਵਾਰ ਨੂੰ ਇੱਕ ਲੱਖ 53 ਹਜ਼ਾਰ 347 ਲੋਕਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਤੇ ਲੱਖ 37 ਹਜ਼ਾਰ 568 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ। ਇਸ ਦੌਰਾਨ 3,129 ਲੋਕਾਂ ਦੀ ਮੌਤ ਵੀ ਹੋਈ। ਇੱਕ ਦਿਨ ਵਿੱਚ ਆਪਣੀ ਜਾਨ ਗਵਾਉਣ ਵਾਲਿਆਂ ਦਾ ਇਹ ਅੰਕੜਾ ਪਿਛਲੇ 34 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 27 ਅਪ੍ਰੈਲ ਨੂੰ 3,286 ਕੋਰੋਨਾ ਸੰਕਰਮਣ ਦੀ ਮੌਤ ਹੋ ਗਈ ਸੀ।


 


ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਅੰਕੜੇ



ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 1.53 ਲੱਖ



ਪਿਛਲੇ 24 ਘੰਟਿਆਂ ਵਿੱਚ ਕੁੱਲ ਰਿਕਵਰੀ: 2.37 ਲੱਖ



ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 3,129



ਹੁਣ ਤੱਕ ਕੁੱਲ ਸੰਕਰਮਿਤ: 2.80 ਕਰੋੜ



ਹੁਣ ਤਕ ਠੀਕ ਹੋਏ: 2.56 ਕਰੋੜ



ਹੁਣ ਤੱਕ ਕੁੱਲ ਮੌਤ: 3.29 ਲੱਖ



ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 20.22 ਲੱਖ


 


19 ਸੂਬਿਆਂ ਵਿੱਚ ਲੌਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 19 ਸੂਬਿਆਂ ਵਿਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ਹਰਿਆਣਾਦਿੱਲੀਰਾਜਸਥਾਨਉੱਤਰ ਪ੍ਰਦੇਸ਼ਬਿਹਾਰਝਾਰਖੰਡਛੱਤੀਸਗੜ੍ਹਓਡੀਸ਼ਾਮੱਧ ਪ੍ਰਦੇਸ਼ਮਹਾਰਾਸ਼ਟਰਕਰਨਾਟਕਕੇਰਲਤਾਮਿਲਨਾਡੂਮਿਜੋਰਮਗੋਆਤੇਲੰਗਾਨਾਪੱਛਮੀ ਬੰਗਾਲ ਤੇ ਪੁਡੂਚੇਰੀ ਸ਼ਾਮਲ ਹਨ।


 


13 ਸੂਬਿਆਂਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਿੰਨੀ ਲੌਕਡਾਊਨ


ਦੇਸ਼ ਦੇ 13 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਿੰਨੀ ਲੌਕਡਾਊਨ ਹੈ। ਯਾਨੀ ਇੱਥੇ ਕੁਝ ਪਾਬੰਦੀਆਂ ਹਨਪਰ ਛੋਟ ਵੀ ਹੈ। ਇਨ੍ਹਾਂ ਵਿੱਚ ਪੰਜਾਬਜੰਮੂ ਅਤੇ ਕਸ਼ਮੀਰਲੱਦਾਖਉਤਰਾਖੰਡਅਰੁਣਾਚਲ ਪ੍ਰਦੇਸ਼ਸਿੱਕਿਮਮੇਘਾਲਿਆਨਾਗਾਲੈਂਡਅਸਾਮਮਣੀਪੁਰਤ੍ਰਿਪੁਰਾਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।


 


ਉੜੀਸਾ ਤੇ ਤਿਲੰਗਾਨਾ ’ਚ ਕੋਰੋਨਾ ਦਾ ਕਹਿਰ, ਲੌਕਡਾਊਨ ਵਧਾਇਆ


ਉੜੀਸਾ ਤੇ ਤਿਲੰਗਾਨਾ ’ਚ ਕਰੋਨਾ ਦੇ ਕੇਸ ਵਧ ਰਹੇ ਹਨ। ਇਸ ਲਈ ਦੋਵਾਂ ਸੂਬਿਆਂ ਵਿੱਚ ਲੌਕਡਾਊਨ ਵਧਾ ਦਿੱਤਾ ਹੈ। ਤਿਲੰਗਾਨਾ ਕੈਬਨਿਟ ਨੇ ਲੌਕਡਾਊਨ 10 ਦਿਨ ਹੋਰ ਵਧਾਉਂਦਿਆਂ ਰੋਜ਼ਾਨਾ ਸਵੇਰੇ 6 ਤੋਂ ਦੁਪਹਿਰ ਇਕ ਵਜੇ ਤੱਕ ਰਾਹਤਾਂ ਦੇਣ ਦਾ ਐਲਾਨ ਕੀਤਾ ਹੈ। ਉੜੀਸਾ ਦੇ ਮੁੱਖ ਸਕੱਤਰ ਐਸਸੀ ਮੋਹਪਾਤਰਾ ਨੇ ਕਿਹਾ ਕਿ ਸੂਬੇ ’ਚ ਲੌਕਡਾਊਨ 16 ਹੋਰ ਦਿਨਾਂ ਲਈ 17 ਜੂਨ ਤੱਕ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀਆਂ ਸਾਰੀਆਂ ਪਾਬੰਦੀਆਂ ਤੇ ਰਾਹਤਾਂ ਐਤਕੀਂ ਵੀ ਜਾਰੀ ਰਹਿਣਗੀਆਂ।

 



ਉਧਰ, ਉੱਤਰ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨੇ ਘੱਟ ਸਰਗਰਮ ਕੇਸਾਂ ਵਾਲੇ ਜ਼ਿਲ੍ਹਿਆਂ ’ਚ ਕੁਝ ਰਾਹਤ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕੇਰਲਾ, ਤਾਮਿਲਨਾਡੂ, ਮਹਾਰਾਸ਼ਟਰ ਤੇ ਗੋਆ ਨੇ ਲੌਕਡਾਊਨ ਜਾਂ ਪਾਬੰਦੀਆਂ ਜੂਨ ’ਚ ਇੱਕ ਹਫ਼ਤੇ ਤੋਂ ਲੈ ਕੇ 15 ਦਿਨਾਂ ਲਈ ਵਧਾ ਦਿੱਤੀਆਂ ਸਨ। ਦਿੱਲੀ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਨੇ ਕਰੋਨਾ ਦੇ ਨਵੇਂ ਕੇਸਾਂ ’ਚ ਗਿਰਾਵਟ ਕਾਰਨ ਕੁਝ ਰਾਹਤਾਂ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ’ਚ ਅੱਜ ਤੋਂ ਮੁੜ ਉਤਪਾਦਨ ਤੇ ਉਸਾਰੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਵੈਸੇ ਲੌਕਡਾਊਨ ਨਾਲ ਸਬੰਧਤ ਪਾਬੰਦੀਆਂ 7 ਜੂਨ ਤੱਕ ਜਾਰੀ ਰਹਿਣਗੀਆਂ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.