ਪੜਚੋਲ ਕਰੋ

ਹਾਈਕਮਾਨ ਦੇ ਹੁਕਮਾਂ ਤੱਕ ਨਹੀਂ ਕਰਾਂਗੇ ਰਿਹਾਈ, 72 ਘੰਟਿਆਂ ਬਾਅਦ ਵੀ ਨਹੀਂ ਛੱਡਿਆ BSF ਜਵਾਨ, ਪਰਿਵਾਰ ਦਾ ਰੋ-ਰੋ ਬੂਰਾ ਹਾਲ

Punjab News: ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਫੜਿਆ ਗਿਆ ਬੀਐਸਐਫ (BSF) ਜਵਾਨ 72 ਘੰਟੇ ਬਾਅਦ ਵੀ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ਵਿੱਚ ਹੈ। 3 ਫਲੈਗ ਮੀਟਿੰਗਾਂ ਤੋਂ ਬਾਅਦ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ।

Punjab News: ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਫੜਿਆ ਗਿਆ ਬੀਐਸਐਫ (BSF) ਜਵਾਨ 72 ਘੰਟੇ ਬਾਅਦ ਵੀ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ਵਿੱਚ ਹੈ। 3 ਫਲੈਗ ਮੀਟਿੰਗਾਂ ਤੋਂ ਬਾਅਦ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਪਾਕਿਸਤਾਨੀ ਅਧਿਕਾਰੀਆਂ ਨੇ ਸਿਪਾਹੀ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਹਾਈਕਮਾਨ ਤੋਂ ਹੁਕਮ ਨਹੀਂ ਮਿਲਦੇ, ਉਹ ਸਿਪਾਹੀ ਨੂੰ ਰਿਹਾਅ ਨਹੀਂ ਕਰਨਗੇ।

ਦੂਜੇ ਪਾਸੇ, ਸ਼ੁੱਕਰਵਾਰ ਸ਼ਾਮ ਨੂੰ ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ (ਡੀਜੀ) ਨੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨਾਲ ਸਿਪਾਹੀ ਨੂੰ ਰਿਹਾਅ ਕਰਨ ਲਈ ਗੱਲ ਕੀਤੀ। ਜਵਾਨ ਪੀਕੇ ਸਾਹੂ ਦੇ ਭਰਾ ਸ਼ਿਆਮ ਸੁੰਦਰ ਸਾਹੂ ਨੇ ਆਪਣੇ ਭਰਾ ਨੂੰ ਰਿਹਾਅ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਕਾਰਨ ਪੀਕੇ ਸਿੰਘ ਦੀ ਰਿਹਾਈ ਵਿੱਚ ਦੇਰੀ ਹੋ ਰਹੀ ਹੈ। ਜਵਾਨ ਪੀਕੇ ਸਿੰਘ ਦੀ ਪਤਨੀ ਰਜਨੀ ਸਾਹੂ ਨੇ ਕਿਹਾ, "ਮੈਂ ਆਖਰੀ ਵਾਰ ਮੰਗਲਵਾਰ (22 ਅਪ੍ਰੈਲ) ਰਾਤ ਨੂੰ ਉਨ੍ਹਾਂ ਨਾਲ ਗੱਲ ਕੀਤੀ ਸੀ। ਮੈਂ ਬਸ ਚਾਹੁੰਦੀ ਹਾਂ ਕਿ ਉਹ ਜਲਦੀ ਘਰ ਵਾਪਸ ਆ ਜਾਣ।"

31 ਮਾਰਚ ਨੂੰ ਡਿਊਟੀ 'ਤੇ ਵਾਪਸ ਆਇਆ ਸੀ ਜਵਾਨ, ਉਸ ਦੀ ਪਤਨੀ ਹੋਈ ਬੇਸੁੱਧ
40 ਸਾਲਾ ਪੀਕੇ ਸਾਹੂ ਕੋਲਕਾਤਾ ਦੇ ਹੁਗਲੀ ਦਾ ਰਹਿਣ ਵਾਲਾ ਹੈ। ਘਰ ਛੁੱਟੀਆਂ ਬਿਤਾਉਣ ਤੋਂ ਬਾਅਦ, ਉਹ 31 ਮਾਰਚ ਨੂੰ ਡਿਊਟੀ 'ਤੇ ਵਾਪਸ ਆਇਆ। ਸਾਹੂ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਉਹ 17 ਸਾਲਾਂ ਤੋਂ ਬੀਐਸਐਫ ਵਿੱਚ ਹੈ ਅਤੇ ਆਪਣੇ ਮਾਪਿਆਂ, ਪਤਨੀ ਅਤੇ 7 ਸਾਲ ਦੇ ਪੁੱਤਰ ਨਾਲ ਰਹਿੰਦਾ ਹੈ।

ਇਸ ਘਟਨਾ ਕਰਕੇ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਇਹ ਖ਼ਬਰ ਮਿਲਣ ਤੋਂ ਬਾਅਦ ਉਸ ਦੀ ਪਤਨੀ ਰਜਨੀ ਸਾਹੂ ਬੇਸੁੱਧ ਹੈ। ਪਤਨੀ ਰਜਨੀ ਸਾਹੂ ਨੇ ਕਿਹਾ, “ਉਸ ਦੇ ਇੱਕ ਸਾਥੀ ਨੇ ਸਾਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਨੂੰ ਡਿਊਟੀ ਦੌਰਾਨ ਫੜ ਲਿਆ ਗਿਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਪੀਕੇ ਸਾਹੂ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਜਿਸ ਤੋਂ ਬਾਅਦਾ ਉਸ ਨੂੰ ਪਾਕਿਸਤਾਨ ਰੇਂਜਰਸ ਫੜ ਲਿਆ ਸੀ, ਪਰ ਉਸ ਨੂੰ ਹਾਲੇ ਤੱਕ ਰਿਹਾਅ ਨਹੀਂ ਕੀਤਾ ਗਿਆ ਹੈ, ਇੱਕ ਪਾਸੇ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵਧਿਆ ਹੋਇਆ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਰੇਂਜਰਸ ਨੇ ਹਾਈਕਮਾਨ ਦਾ ਹੁਕਮ ਨਾ ਮਿਲਣ ਤੱਕ ਜਵਾਨ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਟਾਪ ਹੈਡਲਾਈਨ

Punjab News : ਪਰਵਿੰਦਰ ਝੋਟੇ ਦੇ ਪਿਤਾ ਦੀ 2027 ਦੀਆਂ ਚੋਣਾਂ ਨੂੰ ਲੈ ਕੇ ਵੱਡੀ ਅਪੀਲ, ਕਰਤਾ ਵੱਡਾ ਐਲਾਨ 
Punjab News : ਪਰਵਿੰਦਰ ਝੋਟੇ ਦੇ ਪਿਤਾ ਦੀ 2027 ਦੀਆਂ ਚੋਣਾਂ ਨੂੰ ਲੈ ਕੇ ਵੱਡੀ ਅਪੀਲ, ਕਰਤਾ ਵੱਡਾ ਐਲਾਨ 
Road Accident : ਦੀਵਾਲੀ 'ਤੇ ਨਵਾਂ ਮੋਟਰਸਾਈਕਲ ਲਿਆ, ਕੁਝ ਦਿਨਾਂ ਬਾਅਦ ਹੀ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਦੀ ਮੌਤ 
Road Accident : ਦੀਵਾਲੀ 'ਤੇ ਨਵਾਂ ਮੋਟਰਸਾਈਕਲ ਲਿਆ, ਕੁਝ ਦਿਨਾਂ ਬਾਅਦ ਹੀ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਦੀ ਮੌਤ 
Punjab Lottery : ਪੰਜਾਬ 'ਚ 10 ਲੱਖ ਦੀ ਲਾਟਰੀ ਨਿਕਲੀ , ਪਰ ਜੇਤੂ ਦਾ ਨਹੀਂ ਲੱਗਿਆ ਪਤਾ!  
Punjab Lottery : ਪੰਜਾਬ 'ਚ 10 ਲੱਖ ਦੀ ਲਾਟਰੀ ਨਿਕਲੀ , ਪਰ ਜੇਤੂ ਦਾ ਨਹੀਂ ਲੱਗਿਆ ਪਤਾ!  
Bibi Jagir Kaur ਦੀ ਅਕਾਲੀ ਦਲ 'ਚ ਵਾਪਸੀ , ਸੁਖਬੀਰ ਬਾਦਲ ਨੇ ਪਾਰਟੀ 'ਚ ਕਰਵਾਇਆ ਸ਼ਾਮਲ
Bibi Jagir Kaur ਦੀ ਅਕਾਲੀ ਦਲ 'ਚ ਵਾਪਸੀ , ਸੁਖਬੀਰ ਬਾਦਲ ਨੇ ਪਾਰਟੀ 'ਚ ਕਰਵਾਇਆ ਸ਼ਾਮਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
Punjab Congress: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਤਿਆਰੀ ਤੇਜ਼, 4 ਮੈਂਬਰੀ ਕਮੇਟੀ ਦਾ ਗਠਨ...
Punjab Congress: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਤਿਆਰੀ ਤੇਜ਼, 4 ਮੈਂਬਰੀ ਕਮੇਟੀ ਦਾ ਗਠਨ...
Bank Holidays 2026 : ਅਗਲੇ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿਹੜੇ-ਕਿਹੜੇ ਦਿਨ ਨਹੀਂ ਹੋਵੇਗਾ ਕੰਮ
Bank Holidays 2026 : ਅਗਲੇ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿਹੜੇ-ਕਿਹੜੇ ਦਿਨ ਨਹੀਂ ਹੋਵੇਗਾ ਕੰਮ
Heart Attack in Winter : ਸਰਦੀਆਂ 'ਚ ਕਿਉਂ ਵਧ ਜਾਂਦਾ ਹੈ ਹਾਰਟ ਅਟੈਕ ਦਾ ਖ਼ਤਰਾ? ਜਾਣੋ ਦਿਲ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ
Heart Attack in Winter : ਸਰਦੀਆਂ 'ਚ ਕਿਉਂ ਵਧ ਜਾਂਦਾ ਹੈ ਹਾਰਟ ਅਟੈਕ ਦਾ ਖ਼ਤਰਾ? ਜਾਣੋ ਦਿਲ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ
Punjab News: ਲੁਧਿਆਣਾ ਦੇ ਗੁਰਦੁਆਰੇ 'ਚ ਗੋਲੀਬਾਰੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 22 ਸਾਲਾਂ ਨੌਜਵਾਨ ਦੀ ਪਿੱਠ ਵਿੱਚ ਲੱਗੀ, ਹਾਲਤ ਗੰਭੀਰ; 2 ਨੂੰ...
Punjab News: ਲੁਧਿਆਣਾ ਦੇ ਗੁਰਦੁਆਰੇ 'ਚ ਗੋਲੀਬਾਰੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 22 ਸਾਲਾਂ ਨੌਜਵਾਨ ਦੀ ਪਿੱਠ ਵਿੱਚ ਲੱਗੀ, ਹਾਲਤ ਗੰਭੀਰ; 2 ਨੂੰ...
Big News: ਸਿਆਸੀ ਜਗਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ ਰਾਜ ਸਭਾ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਜਾਣੋ ਰਾਜਨੀਤਿਕ ਸਫ਼ਰ ਬਾਰੇ ਖਾਸ...
ਸਿਆਸੀ ਜਗਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ ਰਾਜ ਸਭਾ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਜਾਣੋ ਰਾਜਨੀਤਿਕ ਸਫ਼ਰ ਬਾਰੇ ਖਾਸ...
Embed widget