ਪੜਚੋਲ ਕਰੋ
ਕੈਪਟਨ ਨੂੰ 17 ਸਾਲਾਂ ਬਾਅਦ ਯਾਦ ਆਇਆ 'ਬਲੂੰਗੜਾ', ਕਹਿੰਦੇ ਹੁਣ ਮੋਟਾ ਹੋ ਗਿਐ ਪਤਾ ਨੀਂ ਕੀ ਖਾਂਦੈ?
ਉਨ੍ਹਾਂ ਸੁਖਬੀਰ ਬਾਦਲ ਦੇ ਮੁਟਾਪੇ 'ਤੇ ਵੀ ਵਿਅੰਗ ਕੱਸਦਿਆਂ ਕਿਹਾ,"ਬਲੂੰਗੜਾ ਹੁਣ ਮੋਟਾ ਹੋ ਗਿਐ, ਪਤਾ ਨਹੀਂ ਕੀ ਖਾਂਦੈ।" ਕੈਪਟਨ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਹਰਸਿਮਰਤ ਬਾਦਲ ਲਈ ਕਿਹਾ,"ਇਹਦੀ ਸੇਵਾ ਤਾਂ ਹੁਣ ਮੈਂ ਕਰੂੰ।"

ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਵਿੱਚ 10 ਕੁ ਦਿਨ ਹੀ ਬਾਕੀ ਬਚੇ ਹਨ। ਅਜਿਹੇ ਵਿੱਚ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਲਈ ਬੋਲਚਾਲ ਦੀ ਮਰਿਆਦਾ ਭੁੱਲਦੇ ਜਾ ਰਹੇ ਹਨ। ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵਿੱਚ ਇਹ ਮਰਿਆਦਾ ਦੀ ਉਲੰਘਣਾ ਕਈ ਵਾਰ ਦੇਖਣ ਨੂੰ ਮਿਲੀ। ਪਟਿਆਲਾ ਦੀ ਸਮਾਣਾ ਰੋਡ 'ਤੇ ਸਥਿਤ ਪਿੰਡ ਮਹਿਮੂਦਪੁਰ ਦੀ ਅਨਾਜ ਮੰਡੀ ਵਿੱਚ ਮੁੱਖ ਮੰਤਰੀ ਦੇ ਨਾਲ-ਨਾਲ ਕਾਂਗਰਸ ਦੇ ਕਈ ਵੱਡੇ ਲੀਡਰਾਂ ਨੇ ਸੰਬੋਧਨ ਕੀਤਾ। ਸਾਲ 2002 ਵਿੱਚ ਪਹਿਲੀ ਵਾਰ ਸੁਖਬੀਰ ਬਾਦਲ ਨੂੰ ਬਲੂੰਗੜਾ ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ 17 ਸਾਲਾਂ ਬਾਅਦ ਬੁੱਧਵਾਰ ਨੂੰ ਫਿਰ ਤੋਂ ਬਲੂੰਗੜਾ ਕਹਿ ਕੇ ਬੁਲਾਇਆ। ਇਸ ਮਗਰੋਂ ਉਨ੍ਹਾਂ ਸੁਖਬੀਰ ਬਾਦਲ ਦੇ ਮੁਟਾਪੇ 'ਤੇ ਵੀ ਵਿਅੰਗ ਕੱਸਦਿਆਂ ਕਿਹਾ,"ਬਲੂੰਗੜਾ ਹੁਣ ਮੋਟਾ ਹੋ ਗਿਐ, ਪਤਾ ਨਹੀਂ ਕੀ ਖਾਂਦੈ।" ਕੈਪਟਨ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਹਰਸਿਮਰਤ ਬਾਦਲ ਲਈ ਕਿਹਾ,"ਇਹਦੀ ਸੇਵਾ ਤਾਂ ਹੁਣ ਮੈਂ ਕਰੂੰ।"
ਇਸ ਮਗਰੋਂ ਵਾਰੀ ਕੈਪਟਨ ਦੀ ਪਤਨੀ ਪਰਨੀਤ ਕੌਰ ਦੀ ਆਉਂਦੀ ਹੈ। ਪਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਸ਼ਬਦੀ ਤੀਰ ਛੱਡਦਿਆਂ ਕਿਹਾ, "ਮੋਦੀ ਦੀ ਛਾਤੀ ਇੰਨੀ ਵੱਡੀ ਹੋ ਗਈ ਹੈ ਕਿ ਉਸ ਨੂੰ ਖੜ੍ਹੇ ਹੋ ਕੇ ਹੇਠਾਂ ਕੁਝ ਨਹੀਂ ਦਿੱਸਦਾ।" ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਵੀ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਜਿਵੇਂ ਕਪਾਹ ਦੀ ਸੁੰਡੀ ਨੂੰ ਮਾਰਨ ਲਈ ਸਪਰੇਅ ਕੀਤੀ ਜਾਂਦੀ ਹੈ ਉਵੇਂ ਹੀ ਅਕਾਲੀਆਂ ਦਾ ਇਲਾਜ ਕਾਨੂੰਨੀ ਸਪਰੇਅ ਨਾਲ ਕਰੋ। ਉੱਧਰ, ਕਾਂਗਰਸ ਦੀ ਚੋਣ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦੀ ਜ਼ੁਬਾਨ ਵੀ ਕਾਬੂ ਵਿੱਚ ਨਾ ਰਹੀ। ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਘਸਾ ਦੇਣ ਦੀ ਧਮਕੀ ਦੇ ਦਿੱਤੀ। ਇਸ ਤੋਂ ਪਹਿਲਾਂ ਬੀਤੇ ਦਿਨ ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਬਾਬਰ ਤੇ ਜਨਰਲ ਡਾਇਰ ਦੱਸਿਆ ਸੀ। ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮੁੱਖ ਮੰਤਰੀ ਨੂੰ ਕਈ ਵਾਰ ਸ਼ਰਾਬੀ, ਨਿਕੰਮਾ ਤੇ ਨਖਿੱਧ ਕਹਿ ਚੁੱਕੇ ਹਨ। ਸਿਆਸਤਦਾਨਾਂ ਵੱਲੋਂ ਅਜਿਹੇ ਸ਼ਬਦਾਵਲੀ ਦੀ ਵਰਤੋਂ ਬੇਸ਼ੱਕ ਵੋਟਰਾਂ ਤੇ ਵਰਕਰਾਂ ਨੂੰ ਉਕਸਾਉਣ ਲਈ ਕੀਤੀ ਜਾਂਦੀ ਹੋਵੇ, ਪਰ ਲੋਕਾਂ ਨੂੰ ਆਪਣੇ ਪੱਧਰ ਤੋਂ ਹੇਠਾਂ ਨਹੀਂ ਜਾਣਾ ਚਾਹੀਦਾ।Wonderful feeling to see such unprecedented turnout in support of @INCIndia in Samana today. I see this support taking educated leaders like @preneet_kaur, @KewalDhillonINC & @DrAmarSinghINC into the Lok Sabha to represent the interests of Punjab! Thank you for your love. pic.twitter.com/cKjE7sjde3
— Capt.Amarinder Singh (@capt_amarinder) May 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















