ਪੜਚੋਲ ਕਰੋ

ਨਵਜੋਤ ਸਿੱਧੂ ਦੇ ਪਰਿਵਾਰ ਨੂੰ ਝਟਕਾ, ਕੈਪਟਨ ਦੀ ਧੀ ਇੰਦਰ ਕੌਰ ਬਣੀ AIJMS ਦੀ ਨਵੀਂ ਪ੍ਰਧਾਨ

ਆਲ ਇੰਡੀਆ ਜਾਟ ਮਹਾਸਭਾ ਨੇ ਇੰਦਰ ਕੌਰ ਨੂੰ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਹੈ। ਇੰਦਰ ਕੌਰ ਨੇ ਨਵਜੋਤ ਕੌਰ ਸਿੱਧੂ ਦੀ ਥਾਂ ਲਈ ਹੈ।

Captain Amarinder Singh daughter Inder Kaur become AIJMS president replace Navjot Kaur Sidhu

Punjab News: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਆਲ ਇੰਡੀਆ ਜਾਟ ਮਹਾਸਭਾ (AIJMS) ਨੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਦੀ ਮਹਿਲਾ ਵਿੰਗ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਆਲ ਇੰਡੀਆ ਜਾਟ ਮਹਾਸਭਾ ਦੀ ਪੰਜਾਬ ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਏਆਈਜੇਐਮਐਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਏਆਈਜੇਐਮਐਸ ਵਲੋਂ ਕਿਹਾ ਗਿਆ ਕਿ ਕੌਰ ਜਨਤਕ ਜੀਵਨ ਵਿੱਚ ਆਪਣੇ ਤਜ਼ਰਬੇ ਦੀ ਵਰਤੋਂ ਕਰਕੇ ਸੰਸਥਾ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ ਅਤੇ ਸਮਾਜ ਦੇ ਵਿਕਾਸ ਲਈ ਕੰਮ ਕਰੇਗੀ।

ਦੱਸ ਦਈਏ ਕਿ ਇੰਦਰ ਕੌਰ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਥਾਂ ਲਈ ਹੈ। ਨਵਜੋਤ ਕੌਰ ਸਿੱਧੂ ਨੂੰ ਪਿਛਲੇ ਸਾਲ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਵੀ ਸਿਆਸਤ ਛੱਡ ਕੇ ਡਾਕਟਰੀ ਕਿੱਤੇ ਵਿੱਚ ਵਾਪਸ ਜਾਣ ਦੇ ਸੰਕੇਤ ਦਿੱਤੇ ਸੀ।

ਦੋਵਾਂ ਪਰਿਵਾਰਾਂ ਦੇ ਆਪਸੀ ਰਿਸ਼ਤੇ ਨਹੀਂ ਠੀਕ

ਕਰੀਬ 4.5 ਸਾਲ ਇੱਕੋ ਪਾਰਟੀ ਵਿੱਚ ਰਹਿਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਅਤੇ ਅਮਰਿੰਦਰ ਸਿੰਘ ਦੇ ਪਰਿਵਾਰਕ ਰਿਸ਼ਤੇ ਕੁਝ ਖਾਸ ਨਹੀਂ ਹਨ। ਨਵਜੋਤ ਸਿੰਘ ਸਿੱਧੂ ਦੇ ਵਿਰੋਧ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇਣਾ ਪਿਆ ਸੀ।

ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ ਹੈ, ਉਦੋਂ ਤੋਂ ਹੀ ਇੰਦਰ ਕੌਰ ਸਿਆਸਤ ਵਿੱਚ ਸਰਗਰਮ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸੰਪੰਨ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਇੰਦਰ ਕੌਰ ਸਰਗਰਮ ਨਜ਼ਰ ਆਈ ਅਤੇ ਪਟਿਆਲਾ 'ਚ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਵੀ ਸੰਭਾਲੀ।

ਇਹ ਵੀ ਪੜ੍ਹੋ: Perarivalan got Bail: ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀ ਪੇਰਾਰੀਵਲਨ ਨੂੰ ਮਿਲੀ ਜ਼ਮਾਨਤ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Pilibhit Encounter: ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 

Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ

Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Advertisement
ABP Premium

ਵੀਡੀਓਜ਼

Kisaan Andolan |Dallewal | ਕਿਸਾਨਾਂ ਦੇ ਪੱਖ 'ਚ ਆਈ ਸਾਬਕਾ CM ਰਜਿੰਦਰ ਕੌਰ ਭੱਠਲ ਕੇਂਦਰ ਨੂੰ ਸੁਣਾਈਆਂ ਖਰੀਆਂ!PRTC Bus | PRTC 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਨਹੀਂ ਚੱਲਣਗੀਆਂ ਬੱਸਾਂ! |Farmersprotest |Punjab BandPilibhit Encounter |ਪੀਲੀਭੀਤ ਐਨਕਾਊਂਟਰ 'ਚ 3 ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਨੇ ਮੰਗੀ ਉੱਚ ਪੱਧਰੀ ਜਾਂਚFarmers Protest | Supreme Court | ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਖ਼ਿਲਾਫ਼ ਹੋਏ ਕਿਸਾਨ  ਡੱਲੇਵਾਲ ਜਾਣਗੇ ਹਸਪਤਾਲ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Pilibhit Encounter: ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...

Embed widget