ਭਾਰਤ-ਪਾਕਿਸਤਾਨ ਕੌਮਾਂਤਰੀ ਸਾਦਕੀ ਬਾਰਡਰ 'ਤੇ ਬੀਐਸਐਫ ਜਵਾਨਾਂ ਨੇ ਪਾਕਿਸਤਾਨੀ ਰੇਂਜਰਾਂ ਨੂੰ ਦਿੱਤੀ ਮਿਠਾਈ
ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ 'ਤੇ ਭਾਰਤ ਪਾਕਿਸਤਾਨ ਸਰਹੱਦ ਤੋਂ ਆਪਸੀ ਭਾਈਚਾਰੇ ਦੀ ਤਸਵੀਰ ਸਾਹਮਣੇ ਆਈ ਹੈ। ਤਸਵੀਰਾਂ ਫਾਜ਼ਿਲਕਾ ਦੀ ਕੌਮਾਂਤਰੀ ਭਾਰਤ ਪਾਕਿ ਸਰਹੱਦ ਸਾਦਕੀ ਚੌਕੀ ਦੀਆਂ ਨੇ ਜਿੱਥੇ ਦੇਸ਼ ਦੀ ਸੁਰੱਖਿਆ ਕਰ ਰਹੇ ਜਵਾਨਾਂ ਨੇ ਪਹਿਲ ਕੀਤੀ
ਫਾਜ਼ਿਲਕਾ : ਅੱਜ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਜਿੱਥੇ ਦੇਸ਼ ਭਾਰਤ ਵਿੱਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਉਥੇ ਹੀ ਭਾਰਤ ਪਾਕਿਸਤਾਨ ਫਾਜ਼ਿਲਕਾ ਇਲਾਕੇ ਦੇ ਕੌਮਾਂਤਰੀ ਸਾਦਕੀ ਬਾਰਡਰ 'ਤੇ ਦੇਸ਼ ਦੀ ਸੀਮਾ ਦੀ ਰੱਖਿਆ ਕਰ ਰਹੇ ਬੀਐਸਐਫ ਦੇ ਭਾਰਤੀ ਜਵਾਨਾਂ ਨੇ ਅੱਜ ਆਜ਼ਾਦੀ ਦਿਹਾੜੇ ਮੌਕੇ ਆਪਣੀ ਖੁਸ਼ੀਆਂ ਵਿੱਚ ਪਾਕਿਸਤਾਨੀ ਰੇਂਜਰਾਂ ਨੂੰ ਵੀ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਮਠਿਆਈਆਂ ਭੇਟ ਕਰ ਆਪਸੀ ਭਾਈਚਾਰਾ ਵਧਾਉਣ ਦੀ ਕਾਮਨਾ ਕੀਤੀ ਹੈ।
ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ 'ਤੇ ਭਾਰਤ ਪਾਕਿਸਤਾਨ ਸਰਹੱਦ ਤੋਂ ਆਪਸੀ ਭਾਈਚਾਰੇ ਦੀ ਤਸਵੀਰ ਸਾਹਮਣੇ ਆਈ ਹੈ। ਤਸਵੀਰਾਂ ਫਾਜ਼ਿਲਕਾ ਦੀ ਕੌਮਾਂਤਰੀ ਭਾਰਤ ਪਾਕਿਸਤਾਨ ਸਰਹੱਦ ਸਾਦਕੀ ਚੌਕੀ ਦੀਆਂ ਨੇ ਜਿੱਥੇ ਦੇਸ਼ ਦੀ ਸੁਰੱਖਿਆ ਕਰ ਰਹੇ ਜਵਾਨਾਂ ਨੇ ਪਹਿਲ ਕੀਤੀ। ਆਜ਼ਾਦੀ ਦਿਹਾੜੇ ਮੌਕੇ ਫ਼ਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ 'ਤੇ ਪਹੁੰਚੇ ਬੀਐਸਐਫ ਦੇ ਡੀਆਈਜੀ ਵੀਪੀ ਬਡੋਲਾ ਦੀ ਅਗਵਾਈ ਵਿੱਚ ਆਪਣੀ ਖੁਸ਼ੀਆਂ ਦੇ ਵਿਚ ਪਾਕਿਸਤਾਨੀ ਰੇਂਜਰਾਂ ਨੂੰ ਸ਼ਾਮਲ ਕੀਤਾ ਗਿਆ।
ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਜ਼ੀਰੋ ਲਾਈਨ 'ਤੇ ਜਾ ਕੇ ਪਾਕਿਸਤਾਨੀ ਰੇਂਜਰਾਂ ਨੂੰ ਮਿਠਾਈ ਦਾ ਟੋਕਰਾ ਭੇਟ ਕੀਤਾ ਤੇ ਆਪਸੀ ਭਾਈਚਾਰਾ ਵਧਾਉਣ ਦੀ ਕਾਮਨਾ ਕੀਤੀ। ਉਧਰ ਪਾਕਿਸਤਾਨੀ ਰੇਂਜਰਾਂ ਵੱਲੋਂ ਵੀ ਭਾਰਤੀ ਜਵਾਨਾਂ ਨੂੰ ਇਸ ਮੌਕੇ ਮਠਿਆਈ ਦੇ ਕੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ।
ਸਰਕਾਰ ਨੇ ਪਹਿਲੇ ਦਿਨ ਤੋਂ ਹੀ ਫੈਸਲੇ ਲੈਣੇ ਸ਼ੁਰੂ ਕੀਤੇ ਜਿਨ੍ਹਾਂ ਦੇ ਨਤੀਜੇ ਆਉਣੇ ਸ਼ੁਰੂ: ਸੀਐਮ ਭਗਵੰਤ ਮਾਨ
ਇਸ ਦੌਰਾਨ ਲੁਧਿਆਣਾ ਵਿੱਚ ਬੋਲਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਦੇ ਨਤੀਜੇ ਅੱਜ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਐਕਟ ਕੱਲ੍ਹ ਤੋਂ ਲਾਗੂ ਹੋ ਗਿਆ ਹੈ। ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਲਾਗੂ ਕੀਤੀ ਗਈ ਹੈ। 51 ਲੱਖ ਪਰਿਵਾਰਾਂ ਨੂੰ ਜ਼ੀਰੋ ਬਿੱਲ ਮਿਲੇਗਾ।
ਉਨ੍ਹਾਂ ਕਿਹਾ ਕਿ ਘਰ-ਘਰ ਆਟਾ ਦਾਲ ਸਕੀਮ ਵੀ ਸ਼ੁਰੂ ਹੋਣ ਜਾ ਰਹੀ ਹੈ। ਲੋਕਾਂ ਨੂੰ ਚੰਗੀ ਕੁਆਲਿਟੀ ਦਾ ਆਟਾ ਮਿਲੇਗਾ। ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਲੈਣਾ ਬਹੁਤ ਔਖਾ ਕੰਮ ਹੈ ਪਰ ਹੁਣ ਬੁਢਾਪਾ ਤੇ ਵਿਧਵਾ ਪੈਨਸ਼ਨ ਬੈਂਕ ਦੇ ਕਰਮਚਾਰੀ ਘਰ ਬੈਠੇ ਦੇ ਕੇ ਜਾਏਗਾ। ਆਉਣ ਵਾਲੇ ਦਿਨਾਂ ਵਿੱਚ ਸਕੂਲਾਂ ਦੀ ਹਾਲਤ ਸੁਧਰੇਗੀ।
ਉਨ੍ਹਾਂ ਕਿਹਾ ਕਿ ਹੁਣ ਕਤੱਖ ਆਜ਼ਾਦੀ ਮਹਿਲਾਂ ਵਿੱਚ ਰਹੀ। ਪ੍ਰਭਾਵਸ਼ਾਲੀ ਲੋਕ ਆਪ ਹੀ ਮਾਲਕ ਬਣ ਗਏ। ਚਾਰੇ ਪਾਸੇ ਗਰੀਬੀ, ਭ੍ਰਿਸ਼ਟਾਚਾਰ ਹੈ। ਸਾਡੇ ਤੋਂ ਬਾਅਦ ਆਜ਼ਾਦ ਹੋਏ ਦੇਸ਼ ਬਹੁਤ ਬਿਹਤਰ ਹਨ। ਉਨ੍ਹਾਂ ਕਿਹਾ ਕਿ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਮੈਂ ਉਸ ਨੂੰ ਪੂਰਾ ਕਰਾਂਗਾ। ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।