Breaking News LIVE: ਪੰਜਾਬੀ ਫ਼ਿਲਮ 'ਰੱਬ ਦਾ ਰੇਡੀਓ 2' ਨੂੰ ਮਿਲਿਆ ਬੈਸਟ ਫ਼ਿਲਮ ਦਾ ਐਵਾਰਡ
Punjab Breaking News, 22 March 2021 LIVE Updates: ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਕਾਰਨ 44 ਮੌਤਾਂ ਦਰਜ ਹੋਈਆਂ ਹਨ।ਇਸ ਸਾਲ ਸੰਕਰਮਣ ਨਾਲ ਮਰਨ ਵਾਲੇ ਲੋਕਾਂ ਦੀ ਇਹ ਸਭ ਦੀ ਵੱਡੀ ਗਿਣਤੀ ਹੈ।ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 10 ਲੋਕਾਂ ਦੀ ਲਾਗ ਕਾਰਨ ਜਾਨ ਗਈ ਹੈ।ਇਸ ਦੇ ਨਾਲ ਹੀ ਸੂਬੇ ਅੰਦਰ ਐਤਵਾਰ ਨੂੰ 2669 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਇਸ ਵਕਤ ਪੰਜਾਬ ਅੰਦਰ 18257 ਐਕਟਿਵ ਕੇਸ ਹਨ।
LIVE
Background
Punjab Breaking News, 22 March 2021 LIVE Updates:
ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਕਾਰਨ 44 ਮੌਤਾਂ ਦਰਜ ਹੋਈਆਂ ਹਨ।ਇਸ ਸਾਲ ਸੰਕਰਮਣ ਨਾਲ ਮਰਨ ਵਾਲੇ ਲੋਕਾਂ ਦੀ ਇਹ ਸਭ ਦੀ ਵੱਡੀ ਗਿਣਤੀ ਹੈ।ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 10 ਲੋਕਾਂ ਦੀ ਲਾਗ ਕਾਰਨ ਜਾਨ ਗਈ ਹੈ।ਇਸ ਦੇ ਨਾਲ ਹੀ ਸੂਬੇ ਅੰਦਰ ਐਤਵਾਰ ਨੂੰ 2669 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਇਸ ਵਕਤ ਪੰਜਾਬ ਅੰਦਰ 18257 ਐਕਟਿਵ ਕੇਸ ਹਨ।
ਸੂਬੇ ਅੰਦਰ ਐਤਵਾਰ ਨੂੰ ਅੰਮ੍ਰਿਤਸਰ -5, ਗੁਰਦਾਸਪੁਰ -7, ਹੁਸ਼ਿਆਰਪੁਰ -10, ਜਲੰਧਰ -6, ਲੁਧਿਆਣਾ -8, ਫਿਰੋਜ਼ਪੁਰ, ਕਪੂਰਥਲਾ, ਸੰਗਰੂਰ, ਪਠਾਨਕੋਟ, ਪਟਿਆਲਾ, ਐਸ.ਏ.ਐਸ. ਨਗਰ ਵਿੱਚ 1-1 ਮੌਤ ਅਤੇ ਤਰਨ ਤਾਰਨ ਵਿੱਚ ਦੋ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ।
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 43846 ਨਵੇਂ ਕੇਸ ਹੋਏ ਹਨ। ਇਸ ਦੇ ਨਾਲ, ਭਾਰਤ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 1,15,99,130 ਹੋ ਗਈ ਹੈ। ਉਸੇ ਸਮੇਂ, ਭਾਰਤ ਵਿੱਚ ਕੋਰੋਨਾ ਦੇ 3,09,087 ਐਕਟਿਵ ਕੇਸ ਹਨ, ਯਾਨੀ ਉਹ ਲੋਕ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਕੁਝ ਰਾਜ ਅਜਿਹੇ ਹਨ, ਜਿਥੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਹ ਰਾਜ ਮਹਾਰਾਸ਼ਟਰ, ਤਾਮਿਲਨਾਡੂ, ਪੰਜਾਬ, ਮੱਧ ਪ੍ਰਦੇਸ਼, ਦਿੱਲੀ, ਕਰਨਾਟਕ, ਗੁਜਰਾਤ ਅਤੇ ਹਰਿਆਣਾ ਹਨ। ਇਸ ਦੇ ਨਾਲ ਹੀ, ਇਨ੍ਹਾਂ ਰਾਜਾਂ ਵਿੱਚ ਕੁਝ ਅਜਿਹੇ ਜ਼ਿਲ੍ਹੇ ਹਨ, ਜਿਥੇ ਕੋਰੋਨਾ ਦੇ ਮਾਮਲੇ ਵਧੇ ਹਨ ਅਤੇ ਐਕਟਿਵ ਮਾਮਲੇ ਵੀ ਵਧੇਰੇ ਹਨ।
ਪੰਜਾਬ ਵਿੱਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮਾਹਰਾਂ ਮੁਤਾਬਕ ਇਹ ਦੂਜੀ ਲਹਿਰ ਪਹਿਲੀ ਨਾਲੋਂ ਜ਼ਿਆਦਾ ਘਾਤਕ ਹੈ। ਇਸ ਦੂਜੀ ਲਹਿਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਮਹਾਰਾਸ਼ਟਰ ਮਗਰੋਂ ਪੰਜਾਬ ਵਿੱਚ ਸਭ ਤੋਂ ਵੱਧ ਹੈ। ਮਾਰਚ ਮਹੀਨੇ ਵਿੱਚ ਮੌਤ ਦੀ ਦਰ 4.5 ਫੀਸਦ ਤੱਕ ਜਾ ਪਹੁੰਚੀ ਹੈ। ਜਦਕਿ ਇਸ ਤੋਂ ਪਹਿਲੀ ਲਹਿਰ ਵਿੱਚ ਇਹ ਅੰਕੜਾ 3.21 ਫੀਸਦ ਦਰਜ ਕੀਤਾ ਗਿਆ ਸੀ।
ਤਾਜ਼ਾ ਅੰਕੜਿਆ ਮੁਤਾਬਕ ਹੁਣ ਤੱਕ ਪੰਜਾਬ ਅੰਦਰ 6324 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ 15 ਫਰਵਰੀ ਮਗਰੋਂ ਹਲਾਤ ਮੁੜ ਵਿਗੜ ਗਏ ਸੀ ਤੇ ਹੁਣ ਤੱਕ ਇਨ੍ਹਾਂ ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਤੇ ਨਵੇਂ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਪਹਿਲੀ ਮਾਰਚ ਨੂੰ 500 ਨਵੇਂ ਕੇਸ ਸਾਹਮਣੇ ਆਏ ਸੀ। ਹੁਣ ਇਹ ਅੰਕੜਾ 2500 ਤੋਂ ਵੀ ਪਾਰ ਹੈ।
ਪੰਜਾਬ ਅੰਦਰ ਇਸ ਵਕਤ 18257 ਐਕਟਿਵ ਕੇਸ ਹਨ। ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਕਾਰਨ 44 ਮੌਤਾਂ ਦਰਜ ਹੋਈਆਂ। ਇਸ ਸਾਲ ਸੰਕਰਮਣ ਨਾਲ ਮਰਨ ਵਾਲੇ ਲੋਕਾਂ ਦੀ ਇਹ ਸਭ ਦੀ ਵੱਡੀ ਗਿਣਤੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 10 ਲੋਕਾਂ ਦੀ ਲਾਗ ਕਾਰਨ ਜਾਨ ਗਈ ਹੈ।
ਸੂਬੇ ਅੰਦਰ ਐਤਵਾਰ ਨੂੰ ਅੰਮ੍ਰਿਤਸਰ-5, ਗੁਰਦਾਸਪੁਰ-7, ਹੁਸ਼ਿਆਰਪੁਰ-10, ਜਲੰਧਰ-6, ਲੁਧਿਆਣਾ-8, ਫਿਰੋਜ਼ਪੁਰ, ਕਪੂਰਥਲਾ, ਸੰਗਰੂਰ, ਪਠਾਨਕੋਟ, ਪਟਿਆਲਾ, ਐਸਏਐਸ ਨਗਰ ਵਿੱਚ 1-1 ਮੌਤ ਤੇ ਤਰਨ ਤਾਰਨ ਵਿੱਚ ਦੋ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ।
ਪੰਜਾਬੀ ਫ਼ਿਲਮ 'ਰੱਬ ਦਾ ਰੇਡੀਓ 2' ਨੂੰ ਮਿਲਿਆ ਬੈਸਟ ਫ਼ਿਲਮ ਦਾ ਐਵਾਰਡ
67ਵੇਂ ਰਾਸ਼ਟਰੀ ਐਵਾਰਡ 'ਚ ਪੰਜਾਬੀ ਫ਼ਿਲਮ 'ਰੱਬ ਦਾ ਰੇਡੀਓ 2' ਨੂੰ ਮਿਲਿਆ ਬੈਸਟ ਫ਼ਿਲਮ ਦਾ ਐਵਾਰਡ
ਮੋਦੀ ਸਰਕਾਰ ਕੇਂਦਰੀ ਕਰਮਚਾਰੀਆਂ ਨੂੰ ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ ਦਾ ਲਾਭ ਦੇ ਰਹੀ ਹੈ। ਇਸ ਸਕੀਮ 'ਚ ਪਹਿਲਾਂ ਛੇਵੇਂ ਤਨਖਾਹ ਕਮਿਸ਼ਨ ਤਹਿਤ 4500 ਰੁਪਏ ਮਿਲਦੇ ਸੀ, ਪਰ ਸਰਕਾਰ ਨੇ ਇਸ ਨੂੰ ਵਧਾ ਕੇ 10,000 ਰੁਪਏ ਕਰ ਦਿੱਤਾ ਹੈ। ਯਾਨੀ ਕੇਂਦਰ ਸਰਕਾਰ ਦੇ ਕਰਮਚਾਰੀ ਹੋਲੀ ਵਰਗੇ ਤਿਉਹਾਰ ਨੂੰ ਮਨਾਉਣ ਲਈ 10,000 ਰੁਪਏ ਐਡਵਾਂਸ ਲੈ ਸਕਦੇ ਹਨ।
7th Pay Commission: ਕਰਮਚਾਰੀਆਂ ਨੂੰ ਤੋਹਫ਼ਾ 10 ਹਜ਼ਾਰ ਰੁਪਏ ਦਾ ਤੋਹਫਾ
ਕੋਰੋਨਾ ਕਾਲ ਵਿੱਚ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੇ ਡੀਏ ਨੂੰ ਫਰੀਜ਼ ਕਰਕੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਹੁਣ ਸਰਕਾਰ ਦੀ ਇਸ ਸਕੀਮ ਨਾਲ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਹ ਹੋਲੀ ਵਰਗੇ ਤਿਉਹਾਰ ਦਿਲ ਖੋਲ੍ਹ ਕੇ ਮਨਾ ਸਕਣਗੇ।
ਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਮੁੜ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ 26 ਮਾਰਚ ਨੂੰ ਮੁਕੰਮਲ ਭਾਰਤ ਬੰਦ ਕੀਤਾ ਜਾਵੇਗਾ। ਪਿਛਲੇ ਦਿਨਾਂ ਵਿੱਚ ਕਿਸਾਨਾਂ ਦੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਲਾਮਬੰਦੀ ਕੀਤੀ ਹੈ ਜਿਸ ਕਰਕੇ 26 ਮਾਰਚ ਨੂੰ ਭਾਰਤ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲ ਸਕਦਾ ਹੈ।
ਕਿਸਾਨਾਂ ਵੱਲੋਂ 26 ਮਾਰਚ ਨੂੰ ਮੁੜ ਵੱਡਾ ਐਕਸ਼ਨ, ਦੇਸ਼ ਭਰ 'ਚ ਫੈਲਿਆ ਅੰਦੋਲਨ
ਸੰਯੁਕਤ ਕਿਸਾਨ ਮੋਰਚਾ 26 ਮਾਰਚ ਨੂੰ ਮੁਕੰਮਲ ਭਾਰਤ ਬੰਦ ਕੀਤਾ ਜਾਵੇਗਾ। ਪਿਛਲੇ ਦਿਨਾਂ ਵਿੱਚ ਕਿਸਾਨਾਂ ਦੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਲਾਮਬੰਦੀ ਕੀਤੀ ਹੈ
ਦੇਸ਼ ’ਚ ਹੁਣ ਰੋਜ਼ਾਨਾ ਕੋਰੋਨਾ ਵਾਇਰਸ (Coronavirus in India) ਨਵੇਂ ਰਿਕਾਰਡ ਤੋੜ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਇਸ ਵਾਇਰਸ ਦੀ ਲਾਗ ਦੇ 46 ਹਜ਼ਾਰ 951 ਮਾਮਲੇ ਸਾਹਮਣੇ ਆਏ ਹਨ, ਜੋ ਇਸ ਸਾਲ ਦੇ ਇੱਕ ਦਿਨ ਵਿੱਚ ਆਉਣ ਵਾਲੇ ਸਭ ਤੋਂ ਵੱਧ ਮਾਮਲੇ (Covid 19 cases) ਹਨ। ਕੱਲ੍ਹ ਕੋਰੋਨਾ ਕਾਰਨ 212 ਵਿਅਕਤੀਆਂ ਦੀ ਮੌਤ ਹੋ ਗਈ ਹੈ। ਕੱਲ੍ਹ ਹੀ 21 ਹਜ਼ਾਰ 180 ਵਿਅਕਤੀ ਠੀਕ ਵੀ ਹੋਏ ਹਨ।
Coronavirus: ਰੋਜ਼ ਟੁੱਟ ਰਹੇ ਰਿਕਾਰਡ, 24 ਘੰਟਿਆਂ ’ਚ ਸਾਹਮਣੇ ਆਏ 47 ਹਜ਼ਾਰ ਨਵੇਂ ਮਾਮਲੇ
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਭਾਵ ICMR ਨੇ ਜਾਣਕਾਰੀ ਦਿੱਤੀ ਹੈ ਕਿ 21 ਮਾਰਚ, 2021 ਤੱਕ ਪੂਰੇ ਦੇਸ਼ ਵਿੱਚ ਕੋਰੋਨਾ ਦੇ 23 ਕਰੋੜ 44 ਲੱਖ 45 ਹਜ਼ਾਰ 774 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਕੱਲ੍ਹ ਪੂਰੇ ਦੇਸ਼ ਵਿੱਚ 8 ਲੱਖ 80 ਹਜ਼ਾਰ 655 ਸੈਂਪਲਾਂ ਦੀ ਜਾਂਚ ਕੀਤੀ ਗਈ।
ਨੰਦੇੜ ਜ਼ਿਲ੍ਹੇ ਅੰਦਰ 11 ਦਿਨਾਂ ਦੇ ਸੰਪੂਰਨ ਲਾਕਡਾਊਨ ਲਾਉਣ ਦੇ ਆਦੇਸ਼
ਮਹਾਰਾਸ਼ਟਰ ਵਿੱਚ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਲੈ ਕੇ ਨੰਦੇੜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ 11 ਦਿਨਾਂ ਦੇ ਸੰਪੂਰਨ ਲਾਕਡਾਊਨ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਨੰਦੇੜ ਦੇ ਜ਼ਿਲ੍ਹਾ ਕੁਲੈਕਟਰ ਡਾ.ਵਿਪਨ ਇਟਨਕਰ ਵੱਲੋਂ ਜਾਰੀ ਆਦੇਸ਼ਾਂ ਵਿੱਚ ਜ਼ਿਲ੍ਹੇ ਅੰਦਰ ਵਧਦੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ 24 ਮਾਰਚ ਰਾਤ 12 ਵਜੇ ਤੋਂ 4 ਅਪ੍ਰੈਲ 2021 ਰਾਤ 12 ਵਜੇ ਤੱਕ 11 ਦਿਨਾਂ ਦਾ ਸੰਪੂਰਨ ਲਾਕਡਾਊਨ ਲਾਉਂਦਿਆਂ ਨਿੱਜੀ ਵਾਹਨਾਂ ਦੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਗਈ ਹੈ ਜਦਕਿ ਐਂਬੂਲੈਂਸ, ਰਸੋਈ ਗੈਸ, ਕੋਰੀਅਰ ਵਾਹਨਾਂ ਸਮੇਤ ਸਰਕਾਰੀ ਤੇ ਵਿਸ਼ੇਸ਼ ਸੇਵਾ ਵਾਹਨਾਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਸਮਾਜਿਕ ਧਾਰਮਿਕ ਤੇ ਰਾਜਨੀਤਕ ਸਮਾਗਮਾਂ 'ਤੇ ਪੂਰਨ ਤੌਰ ਤੇ' ਪਾਬੰਦੀ ਦਾ ਐਲਾਨ ਕੀਤਾ ਗਿਆ ਹੈ।