ਪੜਚੋਲ ਕਰੋ
(Source: ECI/ABP News)
Punjab News: ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ, 7 ਦਿਨਾਂ ਅੰਦਰ ਮੰਗੋ ਮੁਆਫ਼ੀ,ਨਹੀਂ ਤਾਂ...
ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ ਕਰਦੇ ਹੋਏ 7 ਦਿਨਾਂ ਦੇ ਅੰਦਰ ਕੈਂਸਰ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ, ਨਹੀਂ ਤਾਂ 850 ਕਰੋੜ ਰੁਪਏ ਦੇ ਮੁਆਵਜ਼ਾ ਦਾ ਦਾਅਵਾ ਕਰਨ ਦੀ ਚਿਤਾਵਨੀ ਦਿੱਤੀ ਹੈ।

image source: instagram
1/6

ਹਾਲ ਹੀ 'ਚ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਰਾਹੀਂ ਦੱਸਿਆ ਕਿ ਛਾਤੀ ਦੇ ਕੈਂਸਰ ਤੋਂ ਪੀੜਤ ਉਨ੍ਹਾਂ ਦੀ ਪਤਨੀ ਨੇ ਹੁਣ ਇਸ ਗੰਭੀਰ ਬਿਮਾਰੀ ਨੂੰ ਹਰਾ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਠੀਕ ਹੋ ਗਈ ਹੈ।
2/6

ਜਦੋਂ ਤੋਂ ਸਿੱਧੂ ਨੇ ਇਸ ਵੀਡੀਓ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਨੇ ਰੁਕ-ਰੁਕ ਕੇ ਵਰਤ ਰੱਖਣ, ਹਰਬਲ ਡਰਿੰਕਸ, ਨਿੰਮ ਅਤੇ ਹਲਦੀ ਵਰਗੀਆਂ ਜੜ੍ਹੀਆਂ ਬੂਟੀਆਂ ਦੀ ਮਦਦ ਨਾਲ ਕੈਂਸਰ ਨੂੰ ਠੀਕ ਕਰ ਦਿੱਤਾ ਹੈ ਤਾਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
3/6

ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ ਕਰਦੇ ਹੋਏ 7 ਦਿਨਾਂ ਦੇ ਅੰਦਰ ਕੈਂਸਰ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ, ਨਹੀਂ ਤਾਂ 850 ਕਰੋੜ ਰੁਪਏ ਦੇ ਮੁਆਵਜ਼ਾ ਦਾ ਦਾਅਵਾ ਕਰਨ ਦੀ ਚਿਤਾਵਨੀ ਦਿੱਤੀ ਹੈ।
4/6

ਇਹ ਕਾਨੂੰਨੀ ਨੋਟਿਸ ਛੱਤੀਸਗੜ੍ਹ ਸਿਵਲ ਸੋਸਾਇਟੀ ਵਲੋਂ ਭੇਜਿਆ ਗਿਆ ਹੈ। ਦਰਅਸਲ ਸ਼੍ਰੀ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਪਤਨੀ ਦੇ ਸਟੇਜ-4 ਕੈਂਸਰ ਦੀ ਰਿਕਵਰੀ ਨੂੰ ਨੈਚੁਰੋਪੈਥੀ ਪੈਥੀ ਡਾਈਟ ਅਤੇ ਲਾਈਫ ਸਟਾਈਲ ਨਾਲ ਕੀਤੇ ਜਾਣ ਦਾਅਵਾ ਕੀਤਾ ਸੀ।
5/6

ਇਸੇ ਦਾਅਵੇ ਨੂੰ ਲੈ ਕੇ ਛੱਤੀਸਗੜ੍ਹ ਸਿਵਲ ਸੋਸਾਇਟੀ ਨੇ ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ ਅਤੇ 7 ਦਿਨਾਂ ਦੇ ਅੰਦਰ ਇਲਾਜ ਦੇ ਦਸਤਾਵੇਜ਼ ਪੇਸ਼ ਕਰੋ ਅਤੇ ਮੁਆਫ਼ੀ ਮੰਗੋ ਨਹੀਂ ਤਾਂ 100 ਮਿਲੀਅਨ ਡਾਲਰ (850 ਕਰੋੜ ਰੁਪਏ) ਦੇ ਮੁਆਵਜ਼ੇ ਦਾ ਦਾਅਵਾ ਕੀਤਾ ਜਾਵੇਗਾ।
6/6

ਸਿਵਲ ਸੋਸਾਇਟੀ ਨੇ ਇਹ ਵੀ ਕਿਹਾ ਕਿ ਪ੍ਰਮਾਣਿਤ ਦਸਤਾਵੇਜ਼ ਪੇਸ਼ ਕਰਨ ਦੇ ਨਾਲ ਹੀ ਇਸ ਤਰ੍ਹਾਂ ਦੀ ਗੁੰਮਰਾਹਕੁੰਨ ਜਾਣਕਾਰੀ ਦੇ ਸੰਬੰਧ 'ਚ ਸਪੱਸ਼ਟੀਕਰਨ ਦੇਣ ਅਤੇ ਇਸ ਤਰ੍ਹਾਂ ਦੇ ਦਾਅਵਿਆਂ ਨੂੰ ਵਾਪਸ ਲੈਣ ਦੀ ਗੱਲ ਕਹੀ ਹੈ।
Published at : 26 Nov 2024 10:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਦੇਸ਼
ਧਰਮ
Advertisement
ਟ੍ਰੈਂਡਿੰਗ ਟੌਪਿਕ
