ਪੜਚੋਲ ਕਰੋ
Advertisement
ਕੈਪਟਨ ਨੇ ਹੜ੍ਹਾਂ ਦੀ ਨਿਗਰਾਨੀ ਲਈ ਲਾਏ ਆਪਣੇ ਚਾਰ ਵਜ਼ੀਰ
ੜ੍ਹ ਪੀੜਤ ਇਲਾਕਿਆਂ ਵਿੱਚ ਸਤਲੁਜ ਦਰਿਆ 'ਚ ਪਏ ਪਾੜ ਨੂੰ ਪੂਰਨ ਤੋਂ ਇਲਾਵਾ, ਪੀੜਤ ਲੋਕਾਂ ਨੂੰ ਖਾਣਾ ਤੇ ਦਵਾਈਆਂ ਆਦਿ ਪਹੁੰਚਾਉਣਾ ਵੱਡੀ ਚੁਨੌਤੀ ਬਣਿਆ ਹੋਇਆ ਹੈ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚਾਰ ਮੰਤਰੀਆਂ ਨੂੰ ਹੜ੍ਹਾਂ ਨਾਲ ਝੰਬੇ ਰੂਪਨਗਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਤਾਇਨਾਤ ਕਰ ਦਿੱਤਾ ਹੈ। ਇਹ ਮੰਤਰੀ ਬਚਾਅ ਕਾਰਜਾਂ ਲਈ ਲੋੜੀਂਦੀ ਰਸਦ, ਦਵਾਈਆਂ ਤੋਂ ਲੈ ਕੇ ਲੋਕਾਂ ਨੂੰ ਲੋੜੀਂਦੀਆਂ ਹੋਰਨਾਂ ਵਸਤਾਂ ਦੀ ਨਿਗਰਾਨੀ ਕਰਨਗੇ।
ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸਨਅਤ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ ਰੋਪੜ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਤੋਂ ਪੀੜਤ ਲੋਕਾਂ ਲਈ ਮਦਦ ਦੇਣਗੇ। ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਹੈ। ਹੜ੍ਹ ਪੀੜਤ ਇਲਾਕਿਆਂ ਵਿੱਚ ਸਤਲੁਜ ਦਰਿਆ 'ਚ ਪਏ ਪਾੜ ਨੂੰ ਪੂਰਨ ਤੋਂ ਇਲਾਵਾ, ਪੀੜਤ ਲੋਕਾਂ ਨੂੰ ਖਾਣਾ ਤੇ ਦਵਾਈਆਂ ਆਦਿ ਪਹੁੰਚਾਉਣਾ ਵੱਡੀ ਚੁਨੌਤੀ ਬਣਿਆ ਹੋਇਆ ਹੈ।Reviewed the progress of relief operations & asked Ministers Sundar Sham Arora & CS Channi to oversee operations in Ropar, whereas GS Kangar & BB Ashu will oversee operations in Jalandhar & Kapurthala. Have also directed PSPCL to ensure early resumption of electricity. pic.twitter.com/iDuyrQDjEF
— Capt.Amarinder Singh (@capt_amarinder) August 23, 2019
ਮੁੱਖ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪਾਵਰਕੌਮ ਦੇ ਚੇਅਰਮੈਨ ਨੂੰ ਹੜ੍ਹ ਪੀੜਤ ਪਿੰਡਾਂ ਵਿੱਚ ਬਿਜਲੀ ਸੇਵਾ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੇ ਆਦੇਸ਼ ਵੀ ਦਿੱਤੇ ਹਨ। ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਸੂਬੇ ਦੇ ਆਈਪੀਐਸ ਅਫਸਰਾਂ ਨੇ ਅੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਦਾਨ ਕਰਨ ਦਾ ਐਲਾਨ ਕੀਤਾ ਹੈ।.@PunjabGovtIndia along with @NDRFHQ, @adgpi & @IAF_MCC are working with urgency to carry out relief work. I will again appeal to everyone to move to specially created camps because saving lives is of prime importance. I have directed all the officials to be on their toes. pic.twitter.com/jEMrlAxUIZ
— Capt.Amarinder Singh (@capt_amarinder) August 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement