ਟ੍ਰਾਈਸਿਟੀ ਵਿੱਚ ਸਫ਼ਰ ਕਰਨ ਲਈ ਅੱਜ ਨਹੀਂ ਮਿਲੇਗੀ ਕੈਬ, ਰਾਜਧਾਨੀ 'ਚ ਭਾਰੀ ਪੁਲਿਸ ਬਲ ਤਾਇਨਾਤ, ਜਾਣੋ ਕਿਉਂ
ਟ੍ਰਾਈਸਿਟੀ ਕੈਬ ਐਸੋਸੀਏਸ਼ਨ ਗ਼ੈਰਕਾਨੂੰਨੀ ਤਰੀਕੇ ਨਾਲ ਚੱਲ ਰਹੇ ਮੋਟਰਸਾਇਕਲ, ਟੈਕਸੀਆਂ ਤੇ ਕਾਰਾ ਤੇ ਕਾਰਵਾਈ ਨਾ ਕੀਤੇ ਜਾਣ ਤੋਂ ਖ਼ਫ਼ਾ ਹੈ। ਜਿਸ ਕਾਰਨ ਉਨ੍ਹਾਂ ਨੇ ਰਾਜਭਵਨ ਘੇਰਣ ਦਾ ਪ੍ਰਗੋਰਾਮ ਉਲੀਕਿਆ ਹੈ।
ਚੰਡਗੜ੍ਹ, ਮੋਹਾਲੀ ਤੇ ਪੰਚਕੁਲਾ ਵਿੱਚ ਜਾਣ ਲਈ ਜੇ ਤੁਸੀਂ ਅੱਜ ਟੈਕਸੀ ਦਾ ਰਾਹ ਤੱਕ ਰਹੇ ਹੋ ਤਾਂ ਅੱਜ ਤੁਹਾਨੂੰ ਇਹ ਨਹੀਂ ਮਿਲੇਗੀ ਕਿਉਂਕਿ ਟ੍ਰਾਈਸਿਟੀ ਕੈਬ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਹੜਤਾਲ ਕਰ ਦਿੱਤੀ ਹੈ। ਤਾਂ ਅਜਿਹੇ ਵਿੱਚ ਟੈਕਸੀ ਦਾ ਸਹਾਰਾ ਲੈ ਕੇ ਕਿਤੇ ਜਾਣ ਦਾ ਸੋਚ ਰਹੇ ਹੋ ਤਾਂ ਛੇਤੀ ਹੀ ਇਸ ਦਾ ਬਦਲ ਵੇਖ ਲਓ।
ਦਰਅਸਲ ਟ੍ਰਾਈਸਿਟੀ ਕੈਬ ਐਸੋਸੀਏਸ਼ਨ ਗ਼ੈਰਕਾਨੂੰਨੀ ਤਰੀਕੇ ਨਾਲ ਚੱਲ ਰਹੇ ਮੋਟਰਸਾਇਕਲ, ਟੈਕਸੀਆਂ ਤੇ ਕਾਰਾ ਤੇ ਕਾਰਵਾਈ ਨਾ ਕੀਤੇ ਜਾਣ ਤੋਂ ਖ਼ਫ਼ਾ ਹੈ। ਅਜਿਹੇ ਵਿੱਚ ਐਸੋਸੀਏਸ਼ਨ ਮੈਂਬਰ ਮੋਹਾਲੀ-ਚੰਡੀਗੜ੍ਹ ਸਰਹੱਦ ਤੇ ਇਕੱਠੇ ਹੋ ਕੇ ਰਾਜਭਵਨ ਘੇਰਣ ਦਾ ਪ੍ਰੋਗਰਾਮ ਉਲੀਕਿਆ ਹੈ ਜਿਸ ਤੋਂ ਬਾਅਦ ਪੁਲਿਸ ਵੀ ਮੁਸਤੈਦ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਵਕੀਲ ਦੀ ਕਾਰ ਵਿੱਚੋਂ ਮਿਲਿਆ ਗਾਂਜਾ, ਪੰਜਾਬ ਹਰਿਆਣਾ ਹਾਈਕੋਰਟ ਸਮੇਤ ਪੰਜਾਬ ਦੀਆਂ ਜ਼ਿਆਦਾਤਰ ਅਦਾਲਤਾਂ 'ਚ ਕੰਮ ਠੱਪ
ਐਸੋਸੀਏਸ਼ਨ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕਈ ਵਾਰ ਇਸ ਬਾਬਤ ਸਟੇਟ ਟ੍ਰਾਂਸਪੋਰਟ ਅਥਾਰਟੀ ਨੂੰ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਨਜਾਇਜ਼ ਚੱਲਣ ਵਾਲੀਆਂ ਟੈਕਸੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਨੂੰ ਪ੍ਰਦਰਸ਼ਨ ਦਾ ਰਾਹ ਅਪਣਾਉਣਾ ਪਿਆ ਹੈ। ਮੈਂਬਰਾਂ ਮੁਤਾਬਕ, ਟ੍ਰਾਈਸਿਟੀ ਵਿੱਚ 10 ਹਜ਼ਾਰ ਤੋਂ ਜ਼ਿਆਦਾ ਨਜਾਇਜ਼ ਮੋਟਰਸਾਇਕਲ, ਕਾਰ ਤੇ ਟੈਕਸੀਆਂ ਚੱਲ ਰਹੀਆਂ ਹਨ ਜਿਨ੍ਹਾਂ ਨਾਲ ਅਧਿਕਾਰਕ ਟੈਕਸੀਆਂ ਵਾਲਿਆਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਗ਼ੌਰ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਫਿਰ ਵੀ ਉਨ੍ਹਾਂ ਦੀ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਰਾਜਭਵਨ ਘੇਰਣ ਦਾ ਪ੍ਰਗੋਰਾਮ ਬਣਾਇਆ ਗਿਆ ਹੈ। ਜ਼ਿਕਰ ਕਰ ਦਈਏ ਕਿ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ , ਪੰਚਕੁਲਾ ਤੇ ਪੰਜਾਬ ਦੀਆਂ ਕਈ ਅਦਾਲਤਾਂ ਵਿੱਚ ਵਕੀਲਾਂ ਵੱਲੋਂ ਕੰਮ ਠੱਪ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।