(Source: ECI/ABP News/ABP Majha)
ਹੁਣ ਨਹੀਂ ਚੱਲੇਗੀ 'ਰੂੜ੍ਹੀ ਮਾਰਕਾ', ਕੈਪਟਨ ਨੇ ਪੁਲਿਸ ਦੇ ਸਿਰ 'ਤੇ ਲਟਕਾਈ ਤਲਵਾਰ
ਕੈਪਟਨ ਨੇ ਕਿਹਾ ਹੈ ਕਿ ਨਾਜਾਇਜ਼ ਸ਼ਰਾਬ ਵਿਕਣ 'ਤੇ ਇਲਾਕੇ ਦੇ ਥਾਣੇਦਾਰ ਤੇ ਡੀਐਸਪੀ ਖਿਲਾਫ ਕਾਰਵਾਈ ਹੋਏਗੀ। ਤੈਅ ਹੈ ਕਿ ਹੁਣ ਪੁਲਿਸ ਦੇ ਸਿਰ 'ਤੇ ਤਲਵਾਰ ਹੋਣ ਕਰਕੇ ਰੂੜ੍ਹੀ ਮਾਰਕਾ 'ਤੇ ਸ਼ਿਕੰਜਾ ਕੱਸਿਆ ਜਾਏਗਾ।
ਚੰਡੀਗੜ੍ਹ: ਪੰਜਾਬ ਵਿੱਚ ਹੁਣ ਰੂੜ੍ਹੀ ਮਾਰਕਾ ਨਹੀਂ ਚੱਲ਼ੇਗੀ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਸਖਤ ਆਦੇਸ਼ ਦਿੱਤੇ ਹਨ। ਕੈਪਟਨ ਨੇ ਕਿਹਾ ਹੈ ਕਿ ਨਾਜਾਇਜ਼ ਸ਼ਰਾਬ ਵਿਕਣ 'ਤੇ ਇਲਾਕੇ ਦੇ ਥਾਣੇਦਾਰ ਤੇ ਡੀਐਸਪੀ ਖਿਲਾਫ ਕਾਰਵਾਈ ਹੋਏਗੀ। ਤੈਅ ਹੈ ਕਿ ਹੁਣ ਪੁਲਿਸ ਦੇ ਸਿਰ 'ਤੇ ਤਲਵਾਰ ਹੋਣ ਕਰਕੇ ਰੂੜ੍ਹੀ ਮਾਰਕਾ 'ਤੇ ਸ਼ਿਕੰਜਾ ਕੱਸਿਆ ਜਾਏਗਾ।
ਦਰਅਸਲ ਆਬਕਾਰੀ ਘਾਟੇ ਤੇ ਸ਼ਰਾਬ ਤਸਕਰੀ ਨੂੰ ਲੈ ਕੇ ਆਪਣੇ ਵਿਧਾਇਕਾਂ ਤੇ ਵਜ਼ੀਰਾਂ ਵੱਲੋਂ ਰੌਲਾ ਪਾਏ ਜਾਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਐਕਸ਼ਨ ਮੋਡ 'ਚ ਹਨ। ਇਸ ਮੁੱਦੇ ’ਤੇ ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਨਿਸ਼ਾਨੇ ’ਤੇ ਰੱਖਿਆ ਹੈ। ਕੈਪਟਨ ਸਰਕਾਰ ਦੌਰਾਨ ਪੰਜਾਬ-ਹਰਿਆਣਾ ਸੀਮਾ ਨਾਲ ਲੱਗਦੇ ਪੰਜ ਜ਼ਿਲ੍ਹਿਆਂ ਵਿੱਚ ਕਰੀਬ 12 ਹਜ਼ਾਰ ਕੇਸ ਗ਼ੈਰਕਾਨੂੰਨੀ ਸ਼ਰਾਬ ਤਸਕਰੀ ਦੇ ਦਰਜ ਹੋਏ ਹਨ।
ਮੁੱਖ ਮੰਤਰੀ ਨੇ ਪੁਲਿਸ ਵਿਭਾਗ ਨੂੰ ਹੁਕਮ ਕੀਤੇ ਕਿ ਸ਼ਰਾਬ ਤਸਕਰੀ, ਗੈਰ-ਕਾਨੂੰਨੀ ਸ਼ਰਾਬ ਕੱਢਣ ਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੈਪਟਨ ਨੇ ਸਖ਼ਤੀ ਵਰਤਦਿਆਂ ਕਿਹਾ ਜਿਸ ਇਲਾਕੇ ਵਿਚ ਅਜਿਹੀ ਗਤੀਵਿਧੀ ਸਾਹਮਣੇ ਆਏਗੀ, ਉੱਥੋਂ ਦੇ ਡੀਐਸਪੀ ਤੇ ਐਸਐਚਓ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।
ਕੈਪਟਨ ਨੇ ਡੀਜੀਪੀ ਦਿਨਕਰ ਗੁਪਤਾ ਨੂੰ 23 ਮਈ ਤੱਕ ਸ਼ਰਾਬ ਤਸਕਰੀ ਕਰਨ ਵਾਲੇ ਅਨਸਰਾਂ ਦੀ ਨਿਸ਼ਾਨਦੇਹੀ ਕਰਨ ਦੀ ਹਦਾਇਤ ਕੀਤੀ ਹੈ। ਅਜਿਹੇ ਵਿਅਕਤੀਆਂ ਖ਼ਿਲਾਫ਼ ਆਫ਼ਤ ਪ੍ਰਬੰਧਨ ਤੇ ਮਹਾਮਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਸਮੇਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਦੇ ਹੁਕਮਾਂ ਮਗਰੋਂ ਹਦਾਇਤਾਂ ਥਾਣਾ ਪੱਧਰ ’ਤੇ ਅੱਜ ਪੁੱਜ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਸਣੇ ਉੱਤਰੀ ਸੂਬਿਆਂ 'ਚ ਤੂਫਾਨ ਦਾ ਖਤਰਾ! ਮੌਸਮ ਵਿਭਾਗ ਦੀ ਚੇਤਾਵਨੀ
ਦਰਅਸਲ ਲੌਕਡਾਊਨ ਦੌਰਾਨ ਸ਼ਰਾਬ ਤਸਕਰੀ ਦਾ ਮੁੱਦਾ ਕੈਪਟਨ ਦੇ ਗਲੇ ਦੀ ਹੱਢੀ ਬਣਿਆ ਹੋਇਆ ਕਿਉਂਕਿ ਸੂਬੇ ਦੇ ਆਬਕਾਰੀ ਘਾਟੇ ਨੂੰ ਲੈਕੇ ਜਿੱਥੇ ਕੈਪਟਨ ਦੇ ਵਜ਼ੀਰ ਤੇ ਵਿਧਾਇਕ ਉਂਗਲਾ ਚੁੱਕ ਰਹੇ ਹਨ ਉੱਥੇ ਹੀ ਵਿਰੋਧੀ ਧਿਰਾਂ ਵੀ ਇਸ ਦਾ ਖੂਬ ਸਿਆਸੀ ਲਾਹਾ ਲੈ ਰਹੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ