Breaking News LIVE: ਕਿਸਾਨ ਮਹਾਪੰਚਾਇਤ 'ਚ ਕੇਜਰੀਵਾਲ ਦਾ ਵੱਡਾ ਐਲਾਨ
Punjab Breaking News, 21 March 2021 LIVE Updates: ਕੇਜਰੀਵਾਲ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਉਹ ਦਿੱਲੀ ਵਿੱਚ ਹਨ ਕਿਸਾਨ ਕੋਈ ਫਿਕਰ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਅੰਦੋਲਨ ਦਾ ਹਿੱਸਾ ਬਣੇ। ਇਸ ਕਰਕੇ ਹੁਣ ਬੀਜੇਪੀ ਸਰਕਾਰ ਉਨ੍ਹਾਂ ਨੂੰ ਤੰਗ ਕਰ ਰਹੀ ਹੈ।
LIVE
Background
Punjab Breaking News, 21 March 2021 LIVE Updates: ਦੇਸ਼ ’ਚ ਕੋਰੋਨਾ ਦਾ ‘R’ ਫ਼ੈਕਟਰ ਵੀ ਵਧ ਰਿਹਾ ਹੈ। ‘R ਫ਼ੈਕਟਰ’ ਤੋਂ ਮਤਲਬ ਹੈ ਕਿ ਵਾਇਰਸ ਦਾ ਰੀਪ੍ਰੋਡਕਸ਼ਨ ਇਸੇ ਕਾਰਨ ਕੋਈ ਰੋਗੀ ਅਗਲੇ ਕੁਝ ਮਰੀਜ਼ਾਂ ਵਿੱਚ ਵਾਇਰਸ ਦੀ ਲਾਗ ਫੈਲਾਉਂਦਾ ਹੈ। ਮਾਹਿਰਾਂ ਅਨੁਸਾਰ ਕੋਰੋਨਾ ਵਾਇਰਸ ਇਸ ਵੇਲੇ ਪੰਜਾਬ ਤੇ ਮਹਾਰਾਸ਼ਟਰ ’ਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਨ੍ਹਾਂ ਦੋਵੇਂ ਸੂਬਿਆਂ ’ਚ ਇੱਕ ਰੋਗੀ ਤੋਂ ਅੱਗੇ ਪੰਜ ਵਿਅਕਤੀਆਂ ਨੂੰ ਇਸ ਮਹਾਮਾਰੀ ਦੀ ਲਾਗ ਫੈਲ ਰਹੀ ਹੈ। ਗੁਜਰਾਤ ਤੇ ਮੱਧ ਪ੍ਰਦੇਸ਼ ’ਚ ਇਹ ਅੰਕੜਾ ਤਿੰਨ ਹੈ।
ਉਂਝ ਪੂਰੇ ਦੇਸ਼ ਵਿੱਚ ਔਸਤਨ ਇਹ ਅੰਕੜਾ ਇੱਕ ਤੋਂ ਡੇਢ ਦੇ ਵਿਚਕਾਰ ਬਣਿਆ ਹੋਇਆ ਹੈ। ਪਿਛਲੇ ਵਰ੍ਹੇ ਕੋਰੋਨਾ ਦੇ ਸਿਖ਼ਰਲੇ ਦੌਰ ’ਚ ਵੀ ਇਹ ਅੰਕੜਾ ਦੇਸ਼ ਵਿੱਚ ਡੇਢ ਤੋਂ ਢਾਈ ਦੇ ਵਿਚਕਾਰ ਸੀ। ਮਾਹਿਰਾਂ ਅਨੁਸਾਰ ਫ਼ਰਵਰੀ ਦੇ ਪਹਿਲੇ ਹਫ਼ਤੇ ਤਾਂ ਕੋਰੋਨਾ ਵਾਇਰਸ ਕਾਬੂ ਹੇਠ ਵਿਖਾਈ ਦੇ ਰਿਹਾ ਸੀ। ਕੁੱਲ ਮਰੀਜ਼ਾਂ ’ਚੋਂ ਸਿਰਫ਼ 1.32% ਮਰੀਜ਼ ਹੀ ਹਸਪਤਾਲਾਂ ’ਚ ਦਾਖ਼ਲ ਸਨ ਪਰ ਹੁਣ ਮਰੀਜ਼ਾਂ ਦੀ ਗਿਣਤੀ ਵਧ ਕੇ 2.50% ਹੋ ਗਈ ਹੈ।
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਦੀ ਕੋਰੋਨਾ ਟਾਸਕ ਫ਼ੋਰਸ ਦੇ ਆਪਰੇਸ਼ਨ ਤੇ ਰਿਸਰਚ ਗਰੁੱਪ ਦੇ ਚੇਅਰਮੈਨ ਪ੍ਰੋ. ਨਰੇਂਦਰ ਅਰੋੜਾ ਅਨੁਸਾਰ ਪੰਜਾਬ ਤੇ ਮਹਾਰਾਸ਼ਟਰ ’ਚ ਹਾਲਾਤ ਉੱਤੇ ਹੁਣੇ ਕਾਬੂ ਪਾਉਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇੱਕ ਤੋਂ ਪੰਜ ਤੇ ਫਿਰ 125 ਵਿਅਕਤੀਆਂ ’ਚ ਇੰਝ ਰੋਗ ਫੈਲਦਾ ਹੋਇਆ ਅੱਗੇ ਵਧਦਾ ਹੈ।
ਮਾਹਿਰਾਂ ਮੁਤਾਬਕ ਕੋਰੋਨਾ ਨਾਲ ਸਬੰਧਤ ਕਾਇਦੇ-ਕਾਨੂੰਨਾਂ ਦੀ ਪਾਲਣਾ ਨਾ ਕਰਨ ਕਰਕੇ ਵਾਇਰਸ ਦੀ ਲਾਗ ਅੱਗੇ ਫੈਲਦੀ ਜਾ ਰਹੀ ਹੈ। ਸਨਿੱਚਰਵਾਰ ਨੂੰ 43,815 ਨਵੇਂ ਮਾਮਲੇ ਦੇਸ਼ ’ਚ ਸਾਹਮਣੇ ਆਏ। 115 ਦਿਨਾਂ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਪੰਜਾਬ ’ਚ ਮੌਤ ਦਰ 3% ਹੈ, ਜੋ ਸਭ ਤੋਂ ਵੱਧ ਹੈ।
ਕੇਜਰੀਵਾਲ ਨੇ ਐਲਾਨ ਕੀਤਾ
ਕੇਜਰੀਵਾਲ ਨੇ ਕਿਹਾ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹੈ। ਤਿਲਕ ਨਗਰ ਤੋਂ ਵਿਧਾਇਕ ਤੇ ਪਾਰਟੀ ਦੇ ਸੁਬਾਈ ਇੰਚਾਰਜ ਜਰਨੈਲ ਸਿੰਘ ਨੇ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਲੜਨ ਵਾਲੇ ਆਗੂ ਕਰਾਰ ਦਿੰਦੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਦੇ ਹੱਕ ਪੂੰਜੀਪਤੀ ਦੋਸਤਾਂ ਨੂੰ ਵੇਚ ਦਿੱਤੇ ਹਨ।
ਕੇਜਰੀਵਾਲ ਨੇ ਐਲਾਨ ਕੀਤਾ
ਕੇਜਰੀਵਾਲ ਮੰਚ ਉੱਤੇ 2.45 ਵਜੇ ਪੁੱਜੇ। ਉਹ ਮੰਚ ਉੱਤੇ ਲੋਕਾਂ ਦੇ ਰੁਬਰੂ ਹੋਏ ਤੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕਿਸਾਨ ਸੰਘਰਸ਼ ’ਚ ਸ਼ਹੀਦ ਸੂਬੇ ਦੇ 282 ਕਿਸਾਨਾਂ ਤੇ ਬੀਬੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਕੇਜਰੀਵਾਲ
ਕੇਜਰੀਵਾਲ ਨੇ ਕਾਂਗਰਸ 'ਤੇ ਜਿੱਥੇ ਸ਼ਬਦੀ ਹਮਲੇ ਕੀਤੇ ਤੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਤੁਹਾਡੇ ਨਾਲ ਦੇਸ਼ ਦੇ ਹਰ ਇੱਕ ਵਰਗ ਦਾ ਸਾਥ ਹੈ ਤੇ ਤੁਹਾਨੂੰ ਡਰਨ ਦੀ ਲੋੜ ਨਹੀਂ। ਇਸ ਮੌਕੇ ਉੁਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਇੱਥੇ ਆਇਆ ਹਾਂ ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਜਗਾਇਆ।
ਕੇਜਰੀਵਾਲ ਨੇ ਐਲਾਨ ਕੀਤਾ
ਕੇਜਰੀਵਾਲ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਉਹ ਦਿੱਲੀ ਵਿੱਚ ਹਨ ਕਿਸਾਨ ਕੋਈ ਫਿਕਰ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਅੰਦੋਲਨ ਦਾ ਹਿੱਸਾ ਬਣੇ। ਇਸ ਕਰਕੇ ਹੁਣ ਬੀਜੇਪੀ ਸਰਕਾਰ ਉਨ੍ਹਾਂ ਨੂੰ ਤੰਗ ਕਰ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਦੀ ਰੱਜ ਕੇ ਤਾਰੀਫ ਕੀਤੀ
ਬਾਘਾਪੁਰਾਣਾ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਿਰੁੱਧ ਆਵਾਜ਼ ਪੰਜਾਬ ਤੋਂ ਹੀ ਉੱਠੀ। ਹੁਣ ਇਹ ਅੰਦੋਲਨ ਦੇਸ਼ ਭਰ ਵਿੱਚ ਫੈਲ ਗਿਆ ਹੈ।