ਭਿਆਨਕ ਧਮਾਕੇ ਨਾਲ ਦਹਿਲਿਆ ਈਰਾਨ! ਕਈ ਕਿਲੋਮੀਟਰ ਦੂਰ ਤੱਕ ਟੁੱਟੇ ਖਿੜਕੀਆਂ ਦੇ ਸ਼ੀਸ਼ੇ
Massive Explosion Hits Port: ਦੱਖਣੀ ਈਰਾਨ ਦੇ ਬੰਦਰਗਾਹ ਸ਼ਹਿਰ ਬੰਦਰ ਅੱਬਾਸ ਦੇ ਸ਼ਾਹਿਦ ਰਾਜਾਈ ਬੰਦਰਗਾਹ 'ਤੇ ਇੱਕ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦਾ ਅਸਰ ਕਈ ਕਿਲੋਮੀਟਰ ਦੂਰ ਤੱਕ ਦੇਖਣ ਨੂੰ ਮਿਲਿਆ।

Massive Explosion Hits Port: ਦੱਖਣੀ ਈਰਾਨ ਦੇ ਬੰਦਰਗਾਹ ਸ਼ਹਿਰ ਬੰਦਰ ਅੱਬਾਸ ਦੇ ਸ਼ਾਹਿਦ ਰਾਜਾਈ ਬੰਦਰਗਾਹ 'ਤੇ ਇੱਕ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦਾ ਅਸਰ ਕਈ ਕਿਲੋਮੀਟਰ ਦੂਰ ਤੱਕ ਦੇਖਣ ਨੂੰ ਮਿਲਿਆ। ਦੂਰ-ਦੂਰ ਦੇ ਘਰਾਂ ਦੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਸਮਾਨ ਖਿੱਲਰ ਗਿਆ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਰਿਪੋਰਟਾਂ ਅਨੁਸਾਰ, ਇਸ ਹਮਲੇ ਵਿੱਚ ਘੱਟੋ-ਘੱਟ 47 ਲੋਕ ਜ਼ਖਮੀ ਹੋਏ ਹਨ।
ਇਸ ਧਮਾਕੇ ਨਾਲ ਸਬੰਧਤ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ ਵਿੱਚ ਅਸਮਾਨ ਵਿੱਚ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਜਾ ਸਕਦੇ ਹਨ। ਸ਼ਹੀਦ ਰਾਜਾਈ ਬੰਦਰਗਾਹ ਮੁੱਖ ਤੌਰ 'ਤੇ ਕੰਟੇਨਰ ਆਉਂਦੇ-ਜਾਂਦੇ ਹਨ, ਇਸ ਦੇ ਨਾਲ ਹੀ ਤੇਲ ਦੇ ਟੈਂਕ ਅਤੇ ਪੈਟ੍ਰੋਕੈਮੀਕਲ ਦੀਆਂ ਸੁਵਿਧਾਵਾਂ ਵੀ ਹਨ।
Huge explosion in Bandar Abbas, southwest Iran, reasons unknown. Glass shattered within the radius of several kilometers. pic.twitter.com/QSv1V9GDPX
— Ali Hashem علي هاشم (@alihashem_tv) April 26, 2025
ਹਾਲਾਂਕਿ, ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇੰਨਾ ਵੱਡਾ ਧਮਾਕਾ ਕਿਵੇਂ ਹੋਇਆ? ਰਿਪੋਰਟਾਂ ਅਨੁਸਾਰ, ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਨੂੰ ਕੱਢਣ ਅਤੇ ਹਸਪਤਾਲ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।






















