ਪੜਚੋਲ ਕਰੋ

ਸਿੱਧੂ ਦੇ ਅਸਤੀਫੇ ਨੇ ਕੈਪਟਨ ਨੂੰ ਕਸੂਤਾ ਫਸਾਇਆ

ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਅਸਤੀਫੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਕਸੂਤੇ ਫਸ ਗਏ ਹਨ। ਅਸਤੀਫੇ ਮਗਰੋਂ ਉਨ੍ਹਾਂ ਦੇ ਸੁਰ ਕਾਫੀ ਨਰਮ ਹੋ ਗਏ ਹਨ। ਉਹ ਅਜੇ ਦਿੱਲੀ ਵਿੱਚ ਹਨ। ਉਨ੍ਹਾਂ ਕਿਹਾ ਹੈ ਕਿ ਚੰਡੀਗੜ੍ਹ ਆਉਣ ਮਗਰੋਂ ਹੀ ਅਸਤੀਫਾ ਵੇਖਣਗੇ। ਸੂਤਰਾਂ ਮੁਤਾਬਕ ਕੈਪਟਨ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਾਈਕਮਾਨ ਨਾਲ ਸਲਾਹ ਕਰਨਗੇ। ਇਸ ਲਈ ਅਜੇ ਵੀ ਸਮਝੌਤੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਅਸਤੀਫੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਕਸੂਤੇ ਫਸ ਗਏ ਹਨ। ਅਸਤੀਫੇ ਮਗਰੋਂ ਉਨ੍ਹਾਂ ਦੇ ਸੁਰ ਕਾਫੀ ਨਰਮ ਹੋ ਗਏ ਹਨ। ਉਹ ਅਜੇ ਦਿੱਲੀ ਵਿੱਚ ਹਨ। ਉਨ੍ਹਾਂ ਕਿਹਾ ਹੈ ਕਿ ਚੰਡੀਗੜ੍ਹ ਆਉਣ ਮਗਰੋਂ ਹੀ ਅਸਤੀਫਾ ਵੇਖਣਗੇ। ਸੂਤਰਾਂ ਮੁਤਾਬਕ ਕੈਪਟਨ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਾਈਕਮਾਨ ਨਾਲ ਸਲਾਹ ਕਰਨਗੇ। ਇਸ ਲਈ ਅਜੇ ਵੀ ਸਮਝੌਤੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦਰਅਸਲ ਅਸਤੀਫੇ ਮਗਰੋਂ ਸਿੱਧੂ ਸੋਸ਼ਲ ਮੀਡੀਆ 'ਤੇ 'ਹੀਰੋ' ਬਣੇ ਹੋਏ ਹਨ। ਦੂਜੇ ਪਾਸੇ ਕੈਪਟਨ ਦੀ ਸਖਤ ਅਲੋਚਨਾ ਹੋ ਰਹੀ ਹੈ। ਸਿੱਧੂ ਦੇ ਅਸਤੀਫੇ ਨਾਲ ਆਮ ਲੋਕਾਂ ਵਿੱਚ ਸੰਕੇਤ ਗਿਆ ਹੈ ਕਿ ਉਨ੍ਹਾਂ ਨੂੰ ਕੈਪਟਨ ਸਰਕਾਰ ਦੀ ਅਲੋਚਨਾ ਕਰਨ ਦੀ ਸਜ਼ਾ ਮਿਲੀ ਹੈ। ਸਿੱਧੂ ਹਮੇਸ਼ਾਂ ਕੇਬਲ ਮਾਫੀਆ, ਰੇਤਾ-ਬਜਰੀ ਮਾਫੀਆ ਤੇ ਨਸ਼ਾ ਮਾਫੀਆ ਖਿਲਾਫ ਸਖਤੀ ਵਰਤਣ ਦੀ ਵਕਾਲਤ ਕਰਦੇ ਸੀ। ਉਸ ਸਰਕਾਰ ਦੀ ਨਰਮੀ 'ਤੇ ਜਨਤਕ ਪੱਧਰ 'ਤੇ ਸਵਾਲ ਉਠਾਉਂਦੇ ਸੀ। ਹੁਣ ਅਸਤੀਫੇ ਮਗਰੋਂ ਚਰਚਾ ਹੈ ਕਿ ਸਿੱਧੂ ਨੂੰ ਇਹ ਮੁੱਦੇ ਉਠਾਉਣ ਕਰਕੇ ਹੀ ਸਜ਼ਾ ਮਿਲੀ ਹੈ। ਲੋਕ ਸਭਾ ਚੋਣਾਂ ਵਿੱਚ ਸਿੱਧੂ ਨੇ ਬਠਿੰਡਾ ਵਿੱਚ ਸ਼ਰੇਆਮ ਕਿਹਾ ਸੀ ਕਿ ਉਨ੍ਹਾਂ ਦੇ ਲੀਡਰ ਅਕਾਲੀ ਦਲ ਨਾਲ ਫ੍ਰੈਂਡਲੀ ਮੈਚ ਖੇਡ ਰਹੇ ਹਨ। ਬੇਸ਼ੱਕ ਉਨ੍ਹਾਂ ਕੈਪਟਨ ਦਾ ਨਾਂ ਨਹੀਂ ਲਿਆ ਸੀ ਪਰ ਮੀਡੀਆ ਵਿੱਚ ਇਸ ਗੱਲ਼ ਦੀ ਚਰਚਾ ਹੋਈ ਸੀ। ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਕਾਂਗਰਸ 'ਤੇ ਇਹੀ ਇਲਜ਼ਾਮ ਲਾਉਂਦੀਆਂ ਹਨ। ਇਸ ਲਈ ਪੰਜਾਬ ਵਿੱਚ ਅਜਿਹੀ ਧਾਰਨਾ ਬਣੀ ਹੋਈ ਹੈ। ਹੁਣ ਜੇਕਰ ਕੈਪਟਨ ਸਿੱਧੂ ਦਾ ਅਸਤੀਫਾ ਸਵੀਕਾਰ ਕਰਦੇ ਹਨ ਤਾਂ ਇਸ ਧਾਰਨਾ ਨੂੰ ਹੋਰ ਬਲ ਮਿਲੇਗਾ ਕਿਉਂਕਿ ਸਿੱਧੂ ਹੀ ਬਾਦਲਾਂ ਨਾਲ ਆਢਾ ਲਾਉਣ ਵਾਲੇ ਲੀਡਰ ਹਨ। ਦੂਜੇ ਪਾਸੇ ਸਿੱਧੂ ਦੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਕਾਫੀ ਨੇੜਤਾ ਹੈ। ਉਹ ਰਾਹੁਲ ਗਾਂਧੀ ਜ਼ਰੀਏ ਹੀ ਬੀਜੇਪੀ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਸੀ। ਹੁਣ ਕੈਪਟਨ ਲਈ ਬੜਾ ਔਖਾ ਬਣ ਗਿਆ ਹੈ ਕਿ ਸਿੱਧੂ ਦਾ ਅਸਤੀਫਾ ਸਵੀਕਾਰ ਕਰਕੇ ਰਾਹੁਲ ਤੇ ਪ੍ਰਿਅੰਕਾ ਨੂੰ ਕਿਵੇਂ ਨਾਰਾਜ਼ ਕਰਨ। ਇਸ ਲਈ ਅਜੇ ਅਸਤੀਫਾ ਲਟਕਣ ਦੀ ਸੰਭਾਵਨਾ ਹੈ ਕਿਉਂਕਿ ਕੈਪਟਨ ਕਾਂਗਰਸ ਹਾਈ ਕਮਾਂਡ ਦੀ ਸਲਾਹ ਨਾਲ ਹੀ ਕੋਈ ਫੈਸਲਾ ਲੈਣਾ ਚਾਹੁੰਦੇ ਹਨ। ਇਸ ਲਈ ਅਜੇ ਵੀ ਸਮਝੌਤੇ ਦੀ ਸੰਭਾਵਨਾ ਹੈ। ਹਾਈ ਕਮਾਂਡ ਸਿੱਧੂ ਨੂੰ ਅਸਤੀਫਾ ਵਾਪਸ ਲੈਣ ਤੇ ਮੁੱਖ ਮੰਤਰੀ ਨੂੰ ਅਸਤੀਫਾ ਪ੍ਰਵਾਨ ਨਾ ਕਰਨ ਦੀ ਸਲਾਹ ਵੀ ਦੇ ਸਕਦੀ ਹੈ। ਉਂਝ ਸਿੱਧੂ ਨੂੰ ਹੁਣ ਸਥਾਨਕ ਸਰਕਾਰਾਂ ਦਾ ਮਹਿਕਮਾ ਮਿਲਣਾ ਔਖਾ ਹੈ। ਇਸ ਲਈ ਬਿਜਲੀ ਮਹਿਕਮੇ ਨਾਲ ਕੋਈ ਹੋਰ ਮਹਿਕਮਾ ਦੇ ਕੇ ਉਨ੍ਹਾਂ ਨੂੰ ਮਨਾਇਆ ਜਾ ਸਕਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gold Silver Price Today: ਨਵਰਾਤਰੀ ਦੇ ਦੂਜੇ ਦਿਨ ਸੋਨਾ ਚਮਕਿਆ, ਕੀਮਤਾਂ ਹੋਰ ਵਧਣਗੀਆਂ, ਜਾਣੋ ਤਾਜ਼ਾ ਰੇਟ

Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!

Cement Prices: ਮਕਾਨ ਬਣਾਉਣਾ ਹੋਇਆ ਹੋਰ ਮਹਿੰਗਾ, ਵਧੀਆਂ ਸੀਮਿੰਟ ਦੀਆਂ ਕੀਮਤਾਂ, ਲੋਕਾਂ ਨੂੰ ਲੱਗੇਗਾ ਵੱਡਾ ਝਟਕਾ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

ABP Premium

ਵੀਡੀਓਜ਼

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਸਪਤਾਲ ਦਾਖਲਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Silver Price Today: ਨਵਰਾਤਰੀ ਦੇ ਦੂਜੇ ਦਿਨ ਸੋਨਾ ਚਮਕਿਆ, ਕੀਮਤਾਂ ਹੋਰ ਵਧਣਗੀਆਂ, ਜਾਣੋ ਤਾਜ਼ਾ ਰੇਟ
Gold Silver Price Today: ਨਵਰਾਤਰੀ ਦੇ ਦੂਜੇ ਦਿਨ ਸੋਨਾ ਚਮਕਿਆ, ਕੀਮਤਾਂ ਹੋਰ ਵਧਣਗੀਆਂ, ਜਾਣੋ ਤਾਜ਼ਾ ਰੇਟ
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
Cement Prices: ਮਕਾਨ ਬਣਾਉਣਾ ਹੋਇਆ ਹੋਰ ਮਹਿੰਗਾ, ਵਧੀਆਂ ਸੀਮਿੰਟ ਦੀਆਂ ਕੀਮਤਾਂ, ਲੋਕਾਂ ਨੂੰ ਲੱਗੇਗਾ ਵੱਡਾ ਝਟਕਾ
Cement Prices: ਮਕਾਨ ਬਣਾਉਣਾ ਹੋਇਆ ਹੋਰ ਮਹਿੰਗਾ, ਵਧੀਆਂ ਸੀਮਿੰਟ ਦੀਆਂ ਕੀਮਤਾਂ, ਲੋਕਾਂ ਨੂੰ ਲੱਗੇਗਾ ਵੱਡਾ ਝਟਕਾ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ

ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

Embed widget