(Source: ECI/ABP News)
ਹਰਸਿਮਰਤ ਬਾਦਲ ਨੂੰ ਵੱਡੀ ਗੱਲ਼ ਕਹਿ ਗਏ ਕੈਪਟਨ ਅਮਰਿੰਦਰ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ‘ਚ ‘ਲੰਗਰ’ ‘ਤੇ ਜੀਐਸਟੀ ਵਾਪਸੀ ਮੁੱਦੇ ਨੂੰ ਲੈ ਕੇ ਟਵਿਟਰ ‘ਤੇ ਤਿੱਖੀ ਬਿਆਨਬਾਜ਼ੀ ਦਾ ਦੌਰ ਥੰਮਣ ਦਾ ਨਾਂ ਨਹੀ ਲੈ ਰਿਹਾ।

ਇਸ ‘ਤੇ ਅਮਰਿੰਦਰ ਸਿੰਘ ਨੇ ਪਹਿਲਾਂ ਤਾਂ ਹਰਸਿਮਰਤ ਨੂੰ ‘ਆਦਤਨ ਝੂਠਾ’ ਕਰਾਰ ਦਿੱਤਾ ਤੇ ਬੁੱਧਵਾਰ ਨੂੰ ਇੱਕ ਵਾਰ ਫੇਰ ਵੱਡੀ ਗੱਲ ਕਹਿ ਦਿੱਤੀ। ਕੈਪਟਨ ਨੇ ਉਸ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਜਿੰਨਾ ਮੈਂ ਸੋਚਿਆ ਸੀ, ਤੁਸੀਂ ਤਾਂ ਉਸ ਤੋਂ ਵੀ ਜ਼ਿਆਦਾ ਮੂਰਖ ਨਿਕਲੀ। ਕੈਪਟਨ ਅਮਰਿੰਦਰ ਨੇ ਬੁੱਧਵਾਰ ਨੂੰ ਟਵੀਟ ਕਰ ਕਿਹਾ, “ਹਰਸਿਮਰਤ ਜਿੰਨਾ ਮੈਂ ਸੋਚਿਆ ਸੀ, ਤੁਸੀਂ ਉਸ ਤੋਂ ਕਿਤੇ ਜ਼ਿਆਦਾ ਮੂਰਖ ਨਿਕਲੇ। ਮੈਂ ਸਾਫ਼ ਤੌਰ ‘ਤੇ ਕਹਿ ਚੁੱਕਿਆ ਹਾਂ ਕਿ ਦਾਅਵਾ ਕੀਤੀ ਗਈ ਰਕਮ ਦਾ ਭੁਗਤਾਨ ਅਸੀਂ ਕਰ ਦਿੱਤਾ ਹੈ। ਤੁਸੀਂ ਲੋਕ ਕਿਸ ਤਰ੍ਹਾਂ ਦੀ ਸਰਕਾਰ ਚਲਾਉਂਦੇ ਸੀ? ਤੁਸੀਂ ਇਹ ਨਹੀਂ ਜਾਣਦੇ ਕਿ ਦਾਅਵਿਆਂ ਬਦਲੇ ਰਕਮ ਦਾ ਭੁਗਤਾਨ ਹੁੰਦਾ ਹੈ ਤੇ ਇਸ ਪ੍ਰਕ੍ਰਿਆ ‘ਚ ਸਮਾਂ ਲੱਗਦਾ ਹੈ।”.@capt_amarinder ji your commitment to Punjab is amusing. You broke your word to farmers, left youth jobless, thwarted SAD-BJP welfare schemes & lied in the name of holy Gutka Sahib, so now you need not worry about your future as Punjabis are counting days to show you the door! pic.twitter.com/HABoCE5cUH
— Harsimrat Kaur Badal (@HarsimratBadal_) September 24, 2019
ਸਰਕਾਰ ਨੇ ਮੰਗਲਵਾਰ ਨੂੰ ਐਸਜੀਪੀਸੀ ਨੂੰ 1.96 ਕਰੋੜ ਰੁਪਏ ਜਾਰੀ ਕੀਤੇ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਹਰਿਮੰਦਰ ਸਾਹਿਬ ‘ਚ ਲੰਗਰ ਲਈ ਖਰੀਦੀਆਂ ਚੀਜ਼ਾਂ ਬਦਲੇ 1.68 ਕਰੋੜ ਰੁਪਏ ਦਿੱਤੇ ਜਾਣੇ ਅਜੇ ਬਾਕੀ ਹਨ।Your comments on Langar GST are ridiculous @HarsimratBadal_ . Let me repeat this - we’ve refunded every penny of claims received post the notification by Centre, which, in contrast, has released only Rs 57 lacs. Why don’t you go and ask them about it? After all you’re part of it! https://t.co/pp0FjLq4NU
— Capt.Amarinder Singh (@capt_amarinder) September 25, 2019
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
