ਪੜਚੋਲ ਕਰੋ

ਕੈਪਟਨ ਦਾ ਜੇਪੀ ਨੱਢਾ ਨੂੰ ਖੁੱਲ੍ਹਾ ਪੱਤਰ, ਮਾਲ ਗੱਡੀਆਂ ਬੰਦ ਰਹਿਣ ਤੇ ਪੰਜਾਬ ਸਮੇਤ ਲੱਦਾਖ ਅਤੇ ਕਸ਼ਮੀਰ ਪ੍ਰਭਾਵਿਤ ਹੋਣ ਬਾਰੇ ਕੀਤਾ ਸਾਵਧਾਨ

ਕਿਸਾਨਾਂ ਵੱਲੋਂ ਰੇਲ ਰੋਕਾਂ ਹਟਾਉਣ ਦੇ ਬਾਵਜੂਦ ਰੇਲਵੇ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਮੁਅੱਤਲ ਰੱਖਣ ਉਤੇ ਚਿੰਤਾ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ।

ਚੰਡੀਗੜ੍ਹ: ਕਿਸਾਨਾਂ ਵੱਲੋਂ ਰੇਲ ਰੋਕਾਂ ਹਟਾਉਣ ਦੇ ਬਾਵਜੂਦ ਰੇਲਵੇ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਮੁਅੱਤਲ ਰੱਖਣ ਉਤੇ ਚਿੰਤਾ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ। ਕੈਪਟਨ ਨੇ ਇਸ ਪੱਤਰ ਰਾਹੀਂ ਇਸ ਪੇਚੀਦਾ ਮਸਲੇ ਨੂੰ ਸਮੂਹਿਕ ਇੱਛਾ ਅਤੇ ਸੂਝ-ਬੂਝ ਨਾਲ ਸੁਲਝਾਉਣ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਸ ਮਸਲੇ ਨੂੰ ਨਾ ਸੁਲਝਾਇਆ ਗਿਆ ਤਾਂ ਨਾ ਸਿਰਫ ਪੰਜਾਬ ਲਈ ਸਗੋਂ ਲੱਦਾਖ ਅਤੇ ਕਸ਼ਮੀਰ ਵਿੱਚ ਤਾਇਨਾਤ ਹਥਿਆਰਬੰਦ ਸੈਨਾਵਾਂ ਸਮੇਤ ਸਮੁੱਚੇ ਮੁਲਕ ਲਈ ਖਤਰਨਾਕ ਸਿੱਟੇ ਨਿਕਲ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਨਾ ਤਾਂ ਸਿਆਸੀ ਟਕਰਾਅ ਵਿੱਚ ਪੈਣ ਦਾ ਹੈ ਅਤੇ ਨਾ ਹੀ ਦੂਸ਼ਣਬਾਜੀ ਕਰਨ ਦਾ ਹੈ। ਉਹਨਾਂ ਕਿਹਾ, "ਇਸ ਨਾਜੁਕ ਪਲ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਦੀ ਬਜਾਏ ਅਜਿਹੀ ਕਿਸੇ ਵੀ ਲਾਲਸਾ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ।" ਉਹਨਾਂ ਕਿਹਾ ਕਿ ਇਹ ਵੇਲਾ ਆਪਣੇ ਸਿਆਸੀ ਵਖਰੇਵਿਆਂ ਤੋਂ ਉਪਰ ਉਠਣ ਦਾ ਹੈ ਅਤੇ ਮੌਜੂਦਾ ਸਥਿਤੀ ਪ੍ਰਤੀ ਸੂਝ ਅਤੇ ਸਿਆਣਪ ਨਾਲ ਨਜਿੱਠਣ ਦਾ ਹੈ ਕਿਉਂ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਤਾਂ ਨਿਸ਼ਚਿਤ ਤੌਰ ਉਤੇ ਹਾਲਾਤ ਕਾਬੂ ਤੋਂ ਬਾਹਰ ਹੋਣ ਦਾ ਖਤਰਾ ਬਣਿਆ ਹੋਇਆ ਹੈ। ਮੁੱਖ ਮੰਤਰੀ ਨੇ ਮਾਲ ਗੱਡੀਆਂ ਦੀਆਂ ਸੇਵਾਵਾਂ ਲਗਾਤਾਰ ਮੁਅੱਤਲ ਰਹਿਣ ਨਾਲ ਕੌਮੀ ਸੁਰੱਖਿਆ ਉਪਰ ਪੈਣ ਵਾਲੇ ਪ੍ਰਭਾਵ ਦਾ ਜਿਕਰ ਕਰਦਿਆਂ ਕਿਹਾ ਕਿ ਨਾ ਸਿਰਫ ਪੰਜਾਬ ਨੂੰ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਨੂੰ ਵੱਡੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਠੰਡ ਸ਼ੁਰੂ ਹੋਣ ਨਾਲ ਹਥਿਆਰਬੰਦ ਸੈਨਾਵਾਂ ਉਪਰ ਬਹੁਤ ਬੁਰਾ ਅਸਰ ਪੈਣਾ ਦੀ ਸੰਭਾਵਨਾ ਹੈ ਕਿਉਂ ਜੋ ਲੱਦਾਖ ਅਤੇ ਵਾਦੀ ਨੂੰ ਜਾਂਦੇ ਮਾਰਗਾਂ ਉਤੇ ਬਰਫਬਾਰੀ ਹੋਣ ਨਾਲ ਸਪਲਾਈ ਅਤੇ ਹੋਰ ਵਸਤਾਂ ਦੀ ਕਮੀ ਪੈਦਾ ਹੋ ਸਕਦੀ ਹੈ। ਰੇਲ ਆਵਾਜਾਈ ਦੇ ਲੰਮਾ ਸਮਾਂ ਬੰਦ ਰਹਿਣ ਨਾਲ ਪੰਜਾਬ ਨੂੰ ਪਏ ਘਾਟੇ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਲ ਗੱਡੀਆਂ ਦੀਆਂ ਸੇਵਾਵਾਂ ਹਰੇਕ ਦਿਨ ਮੁਅੱਤਲ ਰਹਿਣ ਦਾ ਮਤਲਬ ਸੂਬੇ ਵਿੱਚ ਬਿਜਲੀ (ਕੋਲਾ), ਯੂਰੀਆ ਅਤੇ ਡੀ.ਏ.ਪੀ.ਦੇ ਸਟਾਕ ਦੀ ਕਮੀ ਦੇ ਮੱਦੇਨਜ਼ਰ ਉਦਯੋਗ, ਖੇਤੀਬਾੜੀ ਅਤੇ ਸਮੁੱਚੇ ਅਰਥਚਾਰੇ ਨੂੰ ਵੱਡਾ ਘਾਟਾ ਪੈਂਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ

Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ

Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ

1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ

EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ

Holidays in December: ਜਲਦ ਨਿਬੇੜ ਲਵੋ ਕੰਮ, ਦਸੰਬਰ ਮਹੀਨੇ 'ਚ 17 ਛੁੱਟੀਆਂ! 

Embed widget