7th Pay Commission: ਕਰਮਚਾਰੀਆਂ ਨੂੰ ਤੋਹਫ਼ਾ 10 ਹਜ਼ਾਰ ਰੁਪਏ ਦਾ ਤੋਹਫਾ
ਕੋਰੋਨਾ ਕਾਲ ਵਿੱਚ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੇ ਡੀਏ ਨੂੰ ਫਰੀਜ਼ ਕਰਕੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਹੁਣ ਸਰਕਾਰ ਦੀ ਇਸ ਸਕੀਮ ਨਾਲ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਹ ਹੋਲੀ ਵਰਗੇ ਤਿਉਹਾਰ ਦਿਲ ਖੋਲ੍ਹ ਕੇ ਮਨਾ ਸਕਣਗੇ।
ਨਵੀਂ ਦਿੱਲੀ: ਹੋਲੀ ਦਾ ਤਿਉਹਾਰ ਮਾਰਚ ਦੇ ਆਖਰੀ ਹਫਤੇ ਹੈ। ਇਹ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਮੁਲਾਜ਼ਮ ਵਰਗ ਦੇ ਲੋਕਾਂ ਦੀ ਤਨਖਾਹ ਆਮ ਤੌਰ 'ਤੇ ਖ਼ਤਮ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਖ਼ਰਚ ਕਰਨ ਲਈ ਲੋਕਾਂ ਨੂੰ ਵਾਰ-ਵਾਰ ਜੇਬ ਖੰਗਾਲਣੀ ਪੈਂਦੀ ਹੈ ਪਰ ਹੁਣ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਹੋਲੀ ਮਨਾਉਣ ਲਈ ਵਿਸ਼ੇਸ਼ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਮੋਦੀ ਸਰਕਾਰ ਕੇਂਦਰੀ ਕਰਮਚਾਰੀਆਂ ਨੂੰ ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ ਦਾ ਲਾਭ ਦੇ ਰਹੀ ਹੈ।
ਇਸ ਸਕੀਮ 'ਚ ਪਹਿਲਾਂ ਛੇਵੇਂ ਤਨਖਾਹ ਕਮਿਸ਼ਨ ਤਹਿਤ 4500 ਰੁਪਏ ਮਿਲਦੇ ਸੀ, ਪਰ ਸਰਕਾਰ ਨੇ ਇਸ ਨੂੰ ਵਧਾ ਕੇ 10,000 ਰੁਪਏ ਕਰ ਦਿੱਤਾ ਹੈ। ਯਾਨੀ ਕੇਂਦਰ ਸਰਕਾਰ ਦੇ ਕਰਮਚਾਰੀ ਹੋਲੀ ਵਰਗੇ ਤਿਉਹਾਰ ਨੂੰ ਮਨਾਉਣ ਲਈ 10,000 ਰੁਪਏ ਐਡਵਾਂਸ ਲੈ ਸਕਦੇ ਹਨ। ਇਸ 'ਤੇ ਕੋਈ ਵਿਆਜ ਨਹੀਂ ਲਿਆ ਜਾਵੇਗਾ। ਇਸ ਯੋਜਨਾ ਦਾ ਲਾਭ ਲੈਣ ਲਈ 31 ਮਾਰਚ ਦੀ ਆਖਰੀ ਤਾਰੀਖ ਹੈ।
ਇਸ ਦੇ ਨਾਲ ਹੀ ਕਰਮਚਾਰੀ ਇਸ ਨੂੰ 10 ਕਿਸ਼ਤਾਂ ਵਿੱਚ ਵਾਪਸ ਕਰ ਸਕਦੇ ਹਨ। ਯਾਨੀ ਤੁਸੀਂ ਇਸ ਨੂੰ 1000 ਰੁਪਏ ਦੀ ਮਹੀਨਾਵਾਰ ਕਿਸ਼ਤ ਦੇ ਨਾਲ ਵਾਪਸ ਕਰ ਸਕਦੇ ਹੋ। ਕੇਂਦਰੀ ਕਰਮਚਾਰੀਆਂ ਕੋਲ ਇਹ ਪੈਸਾ ਪਹਿਲਾਂ ਹੀ ਏਟੀਐਮ ਵਿੱਚ ਰਜਿਸਟਰਡ ਹੋਵੇਗਾ, ਸਿਰਫ ਉਨ੍ਹਾਂ ਨੂੰ ਖਰਚ ਕਰਨਾ ਪਏਗਾ।
ਇਹ ਵੀ ਪੜ੍ਹੋ: Nokia X20 and X10: Nokia X10 ਤੇ Nokia X20 ਹੋਣਗੇ 8 ਅਪ੍ਰੈਲ ਨੂੰ ਲਾਂਚ, ਜਾਣੋ ਖ਼ਾਸੀਅਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904