Nokia X20 and X10: Nokia X10 ਤੇ Nokia X20 ਹੋਣਗੇ 8 ਅਪ੍ਰੈਲ ਨੂੰ ਲਾਂਚ, ਜਾਣੋ ਖ਼ਾਸੀਅਤਾਂ
Nokia ਦੇ ਦੋਵੇਂ ਸਮਾਰਟਫ਼ੋਨ ਨੂੰ 5G ਕੁਨੈਕਟੀਵਿਟੀ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਦੋਵੇਂ ਫ਼ੋਨਾਂ ਦੀ ਕੀਮਤ ਜ਼ਿਆਦਾ ਨਹੀਂ ਹੋਵੇਗੀ।
Nokia X10: ਦੁਨੀਆ ਭਰ ਦੀਆਂ ਸਮਾਰਟਫ਼ੋਨ ਨਿਰਮਾਤਾ ਕੰਪਨੀਆਂ ਆਪਣੇ ਕਿਫ਼ਾਇਤੀ ਫ਼ੋਨ ਬਾਜ਼ਾਰ ’ਚ ਉਤਾਰਨ ਦੀ ਯੋਜਨਾ ਉਲੀਕ ਰਹੀਆਂ ਹਨ। ਹੁਣ HMD ਗਲੋਬਲ ਕੰਪਨੀ ਆਪਣੇ ਦੋ ਨਵੇਂ ਸਮਾਰਟਫ਼ੋਨ Nokia X10 (ਨੋਕੀਆ ਐਕਸ10) ਤੇ Nokia X20 (ਨੋਕੀਆ ਐਕਸ20) ਲਾਂਚ ਕਰਨ ਦੀ ਤਿਆਰੀ ’ਚ ਹੈ।
Nokia ਦੇ ਦੋਵੇਂ ਸਮਾਰਟਫ਼ੋਨ ਨੂੰ 5G ਕੁਨੈਕਟੀਵਿਟੀ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਦੋਵੇਂ ਫ਼ੋਨਾਂ ਦੀ ਕੀਮਤ ਜ਼ਿਆਦਾ ਨਹੀਂ ਹੋਵੇਗੀ।
Nokia X10 ਸਮਾਰਟਫ਼ੋਨ ਵਿੱਚ 6GB ਰੈਮ ਨਾਲ 32GB ਸਟੋਰੇਜ ਮਿਲੇਗੀ। ਇਹ ਫ਼ੋਨ ਲਗਭਗ 26,000 ਰੁਪਏ ’ਚ ਲਾਂਚ ਹੋ ਸਕਦਾ ਹੈ। ਇਸ ਲਈ ਚਿੱਟਾ ਤੇ ਹਰਾ ਦੋ ਰੰਗਾਂ ਦੀ ਆਪਸ਼ਨ ਮਿਲ ਸਕਦੀ ਹੈ।
Nokia X20 ਸਮਾਰਟਫ਼ੋਨ 6GB ਰੈਮ ਨਾਲ 128GB ਇੰਟਰਨਲ ਸਟੋਰੇਜ ’ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਫ਼ੋਨ ਦੀ ਕੀਮਤ 30,400 ਰੁਪਏ ਹੋ ਸਕਦੀ ਹੈ। ਇਹ ਬਲੂ ਤੇ ਸੈਂਡ ਦੋ ਰੰਗਾਂ ਵਿੱਚ ਉਪਲਬਧ ਹੋ ਸਕਦਾ ਹੈ।
ਇਨ੍ਹਾਂ ਦੋਵੇਂ ਫ਼ੋਨਾਂ ਵਿੱਚ ਕੁਐਲਕਾੱਮ ਸਨੈਪਡ੍ਰੈਗਨ 480 5G ਚਿੱਪਸੈੱਟ ਮਿਲ ਸਕਦਾ ਹੈ। Nokia G10 ਸਮਾਰਟਫ਼ੋਨ ਵਿੱਚ 6.4 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਵਿੱਚ ਕੁਐਡ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ; ਜਿਸ ਵਿੱਚ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: 'Thalaivi' ਟ੍ਰੇਲਰ ਲਾਂਚ ਹੋਣ ਤੋਂ ਪਹਿਲਾਂ ਕੰਗਨਾ ਰਨੌਤ ਨੇ ਸ਼ੇਅਰ ਕੀਤੀਆਂ ਕੁਝ ਖਾਸ ਤਸਵੀਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904