ਪੜਚੋਲ ਕਰੋ

ਅੱਗ ਨਾ ਲਗਾ ਕੇ ਕਿਸਾਨ ਇਸ ਵਾਰ ਪਰਾਲੀ ਤੋਂ ਮੁਨਾਫ਼ਾ ਕਮਾਉਣਗੇ -ਵਿੱਤ ਮੰਤਰੀ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਬਦੌਲਤ ਕਿਸਾਨ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ, ਸਗੋਂ ਇਸ ਤੋਂ ਮੁਨਾਫ਼ਾ ਕਮਾਉਣਗੇ।

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਬਦੌਲਤ ਕਿਸਾਨ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ, ਸਗੋਂ ਇਸ ਤੋਂ ਮੁਨਾਫ਼ਾ ਕਮਾਉਣਗੇ। ਵਿੱਤ ਮੰਤਰੀ ਅੱਜ ਰੌਣੀ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਕਿਸਾਨ ਮੇਲੇ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ.ਐਸ. ਗੋਸਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸਾਬਕਾ ਉਪ ਕੁਲਪਤੀ ਡਾ. ਐਮ.ਐਸ. ਕੰਗ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਾਅਦਾ ਕਰਦਿਆਂ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਅਹਿਦ ਕੀਤਾ ਹੈ, ਇਸ ਲਈ ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਨਵੇਂ ਲੱਗੇ ਕਾਰਖਾਨਿਆਂ ਦੇ ਬੁਆਇਲਰਾਂ ਵਿੱਚ ਵਰਤਣ ਲਈ ਪਰਾਲੀ ਨੂੰ ਖੇਤਾਂ ਵਿੱਚੋਂ ਹੀ ਚੁਕਵਾਉਣ ਦੇ ਅਗੇਤੇ ਪ੍ਰਬੰਧ ਵੀ ਕੀਤੇ ਹਨ।

ਵਿੱਤ, ਯੋਜਨਾ ਅਤੇ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨ ਮੇਲੇ 'ਚ ਫ਼ਸਲਾਂ ਦੇ ਪ੍ਰਦਰਸ਼ਨੀ ਪਲਾਂਟ ਦੇਖਣ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਦਾ ਜਾਇਜ਼ਾ ਲੈਣ ਮਗਰੋਂ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੱਦਾ ਦਿੱਤਾ ਕਿ ਉਹ ਗੁਰੂਆਂ ਦੇ ਸੁਨੇਹੇ ਮੁਤਾਬਕ ਪੌਣ-ਪਾਣੀ ਤੇ ਧਰਤੀ ਨੂੰ ਬਚਾਉਣ ਲਈ ਕੁਦਰਤੀ ਖੇਤੀ ਨੂੰ ਤਰਜ਼ੀਹ ਦੇਣ। ਸੂਬੇ ਅੰਦਰ ਧਰਤੀ ਹੇਠਲੇ ਪਾਣੀ ਪੱਖੋਂ ਡਾਰਕ ਜ਼ੋਨ ਬਣਨ 'ਤੇ ਚਿੰਤਾ ਪ੍ਰਗਟਾਉਂਦਿਆਂ ਚੀਮਾ ਨੇ ਕਿਹਾ ਕਿ ਕਿਸਾਨ ਨਵੀਂਆਂ ਤਕਨੀਕਾਂ ਦੇ ਆਸਰੇ ਰਵਾਇਤੀ ਫ਼ਸਲੀ ਚੱਕਰ ਨੂੰ ਤੋੜਕੇ ਸਹਾਇਕ ਧੰਦਿਆਂ ਨਾਲ ਜੁੜਨ, ਤਾਂ ਕਿ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਇਆ ਜਾ ਸਕੇ।

ਹਰਪਾਲ ਚੀਮਾ ਨੇ ਦੱਸਿਆ ਕਿ ਚਾਈਨੀਜ਼ ਵਾਇਰਸ ਦੇ ਹਮਲੇ ਤੋਂ ਝੋਨੇ ਦੀ ਫ਼ਸਲ ਦੇ ਬਚਾਅ ਲਈ ਖੇਤੀ ਮਾਹਰਾਂ ਨੂੰ ਲੋੜੀਂਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਸੂਬੇ 'ਚ ਇਸ ਵਾਰ ਮੂੰਗੀ ਦੀ ਫ਼ਸਲ ਨੂੰ ਕਿਸਾਨਾਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਲਈ ਕਿਸਾਨਾਂ ਦਾ ਧੰਨਵਾਦ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨ ਅਜਿਹੇ ਕਿਸਾਨ ਮੇਲਿਆਂ ਦਾ ਲਾਭ ਜਰੂਰ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਚਾਲੂ ਤਾਂ ਰਹਿਣਗੀਆਂ ਹੀ, ਸਗੋਂ ਇਹ ਸਬਸਿਡੀਆਂ ਹੁਣ ਸਿੱਧੀਆਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਾਣਗੀਆਂ।

ਚੀਮਾ ਨੇ ਕਿਹਾ ਕਿ ਭਾਜਪਾ ਦਾ 'ਓਪਰੇਸ਼ਨ ਲੋਟਸ' ਪਹਿਲਾਂ ਦਿੱਲੀ ਵਿੱਚ ਫੇਲ੍ਹ ਹੋਇਆ ਅਤੇ ਹੁਣ ਪੰਜਾਬ ਦੇ ਵਿਧਾਇਕਾਂ ਨੇ ਆਪਣੀ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਦਿਆਂ ਇਸ ਨੂੰ ਫੇਲ੍ਹ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਦੇ ਭਾਜਪਾ ਨਾਲ ਰਲੇਂਵੇ ਬਾਰੇ ਵਿੱਤ ਮੰਤਰੀ ਨੇ ਕਿਹਾ ਉਹ ਤਾਂ ਪਿਛਲੇ ਪੰਜ ਸਾਲ ਤੋਂ ਹੀ ਭਾਜਪਾ ਨਾਲ ਮਿਲਕੇ ਚੱਲ ਰਹੇ ਸਨ।

ਕਿਸਾਨ ਮੇਲੇ ਦੌਰਾਨ ਵੱਖ-ਵੱਖ ਖੇਤੀ ਮਾਹਰਾਂ ਦਾ ਸਨਮਾਨ ਵੀ ਕੀਤਾ ਗਿਆ ਜਦਕਿ ਕਿਸਾਨਾਂ ਨੂੰ ਸੁਧਰੀਆਂ ਨਵੀਆਂ ਕਿਸਮਾਂ ਦੇ ਬੀਜ ਵੀ ਵੰਡੇ ਗਏ। ਮੇਲੇ ਮੌਕੇ ਕੇ.ਵੀ.ਕੇ. ਰੌਣੀ ਦੇ ਇੰਚਾਰਜ ਡਿਪਟੀ ਡਾਇਰੈਕਟਰ ਡਾ. ਵਿਪਨ ਕੁਮਾਰ ਰਾਮਪਾਲ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਆਪ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਐਸ.ਪੀ. ਵਜ਼ੀਰ ਸਿੰਘ ਖਹਿਰਾ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਤੋਂ ਇਲਾਵਾ ਵੱਡੀ ਗਿਣਤੀ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ

ਵੀਡੀਓਜ਼

ਪੰਜਾਬ 'ਚ ਨਸ਼ਾ ਕੌਣ ਵੇਚ ਰਿਹਾ? ਕੇਜਰੀਵਾਲ ਨੇ ਕਰਤਾ ਵੱਡਾ ਖੁਲਾਸਾ
ਰਿਸ਼ਤੇਦਾਰੀ 'ਤੇ ਟਿਕਟ ਨਹੀਂ ਮਿਲਦੀ ! CM ਮਾਨ ਦਾ ਸਿੱਧਾ ਐਲਾਨ
ਵਿਰੋਧੀਆਂ 'ਤੇ ਭੜਕੇ CM ਮਾਨ, ਕਿਹਾ..ਅਕਾਲੀ, ਕਾਂਗਰਸ ਤੇ BJP ਇਕੱਠੇ
ਅਕਾਲ ਤਖ਼ਤ ਸਾਹਿਬ 'ਤੇ ਬੋਲੇ CM ਮਾਨ, ਉਸ ਤੋਂ ਵੱਡੀ ਕੋਈ ਪਦਵੀ ਨਹੀਂ
ਨਸ਼ਾ, ਟਿਕਟਾਂ ਤੇ ਵਿਰੋਧੀ! ਇੱਕ ਹੀ ਭਾਸ਼ਣ 'ਚ CM ਮਾਨ ਦੇ ਤਿੱਖੇ ਵਾਰ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
ਲੁਧਿਆਣਾ 'ਚ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥ ਫੜਿਆ, ਫਿਰ ਕੀਤੀ ਛਿੱਤਰ-ਪਰੇਡ
ਲੁਧਿਆਣਾ 'ਚ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥ ਫੜਿਆ, ਫਿਰ ਕੀਤੀ ਛਿੱਤਰ-ਪਰੇਡ
ਮੈਚ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਪਵੇਲੀਅਨ ਵਾਪਸ ਜਾਂਦੇ ਸਮੇਂ ਭਾਰਤੀ ਕ੍ਰਿਕਟਰ ਦੀ ਹਾਰਟ ਅਟੈਕ ਨਾਲ ਮੌਤ, ਖੇਡ ਜਗਤ 'ਚ ਛਾਈ ਸੋਗ ਦੀ ਲਹਿਰ
ਮੈਚ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਪਵੇਲੀਅਨ ਵਾਪਸ ਜਾਂਦੇ ਸਮੇਂ ਭਾਰਤੀ ਕ੍ਰਿਕਟਰ ਦੀ ਹਾਰਟ ਅਟੈਕ ਨਾਲ ਮੌਤ, ਖੇਡ ਜਗਤ 'ਚ ਛਾਈ ਸੋਗ ਦੀ ਲਹਿਰ
Embed widget