Breaking News LIVE: ਕੋਰੋਨਾ ਕੇਸਾਂ 'ਚ ਵੱਡੀ ਗਿਰਾਵਟ, 63 ਦਿਨਾਂ ਬਾਅਦ ਲੱਖ ਤੋਂ ਹੇਠਾਂ ਡਿੱਗਿਆ ਗ੍ਰਾਫ
Punjab Breaking News, 8 June 2021 LIVE Updates: ਦੇਸ਼ ਵਿੱਚ ਐਤਵਾਰ ਨੂੰ ਕੁੱਲ 87,295 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। 63 ਦਿਨਾਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਇੱਕ ਲੱਖ ਤੋਂ ਘੱਟ ਤੋਂ ਪਾਏ ਗਏ ਹਨ। ਇਸ ਤੋਂ ਪਹਿਲਾਂ ਪੰਜ ਅਪ੍ਰੈਲ ਨੂੰ 96,563 ਲੋਕ ਕੋਰੋਨਾ ਪੀੜਤ ਪਾਏ ਗਏ ਸਨ।
ਕੋਰੋਨਾ ਪੌਜੇਟਿਵ 'ਚ ਕਮੀ ਤੋਂ ਬਾਅਦ ਹਰਿਆਣਾ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਸੂਬੇ ਦੇ ਲੋਕਾਂ ਨੂੰ ਰਾਹਤ ਦੇਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਪੰਜਾਬ ਸਰਕਾਰ ਨੇ ਕੋਵਿਡ ਸਮੀਖਿਆ ਬੈਠਕ ਤੋਂ ਬਾਅਦ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਅਨੁਸਾਰ ਮਿੰਨੀ-ਲੌਕਡਾਊਨ ਦੀ ਮਿਆਦ ਹੁਣ 15 ਜੂਨ ਤਕ ਵਧਾ ਦਿੱਤੀ ਗਈ ਹੈ।
- ਕੋਰੋਨਾ ਪਾਬੰਦੀਆਂ ਨਾਲ ਹੁਣ ਹਫ਼ਤੇ 'ਚ 6 ਦਿਨ ਸੋਮਵਾਰ ਤੋਂ ਸ਼ਨਿੱਚਰਵਾਰ ਤਕ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੀਆਂ।
- ਹੁਣ ਸਿਰਫ਼ ਐਤਵਾਰ ਨੂੰ ਲੌਕਡਾਊਨ ਹੋਵੇਗਾ। 27 ਅਪ੍ਰੈਲ ਤੋਂ ਪੰਜਾਬ ਸਰਕਾਰ ਨੇ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀਕੈਂਡ ਕਰਫ਼ਿਊ ਲੀਇਆ ਸੀ।
- ਐਤਵਾਰ ਨੂੰ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਐਤਵਾਰ ਨੂੰ ਵੀਕੈਂਡ ਕਰਫ਼ਿਊ ਜਾਰੀ ਰਹੇਗਾ।
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਸਾਰੇ 28 ਪੁਲਿਸ ਜ਼ਿਲ੍ਹਿਆਂ 'ਚ ਕੋਰੋਨਾ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ।
- ਮੁੱਖ ਮੰਤਰੀ ਨੇ ਲੋਕਾਂ ਨੂੰ ਸਿਰਫ਼ ਬਹੁਤ ਮਹੱਤਵਪੂਰਨ ਕੰਮਾਂ ਲਈ ਬਾਹਰ ਆਉਣ ਦੀ ਅਪੀਲ ਕੀਤੀ ਹੈ। ਹਾਲੇ ਲਾਪ੍ਰਵਾਹੀ ਭਾਰੀ ਪੈ ਸਕਦੀ ਹੈ।
- ਨਿੱਜੀ ਦਫ਼ਤਰ 50 ਫ਼ੀਸਦੀ ਸਟਾਫ਼ ਨਾਲ ਖੁੱਲ੍ਹਣਗੇ।
- ਸਰਕਾਰੀ ਭਰਤੀ ਪ੍ਰੀਖਿਆ, ਖੇਡ ਸਿਖਲਾਈ, ਕੌਮੀ ਤੇ ਕੌਮਾਂਤਰੀ ਨੂੰ ਮਨਜੂਰੀ ਮਿਲੀ ਹੈ।
- ਜਿੰਮ ਤੇ ਰੈਸਟੋਰੈਂਟ ਅਗਲੇ ਹਫ਼ਤੇ ਤੋਂ 50% ਸਮਰੱਥਾ ਨਾਲ ਖੋਲ੍ਹ ਸਕਣਗੇ।
- ਖੇਡ ਤੇ ਯੁਵਕ ਮਾਮਲਿਆਂ ਦੇ ਵਿਭਾਗ ਨੂੰ ਕੌਮੀ ਤੇ ਕੌਮਾਂਤਰੀ ਪ੍ਰੋਗਰਾਮਾਂ ਲਈ ਖੇਡ ਸਿਖਲਾਈ ਸ਼ੁਰੂ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
- ਵਿਆਹ ਸਮਾਗਮਾਂ, ਸ਼ੋਕ ਸਭਾਵਾਂ 'ਚ 20 ਲੋਕ ਸ਼ਾਮਲ ਹੋ ਸਕਣਗੇ। ਇਸ ਤੋਂ ਪਹਿਲਾਂ ਸਰਕਾਰ ਨੇ ਵਿਆਹ ਸਮਾਰੋਹਾਂ ਤੇ ਸ਼ੋਕ ਸਭਾਵਾਂ 'ਚ ਇਕੱਤਰ ਹੋਣ ਵਾਲੇ ਲੋਕਾਂ ਦੀ ਗਿਣਤੀ 10 ਤੈਅ ਕੀਤੀ ਸੀ।
- 20 ਲੋਕ ਸਮਾਰੋਹ 'ਚ ਇਕੱਠੇ ਹੋ ਕੇ ਕੋਈ ਵੀ ਪ੍ਰੋਗਰਾਮ ਕਰਨ ਦੇ ਯੋਗ ਹੋਣਗੇ।
- ਸੂਬੇ 'ਚ ਐਂਟਰੀ ਲਈ ਕੋਰੋਨਾ ਰਿਪੋਰਟ ਹੁਣ ਜ਼ਰੂਰੀ ਨਹੀਂ। ਪੰਜਾਬ ਸਰਕਾਰ ਨੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਰਿਪੋਰਟ ਲਿਆਉਣ ਦੀ ਸ਼ਰਤ ਤੋਂ ਛੋਟ ਦਿੱਤੀ ਹੈ। ਸਰਹੱਦਾਂ 'ਤੇ ਨਾਕਾਬੰਦੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
- ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਪਹਿਲ ਦੇ ਅਧਾਰ 'ਤੇ ਟੀਕੇ ਲੱਗਣਗੇ। ਅਜਿਹੇ ਨੌਜਵਾਨਾਂ ਨੂੰ ਟੀਕਾ ਲਗਵਾਉਣ ਲਈ ਵਿਦੇਸ਼ ਜਾਣ ਲਈ ਅਰਜ਼ੀ ਜਾਂ ਵੀਜ਼ਾ ਦਿਖਾਇਆ ਜਾ ਸਕਦਾ ਹੈ।
- ਬਜ਼ੁਰਗਾਂ ਤੇ ਹੋਰ ਜ਼ਰੂਰੀ ਪ੍ਰਾਇਮਰੀ ਸਮੂਹਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਵੀ ਸੂਚੀ 'ਚ ਸ਼ਾਮਲ ਹੋਣ ਦੇ ਯੋਗ ਹੋਣਗੇ।
- ਸਰਕਾਰ ਨੇ ਅਗਲੇ ਹਫ਼ਤੇ ਤੋਂ 50% ਸਮਰੱਥਾ ਤੇ ਜਿੰਮ ਤੇ ਰੈਸਟੋਰੈਂਟ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। 50% ਸਮਰੱਥਾ ਵਾਲੇ ਅਪਰੇਟਰਾਂ ਨੂੰ ਸਮਾਜਿਕ ਦੂਰੀਆਂ ਦੀ ਸਖਤੀ ਨਾਲ ਪਾਲਣਾ ਕਰਨੀ ਪਵੇਗੀ। ਜ਼ਿਲ੍ਹਾ ਪ੍ਰਸ਼ਾਸਨ ਹਰ ਇੱਕ ਨਿਗਰਾਨੀ ਕਮੇਟੀ ਦਾ ਗਠਨ ਕਰੇਗਾ।
- ਸੂਬੇ 'ਚ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਨਾਲ ਭਰਤੀ ਪ੍ਰੀਖਿਆਵਾਂ ਕਰਵਾਉਣ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ। ਹਾਲਾਂਕਿ ਪ੍ਰਵਾਨਗੀ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਪ੍ਰੀਖਿਆਵਾਂ ਲਈ ਆਨਲਾਈਨ ਤਰੀਕੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਕੋਵਿਸ਼ੀਲਡ ਦੀ ਦੂਜੀ ਖੁਰਾਕ ਦਾ ਪ੍ਰਬੰਧ ਕਰਨ ਲਈ ਹਰੇਕ ਜ਼ਿਲ੍ਹੇ 'ਚ ਇੱਕ ਅਧਿਕਾਰੀ ਨਿਯੁਕਤ ਕੀਤਾ ਜਾਵੇ। ਇਹ ਅਧਿਕਾਰੀ ਜਾਂਚ ਕਰਨਗੇ ਕਿ ਕੀ ਪਹਿਲੀ ਖੁਰਾਕ ਦੀ ਮਿਤੀ ਤੋਂ 28 ਦਿਨ ਗੁਜਰ ਚੁੱਕੇ ਹਨ। ਇਸ ਦੇ ਨਾਲ ਇਹ ਅਧਿਕਾਰੀ ਦਸਤਾਵੇਜ਼ਾਂ ਦੇ ਅਧਾਰ 'ਤੇ ਸਬੰਧਤ ਲੋਕਾਂ ਦੀ ਯਾਤਰਾ ਦੇ ਉਦੇਸ਼ ਦੀ ਸੱਚਾਈ ਦੀ ਜਾਂਚ ਵੀ ਕਰਨਗੇ।
ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦੇਸ਼ ਯਾਤਰਾ ਕਰਨ ਲਈ ਸਿਰਫ਼ ਉਨ੍ਹਾਂ ਨੂੰ ਕੋਵਿਸ਼ੀਲਡ ਟੀਕਾ ਲਵਾਇਆ ਜਾਵੇਗਾ। ਟੀਕਾਕਰਨ ਸਰਟੀਫ਼ਿਕੇਟ 'ਤੇ ਪਾਸਪੋਰਟ ਨੰਬਰ ਦਾ ਜ਼ਿਕਰ ਕਰਨਾ ਲਾਜ਼ਮੀ ਹੋਵੇਗਾ। ਇਹ ਸਹੂਲਤ ਉਨ੍ਹਾਂ 18 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ ਜੋ 31 ਅਗਸਤ ਤਕ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ। ਛੇਤੀ ਹੀ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਇਹ ਵਿਸ਼ੇਸ਼ ਪ੍ਰਬੰਧ CoWIN ਪਲੇਟਫ਼ਾਰਮ 'ਤੇ ਵੀ ਉਪਲੱਬਧ ਹੋਣਗੇ।
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਵਿਦੇਸ਼ ਜਾਣ ਵਾਲੇ ਲੋਕਾਂ ਲਈ ਟੀਕਾਕਰਨ ਸਬੰਧੀ ਨਵੀਂ ਗਾਈਡਲਾਈਨਸ ਜਾਰੀ ਕੀਤੀ ਹੈ। ਨਵੀਂ ਐਸਓਪੀ ਤਹਿਤ ਵਿਦੇਸ਼ਾਂ 'ਚ ਪੜ੍ਹ ਰਹੇ ਵਿਦਿਆਰਥੀ ਤੇ ਪੇਸ਼ੇਵਰ 28 ਦਿਨਾਂ ਬਾਅਦ ਕਿਸੇ ਵੀ ਸਮੇਂ ਕੋਵਿਸ਼ੀਲਡ ਦੀ ਦੂਜੀ ਖੁਰਾਕ ਲੈ ਸਣਗੇ। ਪਹਿਲਾਂ ਇਹ ਨਿਯਮ 84 ਦਿਨ ਮਤਲਬ (12-16 ਹਫ਼ਤੇ) ਦਾ ਸੀ। ਇਹ ਨਿਯਮ ਦੇਸ਼ 'ਚ ਰਹਿੰਦੇ ਲੋਕਾਂ ਤੇ ਲਾਗੂ ਨਹੀਂ ਹੋਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਜ਼ਿਲ੍ਹਾ ਮੈਜਿਸਟਰੇਟ ਐਸਏਐਸ ਨਗਰ ਦੁਆਰਾ ਆਰਡਰ ਨੰ. ਡੀਸੀਐਮ/ਐਮਏ/2020/8597 ਮਿਤੀ 7/5/2021 ਤਹਿਤ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਜਾਰੀ ਕੀਤੇ ਗਏ ਹਨ। ਪ੍ਰਬੰਧਕਾਂ ਤੇ ਹਿੱਸਾ ਲੈਣ ਵਾਲਿਆਂ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਦਿਸ਼ਾ ਨਿਰਦੇਸ਼ਾਂ ਤੇ ਆਦੇਸ਼ਾਂ ਦੀ ਉਲੰਘਣਾ ਕੀਤੀ ਤੇ ਰੋਸ ਰੈਲੀ ਕੀਤੀ। ਹੇਠ ਲਿਖਿਆਂ ਵਿਅਕਤੀਆਂ ਤੇ 200 ਦੇ ਕਰੀਬ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 131 ਮਿਤੀ 7/6/2021 ਨੂੰ ਆਈਪੀਸੀ ਦੀ ਧਾਰਾ 188, 269,270 ਅਤੇ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 51 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ 200 ਦੇ ਕਰੀਬ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 188, 269,270 ਤੇ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 51-ਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਿਰੁੱਧ ਰੋਸ ਪ੍ਰਦਰਸ਼ਨ ਵਜੋਂ ਸੰਤ ਸੋਲਜ਼ਰ ਸਕੂਲ ਫੇਜ਼ 7 ਮੁਹਾਲੀ ਨੇੜੇ ਰੈਲੀ ਕੱਢੀ ਗਈ ਸੀ। ਇਸ ਵਿਰੋਧ ਪ੍ਰਦਰਸ਼ਨ ਵਿੱਚ ਸੁਖਬੀਰ ਬਾਦਲ ਸਮੇਤ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੀ ਸ਼ਾਮਲ ਸਨ। ਇਸ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਮੰਨਦਿਆਂ ਪੁਲਿਸ ਨੇ ਕਾਰਵਾਈ ਕੀਤੀ ਹੈ।
ਪੰਜਾਬ ਵਿੱਚ ਹੁਣ ਤੱਕ ਕੁੱਲ 5,77,645 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਹਾਲਾਂਕਿ, ਇਸ ਸਮੇਂ ਕੋਰੋਨਾ ਦੇ 21,999 ਹੀ ਐਕਵਿਟ ਹਨ। ਪਿਛਲੇ 24 ਘੰਟਿਆਂ ਵਿੱਚ 3,350 ਮਰੀਜ਼ ਠੀਕ ਹੋਏ ਹਨ, ਜਿਸ ਕਾਰਨ ਤੰਦਰੁਸਤ ਹੋਣ ਵਾਲੇ ਕੋਵਿਡ ਮਰੀਜ਼ਾਂ ਦਾ ਅੰਕੜਾ ਵੱਧ ਕੇ 5,45,674 ਹੋ ਗਿਆ ਹੈ।
ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ 1290 ਕੋਰੋਨਾ ਕੇਸ ਮਿਲੇ ਹਨ, ਪਰ ਮ੍ਰਿਤਕਾਂ ਦੀ ਗਿਣਤੀ 84 ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 15,163 ਮੌਤਾਂ ਦਰਜ ਕੀਤੀਆਂ ਗਈਆਂ ਹਨ।
- ਬੀਤੇ 24 ਘੰਟਿਆਂ ਵਿੱਚ ਦਰਜ ਕੀਤੇ ਨਵੇਂ ਕੇਸ: 87,955
- ਬੀਤੇ 24 ਘੰਟਿਆਂ ਵਿੱਚ ਤੰਦਰੁਸਤ ਹੋਏ ਮਰੀਜ਼: 1.85 ਲੱਖ
- ਬੀਤੇ 24 ਘੰਟਿਆਂ ਵਿੱਚ ਦਰਜ ਮੌਤਾਂ: 2,115
- ਹੁਣ ਤੱਕ ਕੋਰੋਨਾ ਤੋਂ ਪੀੜਤ ਕੁੱਲ ਲੋਕਾਂ ਦੀ ਗਿਣਤੀ: 2.89 ਕਰੋੜ
- ਹੁਣ ਤੱਕ ਕੋਰੋਨਾ ਤੋਂ ਤੰਦਰੁਸਤ ਹੋਏ ਕੁੱਲ ਲੋਕਾਂ ਦੀ ਗਿਣਤੀ: 2.73 ਕਰੋੜ
- ਹੁਣ ਤੱਕ ਕੋਰੋਨਾ ਕਾਰਨ ਕੁੱਲ ਮੌਤਾਂ ਗਿਣਤੀ: 3.51 ਲੱਖ
- ਕੋਰੋਨਾ ਕਾਰਨ ਜ਼ੇਰੇ ਇਲਾਜ ਲੋਕਾਂ ਦੀ ਗਿਣਤੀ: 12.97 ਲੱਖ
ਮ੍ਰਿਤਕਾਂ ਦੇ ਅੰਕੜਿਆਂ ਵਿੱਚ ਵੀ ਕਮੀ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 2,115 ਲੋਕਾਂ ਨੇ ਕੋਰੋਨਾ ਵਾਇਰਸ ਕਰਕੇ ਜਾਨ ਗੁਆਈ ਹੈ। ਮੌਤਾਂ ਦਾ ਇਹ ਅੰਕੜਾ ਪਿਛਲੇ 46 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ 2,257 ਲੋਕਾਂ ਦੀ ਮੌਤ ਕੋਵਿਡ-19 ਕਰਕੇ ਦਰਜ ਕੀਤੀ ਗਈ ਸੀ। ਹੁਣ ਤੱਕ ਕੁੱਲ 3,51,344 ਲੋਕਾਂ ਦੀ ਮੌਤ ਇਸ ਨਾਮੁਰਾਦ ਵਾਇਰਸ ਕਰਕੇ ਹੋਈ ਹੈ।
ਦੇਸ਼ ਵਿੱਚ ਐਤਵਾਰ ਨੂੰ ਕੁੱਲ 87,295 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। 63 ਦਿਨਾਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਇੱਕ ਲੱਖ ਤੋਂ ਘੱਟ ਤੋਂ ਪਾਏ ਗਏ ਹਨ। ਇਸ ਤੋਂ ਪਹਿਲਾਂ ਪੰਜ ਅਪ੍ਰੈਲ ਨੂੰ 96,563 ਲੋਕ ਕੋਰੋਨਾ ਪੀੜਤ ਪਾਏ ਗਏ ਸਨ।
ਪਿਛੋਕੜ
Punjab Breaking News, 8 June 2021 LIVE Updates:ਦੇਸ਼ ਵਿੱਚ ਐਤਵਾਰ ਨੂੰ ਕੁੱਲ 87,295 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। 63 ਦਿਨਾਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਇੱਕ ਲੱਖ ਤੋਂ ਘੱਟ ਤੋਂ ਪਾਏ ਗਏ ਹਨ। ਇਸ ਤੋਂ ਪਹਿਲਾਂ ਪੰਜ ਅਪ੍ਰੈਲ ਨੂੰ 96,563 ਲੋਕ ਕੋਰੋਨਾ ਪੀੜਤ ਪਾਏ ਗਏ ਸਨ।
ਮ੍ਰਿਤਕਾਂ ਦੇ ਅੰਕੜਿਆਂ ਵਿੱਚ ਵੀ ਕਮੀ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 2,115 ਲੋਕਾਂ ਨੇ ਕੋਰੋਨਾ ਵਾਇਰਸ ਕਰਕੇ ਜਾਨ ਗੁਆਈ ਹੈ। ਮੌਤਾਂ ਦਾ ਇਹ ਅੰਕੜਾ ਪਿਛਲੇ 46 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ 2,257 ਲੋਕਾਂ ਦੀ ਮੌਤ ਕੋਵਿਡ-19 ਕਰਕੇ ਦਰਜ ਕੀਤੀ ਗਈ ਸੀ। ਹੁਣ ਤੱਕ ਕੁੱਲ 3,51,344 ਲੋਕਾਂ ਦੀ ਮੌਤ ਇਸ ਨਾਮੁਰਾਦ ਵਾਇਰਸ ਕਰਕੇ ਹੋਈ ਹੈ।
ਹਾਲਾਂਕਿ, ਚੰਗੀ ਗੱਲ ਇਹ ਰਹੀ ਕਿ ਬੀਤੇ ਦਿਨ 1,85,747 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਇਸੇ ਤਰ੍ਹਾਂ ਐਕਟਿਵ ਕੇਸ ਯਾਨੀ ਇਲਾਜ ਅਧੀਨ ਲੋਕਾਂ ਦੀ ਗਿਣਤੀ ਵਿੱਚ 1,00,535 ਦੀ ਗਿਰਾਵਟ ਦਰਜ ਕੀਤੀ ਗਈ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ
- ਬੀਤੇ 24 ਘੰਟਿਆਂ ਵਿੱਚ ਦਰਜ ਕੀਤੇ ਨਵੇਂ ਕੇਸ: 87,955
- ਬੀਤੇ 24 ਘੰਟਿਆਂ ਵਿੱਚ ਤੰਦਰੁਸਤ ਹੋਏ ਮਰੀਜ਼: 1.85 ਲੱਖ
- ਬੀਤੇ 24 ਘੰਟਿਆਂ ਵਿੱਚ ਦਰਜ ਮੌਤਾਂ: 2,115
- ਹੁਣ ਤੱਕ ਕੋਰੋਨਾ ਤੋਂ ਪੀੜਤ ਕੁੱਲ ਲੋਕਾਂ ਦੀ ਗਿਣਤੀ: 2.89 ਕਰੋੜ
- ਹੁਣ ਤੱਕ ਕੋਰੋਨਾ ਤੋਂ ਤੰਦਰੁਸਤ ਹੋਏ ਕੁੱਲ ਲੋਕਾਂ ਦੀ ਗਿਣਤੀ: 2.73 ਕਰੋੜ
- ਹੁਣ ਤੱਕ ਕੋਰੋਨਾ ਕਾਰਨ ਕੁੱਲ ਮੌਤਾਂ ਗਿਣਤੀ: 3.51 ਲੱਖ
- ਕੋਰੋਨਾ ਕਾਰਨ ਜ਼ੇਰੇ ਇਲਾਜ ਲੋਕਾਂ ਦੀ ਗਿਣਤੀ: 12.97 ਲੱਖ
13 ਸੂਬਿਆਂ 'ਚ ਲੌਕਡਾਊਨ ਜਿਹੀਆਂ ਪਾਬੰਦੀਆਂ
ਦੇਸ਼ ਦੇ 13 ਸੂਬਿਆਂ 'ਚ ਪੂਰੀ ਤਰ੍ਹਾਂ ਲੌਕਡਾਊਨ ਵਰਗੀ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੂਚੇਰੀ ਸ਼ਾਮਲ ਹਨ।
19 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਕ ਲੌਕਡਾਊਨ
ਦੇਸ਼ ਦੇ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਕ ਲੌਕਡਾਊਨ ਹੈ। ਮਤਲਬ ਇੱਥੇ ਪਾਬੰਦੀਆਂ ਹਨ, ਪਰ ਛੋਟ ਵੀ ਹੈ। ਇਨ੍ਹਾਂ 'ਚ ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਾਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ।
- - - - - - - - - Advertisement - - - - - - - - -