ਕੈਪਟਨ ਨੇ ਪਾਕਿਸਤਾਨ ਤੋਂ ਮੰਗੀ Oxygen , ਕੇਂਦਰ ਨੇ ਕੀਤੀ ਨਾਂਹ
ਜਾਖੜ ਨੇ ਦੱਸਿਆ ਕਿ ਕੈਪਟਨ ਨੇ ਤਾਂ ਇੱਥੋਂ ਤਕ ਕਹਿ ਦਿਤਾ ਕਿ ਪਾਕਿਸਤਾਨ ਦੀ ਇੰਡਸਟਰੀ ਕੋਲ ਆਕਸੀਜਨ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਬਣੇ ਗੰਭੀਰ ਹਾਲਾਤਾਂ ਦਰਮਿਆਨ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਪੰਜਾਬ ਅੰਦਰ ਬਹੁਤ ਹੀ ਖੌਫਨਾਕ ਹਾਲਾਤ ਬਣ ਰਹੇ ਹਨ। 250 ਤੋਂ 300 ਟਨ ਆਕਸੀਜਨ ਦੀ ਲੋੜ ਹੈ। ਕੇਂਦਰ ਸਰਕਾਰ ਨੇ ਸਾਨੂੰ 103 ਟਨ ਆਕਸੀਜਨ ਅਲਾਟ ਕੀਤੀ ਹੈ। ਹੁਣ ਇਹ ਵਧਾ ਕੇ 104 ਟਨ ਕਰ ਦਿਤੀ ਹੈ। ਸਾਡੇ ਕੋਲ 36 ਟਨ ਆਕਸੀਜਨ ਮੌਜੂਦ ਹੈ। ਪੰਜਾਬ ਵਿਚ 150 ਟਨ ਆਕਸੀਜਨ ਦੀ ਘਾਟ ਹੈ। ਬਠਿੰਡਾ ਵਿਚ ਆਕਸੀਜਨ ਖਤਮ ਹੋ ਚੁਕੀ ਹੈ।
ਪਾਨੀਪਤ ਤੋਂ ਟੈਂਕਰ ਆਲਾਟ ਹੋਇਆ ਸੀ। ਉਹ ਹਰਿਆਣਾ ਵਿਚ ਰੋਕ ਰੱਖਿਆ ਹੈ। ਦੇਹਰਾਦੂਨ ਤੋਂ ਵੀ ਇਕ ਟੈਂਕਰ ਆਉਣਾ ਸੀ ਉਹ ਵੀ ਨਹੀਂ ਪਹੁੰਚਿਆ। ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ 450 ਨਰਸਾਂ ਦੀ ਭਰਤੀ ਕੀਤੀ ਜਾ ਰਹੀ ਹੈ। ਜਾਖੜ ਨੇ ਦੱਸਿਆ ਕਿ ਕੈਪਟਨ ਨੇ ਤਾਂ ਇੱਥੋਂ ਤਕ ਕਹਿ ਦਿਤਾ ਕਿ ਪਾਕਿਸਤਾਨ ਦੀ ਇੰਡਸਟਰੀ ਕੋਲ ਆਕਸੀਜਨ ਹੈ। ਸਾਨੂੰ ਪਾਕਿਸਤਾਨ ਤੋਂ ਆਕਸੀਜਨ ਲੈਣ ਦੀ ਆਗਿਆ ਦਿੱਤੀ ਜਾਵੇ। ਹੋਮ ਮਿਨੀਸਟਰੀ ਕੋਲ ਸਾਡੇ ਚੀਫ ਸੈਕਟਰੀ ਨੇ ਗੱਲ ਕੀਤੀ ਹੈ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ। ਪੰਜਾਬ ਸਰਕਾਰ ਪੈਸਾ ਦੇ ਦੇਏਗੀ ਪਰ ਸਾਨੂੰ ਪਰਮਿਸ਼ਨ ਨਹੀਂ ਮਿਲ ਰਹੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸੂਬੇ ਵਿੱਚ ਰਾਤ ਵੇਲੇ ਕਰਫਿਊ ਦੇ ਸਮੇਂ ਵਿੱਚ ਦੋ ਘੰਟੇ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਤਾਲਾਬੰਦੀ ਕੀਤੀ ਜਾਵੇਗੀ।
ਸਰਕਾਰ ਨੇ ਨਾਈਟ ਕਰਫਿਊ ਦਾ ਸਮਾਂ ਸ਼ਾਮ ਛੇ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੁਕਾਨਾਂ ਬੰਦ ਕਰਨ ਦਾ ਸਮਾਂ ਸ਼ਾਮ ਪੰਜ ਵਜੇ ਕਰ ਦਿੱਤਾ ਗਿਆ ਹੈ ਤਾਂ ਜੋ ਕੰਮਕਾਜਾਂ 'ਤੇ ਜਾਣ ਵਾਲੇ ਲੋਕ ਛੇ ਵਜੇ ਤੱਕ ਘਰੋ-ਘਰੀ ਪਹੁੰਚ ਸਕਣ।
ਹਫ਼ਤੇ ਦੇ ਅਖੀਰਲੇ ਦਿਨ ਯਾਨੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਰੱਖਣ ਦਾ ਹੁਕਮ ਹੈ। ਪੰਜਾਬ ਵਿੱਚ ਕੋਰੋਨਾਵਾਇਰਸ ਦਾ ਤੇਜ਼ੀ ਨਾਲ ਵਧਦਾ ਫੈਲਾਅ ਰੋਕਣ ਲਈ ਮੰਤਰੀ ਮੰਡਲ ਦੀ ਤਾਜ਼ਾ ਬੈਠਕ ਵਿੱਚ ਇਹ ਫੈਸਲੇ ਲਏ ਗਏ ਹਨ।
ਇਹ ਵੀ ਪੜ੍ਹੋ: Corona Hospital: ਕੋਰੋਨਾ ਦੇ ਕਹਿਰ 'ਚ ਐਕਟਰ Gurmeet Choudhary ਵੱਲੋਂ 1000 ਬੈੱਡਾਂ ਦੇ ਹਸਪਤਾਲ ਖੋਲ੍ਹਣ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin